ਜਲੰਧਰ ਦੇ NHS ਹਸਪਤਾਲ ਦੀ ਨਵੀਂ ਪਹਿਲ, ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਪੌਦੇ

ਸੂਬੇ ਦੇ ਮੋਹਰੀ NHS ਹਸਪਤਾਲ ਜਲੰਧਰ ਨੇ ਸ਼ਹਿਰ ਦਾ ਪਹਿਲਾ ਕੋਵਿਡ ਯੂਨਿਟ ਖੋਲਿਆ ਸੀ ਅਤੇ ਉੱਥੋਂ ਹੁਣ...

ਜਲੰਧਰ: ਸੂਬੇ ਦੇ ਮੋਹਰੀ NHS ਹਸਪਤਾਲ ਜਲੰਧਰ ਨੇ ਸ਼ਹਿਰ ਦਾ ਪਹਿਲਾ ਕੋਵਿਡ ਯੂਨਿਟ ਖੋਲਿਆ ਸੀ ਅਤੇ ਉੱਥੋਂ ਹੁਣ ਤੱਕ 15੦੦ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਠੀਕ ਹੋਕੇ ਘਰ ਜਾ ਚੁੱਕੇ ਹਨ। ਹਾਲ ਹੀ ਵਿਚ ਦੇਸ਼ ਭਰ ਵਿਚ ਚੱਲ ਰਹੀ ਆਕਸੀਜਨ ਦੀ ਕਮੀ ਨੂੰ ਵੇਖਦੇ ਹੋਏ NHS ਹਸਪਤਾਲ ਨੇ ਅੱਜ ਇਕ ਨਵਾਂ ਅਭਿਆਨ ਸ਼ੁਰੂ ਕੀਤਾ। 

ਹਸਪਤਾਲ ਤੋਂ ਠੀਕ ਹੋ ਕੇ ਜਾਣ ਵਾਲੇ ਹਰ ਰੋਗੀ ਨੂੰ ਇਕ ਪੌਦਾ ਭੇਂਟ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ  ਪਰਿਵਾਰ ਨੂੰ ਇਹ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਹਰ ਮਹੀਨੇ ਇਸ ਸਾਲ ਇਕ ਦਰਖਤ ਲਾਈਏ, ਜਿਸ ਦੇ ਨਾਲ ਆਕਸੀਜਨ ਦੀ ਮਾਤਰਾ ਹਵਾ ਵਿਚ ਵਧੇ।

ਇਹ ਅਭਿਆਨ ਸਿਵਲ ਸਰਜਨ ਜਲੰਧਰ ਡਾਕਟਰ ਬਲਵੰਤ ਸਿੰਘ ਅਤੇ ਜ਼ਿਲਾ ਪਰਿਵਾਰ ਕਲਿਆਣ ਅਧਿਕਾਰੀ ਡਾਕਟਰ ਰਮਨ ਗੁਪਤਾ ਵਲੋਂ ਸ਼ੁਰੂ ਕੀਤਾ ਗਿਆ ਅਤੇ ਉਨ੍ਹਾਂ ਵਲੋਂ NHS ਹਸਪਤਾਲ ਤੋਂ ਡਿਸਚਾਰਜ ਹੋਣ ਵਾਲੇ ਅੱਜ ਛੇ ਮਰੀਜ਼ਾਂ ਨੂੰ ਪੌਦਾ ਅਤੇ 1 ਸਰਟੀਫਿਕੇਟ ਦਿੱਤਾ ਗਿਆ।

ਊਨਾ, ਹਿਮਾਚਲ ਤੋਂ ਆਏ ਅਸ਼ਵਿਨੀ ਕੁਮਾਰ, ਨਕੋਦਰ ਤੋਂ ਰੇਖਾ ਰਾਣੀ, ਲੁਧਿਆਨਾ ਤੋਂ ਰਜਿੰਦਰ ਗੁਪਤਾ, ਮੁਕੇਰੀਆਂ ਤੋਂ ਮਲਕੀਤ ਕੌਰ, ਦਿੱਲੀ ਤੋਂ ਮੁਹੰਮਦ, ਨਕੋਦਰ ਤੋਂ ਲੀਲਾ ਦੇਵੀ, ਅਲੀਗੜ੍ਹ UP ਤੋਂ ਮਹਿੰਦਰ ਪਾਲ ਅੱਜ ਡਿਸਚਾਰਜ ਹੋਏ।

ਹਸਪਤਾਲ ਦੇ ਡਾਇਰੈਕਟਰਸ ਡਾਕਟਰ ਸ਼ੁਭਾਂਗ ਅੱਗਰਵਾਲ, ਡਾਕਟਰ ਸੰਦੀਪ ਗੋਇਲ ਅਤੇ ਡਾਕਟਰ ਨਵੀਨ ਚਿਟਕਾਰਾ ਨੇ ਦੱਸਿਆ ਦੇ ਕੋਵਿਡ ਦਾ ਇਕ ਮਰੀਜ਼ ਔਸਤਨ ਇਕ ਹਫਤੇ 'ਚ ਹਸਪਤਾਲ ਵਿਚ 80,460 ਲੀਟਰ ਆਕਸੀਜਨ ਇਸਤੇਮਾਲ ਕਰਦਾ ਹੈ। ਇਹ ਆਕਸੀਜਨ ਛੇ ਦਰਖਤ ਇਕ ਹਫਤੇ ਵਿਚ ਬਣਾਉਂਦੇ ਹਨ ਅਤੇ ਲੈਵਲ ਥ੍ਰੀ ਦਾ ਮਰੀਜ਼ 1,44,000 ਲੀਟਰ ਆਕਸੀਜਨ ਇਸਤੇਮਾਲ ਕਰਦਾ ਹੈ, ਜੋ ਆਕਸੀਜਨ 11 ਦਰਖਤ ਇਕ ਹਫਤੇ ਵਿਚ ਬਣਾਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਸਮੇਂ ਵਿਚ ਜਿੱਥੇ ਕਿ ਸਾਰਾ ਦੇਸ਼ ਆਕਸਿਜਨ ਦੀ ਕਿੱਲਤ ਨਾਲ ਜੂਝ ਰਿਹਾ ਹੈ ਅਤੇ ਡਾਕਟਰਸ ਅਤੇ ਹਸਪਤਾਲਾਂ ਲਈ ਆਕਸੀਜਨ ਦੀ ਕਮੀ ਵਿਚ ਵਧਦੇ ਕੋਵਿਡ ਦੇ ਅੰਕੜਿਆਂ ਨਾਲ ਲੜਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜੇਕਰ ਇਹ ਸਾਰੇ ਲੋਕ ਦਰਖਤ ਲਾਉਣ ਤਾਂ ਜੋ ਜੇਕਰ ਇਸ ਮਹਾਮਾਰੀ ਤੋਂ ਦੁਨੀਆ ਬਚ ਗਈ ਤਾਂ ਘੱਟ ਤੋਂ ਘੱਟ ਆਉਣ ਵਾਲੇ ਸਮੇਂ ਵਿਚ ਵੀ ਸਾਨੂੰ ਕਦੇ ਅਜਿਹਾ ਨਹੀਂ ਵੇਖਣਾ ਪਵੇਗਾ।

Get the latest update about patients, check out more about plant, Truescoop News, Jalandhar & New initiative

Like us on Facebook or follow us on Twitter for more updates.