ਵਿਨੈ ਕੁਮਾਰ ਸਕਸੈਨਾ ਬਣੇ ਦਿੱਲੀ ਦੇ ਨਵੇਂ ਲੈਫਟੀਨੈਂਟ ਗਵਰਨਰ, ਸਮਾਗਮ 'ਚ ਕੁਰਸੀ ਨਾ ਮਿਲਣ ਤੇ ਭੜਕੇ ਸਾਬਕਾ ਕੇਂਦਰੀ ਮੰਤਰੀ ਡਾ: ਹਰਸ਼ਵਰਧਨ

ਅੱਜ ਦਿੱਲੀ ਦੇ 22ਵੇਂ ਲੈਫਟੀਨੈਂਟ ਗਵਰਨਰ ਲਈ ਸਹੁੰ ਚੁੱਕ ਸਮਾਗਮ ਹੋਇਆ ਜਿਸ ਚ ਵਿਨੈ ਕੁਮਾਰ ਸਕਸੈਨਾ ਨੂੰ 22ਵਾਂ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ। ਵਿਨੈ ਸਕਸੈਨਾ ਨੂੰ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਵਿਪਿਨ ਸਾਂਘੀ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ...

ਅੱਜ ਦਿੱਲੀ ਦੇ 22ਵੇਂ ਲੈਫਟੀਨੈਂਟ ਗਵਰਨਰ ਲਈ ਸਹੁੰ ਚੁੱਕ ਸਮਾਗਮ ਹੋਇਆ ਜਿਸ 'ਚ ਵਿਨੈ ਕੁਮਾਰ ਸਕਸੈਨਾ ਨੂੰ 22ਵਾਂ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ। ਵਿਨੈ ਸਕਸੈਨਾ ਨੂੰ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਵਿਪਿਨ ਸਾਂਘੀ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਪਰ ਇਸ ਸਮਾਗਮ ਦੇ ਦੌਰਾਨ ਇਕ ਅਜੀਬ ਘਟਨਾ ਵਾਪਰੀ। ਸਮਾਗਮ ਵਿੱਚ ਬੈਠਣ ਲਈ ਥਾਂ ਨਾ ਮਿਲਣ ਭਾਜਪਾ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਡਾ: ਹਰਸ਼ਵਰਧਨ ਪਹਿਲਾ ਭੜਕ ਗਏ ਤੇ ਬਾਅਦ 'ਚ ਸਮਾਗਮ ਛੱਡ ਕੇ ਚਲੇ ਗਏ।  ਇਸ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ।


ਉਪ ਰਾਜਪਾਲ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਸਾਬਕਾ ਕੇਂਦਰੀ ਮੰਤਰੀ ਹਰਸ਼ਵਰਧਨ ਨੂੰ ਜਿੱਥੇ ਬਿਠਾਇਆ ਜਾ ਰਿਹਾ ਸੀ, ਉਸ ਥਾਂ ਤੋਂ ਉਹ ਸੰਤੁਸ਼ਟ ਨਹੀਂ ਸਨ ਜਿਸ ਤੋਂ ਬਾਅਦ ਗੁੱਸੇ ਵਿਚ ਆ ਕੇ ਡਾ: ਹਰਸ਼ਵਰਧਨ ਨੇ  ਕਿਹਾ, 'ਉਨ੍ਹਾਂ ਨੇ ਸੰਸਦ ਮੈਂਬਰਾਂ ਲਈ ਸੀਟ ਨਹੀਂ ਰੱਖੀ ਹੈ।' ਇਹ ਕਹਿ ਕੇ ਹਰਸ਼ਵਰਧਨ ਆਪਣੀ ਕਾਰ ਵੱਲ ਵੱਧ ਗਏ। ਉਨ੍ਹਾਂ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਕਿਹਾ, 'ਮੈਂ ਇਸ ਬਾਰੇ ਉਪ ਰਾਜਪਾਲ ਵਿਨੈ ਸਕਸੈਨਾ ਨੂੰ ਪੱਤਰ ਲਿਖਾਂਗਾ।' 

ਜਿਕਰਯੋਗ ਹੈ ਕਿ ਅਨਿਲ ਬੈਜਲ ਦੇ ਅਸਤੀਫੇ ਤੋਂ ਬਾਅਦ ਵਿਨੈ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਨਿਲ ਬੈਜਲ ਦਾ ਅਸਤੀਫਾ ਸਵੀਕਾਰ ਕਰ ਲਿਆ ਅਤੇ ਵਿਨੈ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ। 18 ਮਈ ਨੂੰ ਅਨਿਲ ਬੈਜਲ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ।

Get the latest update about Lieutenant Governor, check out more about Delhi News, new lieutenant governor of delhi, DR HARSHVARDHAN & Vinay Kumar Saxena

Like us on Facebook or follow us on Twitter for more updates.