ਦਿੱਲੀ : ਕਾਰੋਨਾ ਨੂੰ ਲੈ ਕੇ ਜਾਰੀ ਹੋਈ ਨਵੀਂ ਗਾਈਡਲਾਈਨ, ਸਕੂਲ-ਕਾਲਜ ਸਮੇਤ ਜਿੰਮ ਖੋਲ੍ਹਣ 'ਤੇ ਵੱਡਾ ਫੈਸਲਾ

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਾਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਸਕੂਲ, ਕਾਲਜ ਅਤੇ ਕੋਚਿੰਗ ਇੰਸਟੀਟਿਊਟ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਾਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਸਕੂਲ, ਕਾਲਜ ਅਤੇ ਕੋਚਿੰਗ ਇੰਸਟੀਟਿਊਟ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ | ਇਸ ਨਾਲ ਹੀ 'ਦਿੱਲੀ ਐਂਮਰਜੈਂਸੀ ਪ੍ਰਬੰਧਕ ਕਾਮੇਟੀ' ਦੀ ਬੈਠਕ 'ਚ  7 ਫਰਵਰੀ ਤੋਂ ਦਿੱਲੀ ਵਿੱਚ ਜਿੰਮ ਖੋਲਣ 'ਤੇ ਵੀ ਵਿਚਾਰ ਬਣ ਰਿਹਾ ਹੈ |

ਦਿੱਲੀ 'ਚ ਰਾਤ ਦਾ ਕਰਫਿਊ ਰਹੇਗਾ ਜਾਰੀ
ਦਿੱਲੀ 'ਐਂਮਰਜੈਂਸੀ ਪ੍ਰਬੰਧਕ ਕਮੇਟੀ' ਦੀ ਬੈਠਕ 'ਚ ਰਾਤ ਦਾ ਕਰਫਿਊ ਹਟਾਇਆ ਨਹੀਂ ਜਾਵੇਗਾ | ਹਾਲਾਂਕਿ ਇਸ ਦੇ ਸਮੇਂ 'ਚ ਇਕ ਘੰਟੇ ਦੀ ਘਾਟ ਕੀਤੀ ਗਈ ਹੈ | ਹੁਣ ਦਿੱਲੀ 'ਚ ਰਾਤ ਦੇ ਕਰਫਿਊ ਦਾ ਸਮਾਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ | ਦੱਸ ਦਈਏ ਕਿ ਪਹਿਲਾਂ ਰਾਤ ਦੇ ਕਰਫਿਊ ਦਾ ਸਮਾਂ ਰਾਤ 10 ਵਜੇ ਤੋਂ ਹੁੰਦਾ ਸੀ |

ਸਕੂਲ-ਕਾਲਜ ਅਤੇ ਜਿਮ ਖੋਲਣ 'ਤੇ ਵੱਡਾ ਫੈਸਲਾ
ਦਿੱਲੀ 'ਚ ਉੱਚ- ਵਿਦਿਅਕ ਅਦਾਰੇ ਐੱਸ.ਓ.ਪੀ. ਦੇ ਤਹਿਤ ਖੁੱਲ੍ਹਣਗੇ ਇਤੇ ਕੋਵਿਡ ਲਾਭਦਾਇਕ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨਗੇ | ਉਥੇ ਰਾਸ਼ਟਰੀ ਰਾਜਧਾਨੀ 'ਚ ਸਕੂਲਾਂ ਨੂੰ  ਪੜਾਅਬੱਧ ਢੰਗ ਨਾਲ ਖੋਲਿ੍ਹਆ ਜਾਵੇਗਾ | ਇਸ ਨਾਲ ਸਭ ਤੋਂ ਪਹਿਲਾਂ ਕਲਾਸ 9ਵੀਂ ਤੋਂ 12ਵੀਂ ਦੇ ਸਕੂਲ 7 ਫਰਵਰੀ ਤੋਂ ਖੁੱਲਣਗੇ | ਇਸ ਤੋਂ ਬਾਅਦ ਨਰਸਰੀ ਤੋਂ 8ਵੀਂ ਤੱਕ ਦੇ ਸਕੂਲ 14 ਫਰਵਰੀ ਤੋਂ ਖੁੱਲ੍ਹਣਗੇ | ਹਾਲਾਂਕਿ ਆਨਲਾਈਨ ਕਾਲਸਾਂ ਵੀ ਜਾਰੀ ਰਹਿਣਗੀਆਂ | ਜਿਨ੍ਹਾਂ ਅਧਿਆਪਕਾਂ ਦਾ ਟੀਕਾਕਰਨ ਨਹੀਂ ਹੋਇਆ, ਉਨ੍ਹਾਂ ਨੂੰ  ਸਕੂਲ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ |

ਕਾਰ 'ਚ ਇਕੱਲੇ ਜਾ ਰਹੇ ਹੋ ਤਾਂ ਮਾਸਕ ਦੀ ਨਹੀਂ ਜ਼ਰੂਰਤ
ਡੀ.ਡੀ.ਐੱਮ.ਏ. ਦੀ ਬੈਠਕ 'ਚ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਇਕੱਲਾ ਗੱਡੀ ਚਲਾ ਰਿਹਾ ਹੈ ਤਾਂ ਉਸ ਦਾ ਮਾਸਕ ਲਗਾਉਣਾ ਜ਼ਰੂਰੀ ਨਹੀਂ ਹੋਵੇਗਾ | ਇਸ ਤੋਂ ਪਹਿਲਾਂ ਕਾਰ 'ਚ ਟ੍ਰੈਵਲ ਕਰਦੇ ਸਮੇਂ ਮਾਸਕ ਪਾਉਣ ਦੇ ਨਿਯਮ 'ਤੇ ਦਿੱਲੀ ਹਾਈਕੋਰਟ ਨੇ ਵੱਡੀ ਟਿੱਪਣੀ ਕੀਤੀ ਸੀ ਅਤੇ ਇਸ ਨੂੰ  ਬੇਤੁਕਾ ਦੱਸਿਆ ਸੀ | ਹਾਈਕੋਰਟ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ, ''ਇਹ ਆਦੇਸ਼ ਹੁਣ ਵੀ ਮੌਜ਼ੂਦ ਕਿਉਂ ਹੈ? ਤੁਸੀਂ ਇਸ ਨੂੰ  ਵਾਪਸ ਕਿਉਂ ਨਹੀਂ ਲਿਆ? ਇਹ ਅਸਲ 'ਚ ਬੇਤੁਕਾ ਸਵਾਲ ਹੈ ਕਿ ਤੁਸੀਂ ਆਪਣੀ ਹੀ ਕਾਰ 'ਚ ਬੈਠੇ ਹੋ ਅਤੇ ਮਾਸਕ ਵੀ ਲਗਾਓ |''

ਦਫ਼ਤਰਾਂ 'ਚ 100% ਕੰਮ ਕਰਨ ਦੀ ਆਗਿਆ
ਦਿੱਲੀ 'ਐਂਮਰਜੈਂਸੀ ਪ੍ਰਬੰਧਕ ਕਮੇਟੀ' ਦੀ ਬੈਠਕ 'ਚ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਲਈ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਦਿੱਲੀ 'ਚ ਦਫ਼ਤਰਾਂ 'ਚ ਲੋਕਾਂ ਨੂੰ  100% ਪਹੁੰਚਣ ਦੀ ਆਗਿਆ ਦਿੱਤੀ ਗਈ ਹੈ |

ਹੁਣ ਤੱਕ 8 ਲੱਖ 28 ਹਜ਼ਾਰ 785 ਜਵਾਨਾਂ ਨੂੰ  ਲੱਗਿਆ ਟੀਕਾ
ਦੱਸ ਦਈਏ ਕਿ ਦੇਸ਼ਭਰ 'ਚ 3 ਜਨਵਰੀ ਤੋਂ 15 ਤੋਂ 17 ਸਾਲ ਦੇ ਨੌਜਵਾਨ ਲਈ ਕੋਵਿਡ-19 ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ | ਇਸ ਨਾਲ ਹੀ ਦਿੱਲੀ ਸਰਕਾਰ ਨੂੰ  2 ਫਰਵਰੀ ਨੂੰ  ਮਿਲੇ ਅੰਕੜਿਆਂ ਮੁਤਾਬਕ, 15 ਤੋਂ 17 ਸਾਲ ਵਰਗ ਦੇ ਬੀਤੇ 24 ਘੰਟਿਆਂ 'ਚ 13,795 ਨੌਜਵਾਨਾਂ ਨੂੰ  ਟੀਕਾਕਰਨ ਲਗਾਇਆ ਗਿਆ ਹੈ | ਇਸ ਤੋਂ ਇਲਾਵਾ ਦਿੱਲੀ ਸਰਕਾਰ ਤੋਂ ਮਿਲੇ ਅੰਕੜਿਆਂ ਮੁਤਾਬਕ, 2 ਫਰਵਰੀ ਤੱਕ 15 ਤੋਂ 17 ਸਾਲ ਦੀ ਉਮਰ ਵਰਗ 'ਚ ਅੱਠ ਲੱਖ  28 ਹਜ਼ਾਰ ਨੌਜਵਾਨਾਂ ਨੇ ਵੈਕਸਿਨ ਲੈ ਲਈ ਹੈ |

Get the latest update about Truescoop, check out more about colleges, Emergency Management Committee, Truescoopnews & schools

Like us on Facebook or follow us on Twitter for more updates.