ਮਰੀਜ਼ਾਂ ਦੀ ਰੀੜ੍ਹ ਦੀ ਹੱਡੀ 'ਚ ਫੈਲ ਰਿਹੈ ਨਵਾਂ ਕੋਰੋਨਾ ਇਨਫੈਕਸ਼ਨ, ਡਾਕਟਰਾਂ ਨੇ ਜਤਾਈ ਚਿੰਤਾ

ਦੁਨਿਆਭਰ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਭਾਰਤ ਵਿਚ ਵੀ ਇਸ ਇਨਫੈਕਸ਼ਨ ਨਾਲ ਕਰੋੜਾਂ ਲੋਕ...

ਦੁਨਿਆਭਰ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਭਾਰਤ ਵਿਚ ਵੀ ਇਸ ਇਨਫੈਕਸ਼ਨ ਨਾਲ ਕਰੋੜਾਂ ਲੋਕ ਇਨਫੈਕਟਿਡ ਹੋਏ ਹਨ। ਇਸ ਇਨਫੈਕਸ਼ਨ ਨਾਲ ਠੀਕ ਹੋਏ ਜ਼ਿਆਦਾਤਰ ਮਰੀਜ਼ਾ ਵਿਚ ਵੱਖ-ਵੱਖ ਤਰ੍ਹਾਂ  ਦੇ ਸਿੰਪਟਮਸ ਮਿਲ ਰਹੇ ਹਨ। ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਨੂੰ ਠੀਕ ਤਰੀਕੇ ਨਾਲ ਸਾਹ ਨਾ ਲੈ ਪਾਉਣਾ, ਸ਼ਰੀਰ ਟੁੱਟਨਾ, ਬੁਖਾਰ ਆਉਣ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਮੁੰਬਈ ਦੇ ਡਾਕਟਰਾਂ ਤੋਂ ਪਤਾ ਚੱਲਿਆ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਕੁਝ ਬੁਜ਼ੁਰਗਾਂ ਵਿਚ ਇਕ ਨਵੀਂ ਤਰ੍ਹਾਂ ਦਾ ਇਨਫੈਕਸ਼ਨ ਦੇਖਣ ਨੂੰ ਮਿਲਿਆ ਹੈ। ਜ਼ਿਆਦਾਤਰ ਬਜ਼ੁਰਗ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਵਿਚ ਇਹ ਇਨਫੈਕਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਕੋਰੋਨਾ ਇਨਫੈਕਟਿਡ 6 ਬਜ਼ੁਰਗ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਵਿਚ ਤਕਲੀਫ ਵਧਣ ਲੱਗੀ। ਡਾਕਟਰਾਂ ਦੁਆਰਾ ਜਾਂਚ ਕਰਨ ਉੱਤੇ ਪਤਾ ਚੱਲਿਆ ਕਿ ਇਹ ਵਾਇਰਸ ਰੀੜ੍ਹ ਦੀ ਹੱਡੀ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਪੂਰੀ ਜਾਂਚ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਇਨ੍ਹਾਂ ਸਾਰੇ ਮਰੀਜ਼ਾਂ ਦਾ ਚਾਰ ਹਫਤੇ ਤੱਕ ਇਲਾਜ ਕੀਤਾ ਗਿਆ। 

6 ਵਿਚੋਂ ਪੰਜ ਬਜ਼ੁਰਗਾਂ ਦਾ ਆਪਰੇਸ਼ਨ ਹੋਇਆ
ਨਾਨਾਵਤੀ ਹਸਪਤਾਲ ਦੇ ਸਰਜਨ ਡਾਕਟਰ ਮਿਹਿਰ ਬਾਪਟ ਮੁਤਾਬਕ ਰੀੜ੍ਹ ਦੀ ਹੱਡੀ ਵਿਚ ਵਧ ਰਹੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ 6 ਵਿਚੋਂ ਪੰਜ ਬਜ਼ੁਰਗਾਂ ਦਾ ਆਪਰੇਸ਼ਨ ਕਰਨਾ ਪਿਆ। ਇਸ ਦੇ ਇਲਾਵਾ ਉਨ੍ਹਾਂ ਨੂੰ ਐਂਟੀਬਾਇਓਟਿਕ ਦਾ ਡੋਜ਼ ਵੀ ਦਿੱਤਾ ਗਿਆ। ਡਾਕਟਰ ਨੇ ਦੱਸਿਆ ਕਿ ਇਸ ਮਰੀਜ਼ਾਂ ਨੂੰ ਠੀਕ ਹੋਣ ਵਿਚ ਘੱਟ ਤੋਂ ਘੱਟ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ।

ਕੋਵਿਡ-19 ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਘੱਟ
ਡਾਕਟਰ ਮਿਹਿਰ ਨੇ ਦੱਸਿਆ ਕਿ ਇਸ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਵਿਚ ਫੈਲਿਆ ਇੰਫੈਕਸ਼ਨ ਕੋਰੋਨਾ ਵਾਇਰਸ ਨਾਲ ਨਹੀਂ ਸਗੋਂ ਘੱਟ ਇਮਿਊਨਿਟੀ ਕਾਰਣ ਹੋਇਆ ਹੈ। ਉਥੇ ਹੀ, ਹਿੰਦੁਜਾ ਹਸਪਤਾਲ ਦੇ ਇਕ ਸਰਜਨ ਨੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਵਿਚ ਇਨਫੈਕਸ਼ਨ ਮਿਲਿਆ ਹੈ। ਉਨ੍ਹਾਂ ਮੁਤਾਬਕ ਕੋਵਿਡ-19 ਨਾਲ ਲੜਨ ਦੀ ਸਮਰੱਥਾ ਇਸ ਇਨਫੈਕਸ਼ਨ ਕਾਰਨ ਘੱਟ ਹੁੰਦੀ ਜਾ ਰਹੀ ਹੈ।

Get the latest update about New corona infection, check out more about spinal cord, concern & doctors

Like us on Facebook or follow us on Twitter for more updates.