ਬੈਂਗਲੁਰੂ— ਕਰਨਾਟਕ ਦੇ ਬੇਲਗਾਮ ਸ਼ਹਿਰ ਤੋਂ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਬੇਟਾ ਹੀ ਆਪਣੇ ਪਿਤਾ ਦਾ ਕਾਤਲ ਬਣ ਗਿਆ। ਜਾਣਕਾਰੀ ਮੁਤਾਬਕ ਐਤਵਾਰ ਰਾਤ ਇਕ 25 ਸਾਲਾ ਬੇਟੇ ਨੇ ਆਪਣੇ ਪਿਤਾ ਦਾ ਕਤਲ ਇਸ ਗੱਲ 'ਤੇ ਕਰ ਦਿੱਤਾ ਕਿਉਂਕਿ ਉਸ ਨੂੰ ਉਸ ਦਾ ਪਬਜੀ ਗੇਮ ਖੇਡਣਾ ਪਸੰਦ ਨਹੀਂ ਸੀ। ਰਿਪੋਰਟ ਮੁਤਾਬਕ ਦੋਸ਼ੀ ਰਘੁਵੀਰ ਕੁੰਭਾਰ ਪਬਜੀ ਗੇਮ ਦਾ ਆਦੀ ਸੀ ਅਤੇ ਉਹ ਵਧੇਰੇ ਸਮੇਂ ਮੋਬਾਈਲ 'ਤੇ ਹੀ ਗੁਜ਼ਾਰਦਾ ਸੀ। ਇਹ ਗੱਲ ਉਸ ਦੇ ਪਿਤਾ ਨੂੰ ਪਸੰਦ ਨਹੀਂ ਸੀ। ਉਸ ਦਾ ਪਿਤਾ ਉਸ ਨੂੰ ਕਈ ਵਾਰ ਰੋਕ ਚੁੱਕਾ ਸੀ ਪਰ ਦੋਸ਼ੀ ਪਿਤਾ ਦੀ ਗੱਲ ਨੂੰ ਮੰਨਣ ਦੇ ਬਜਾਏ ਉਲਟਾ ਉਨ੍ਹਾਂ 'ਤੇ ਹਮੇਸ਼ਾ ਨਾਰਾਜ਼ ਰਹਿੰਦਾ ਸੀ। ਕਈ ਵਾਰ ਮੋਬਾਈਲ 'ਚ ਗੇਮ ਖੇਡਣ ਨੂੰ ਲੈ ਕੇ ਪਿਤਾ ਅਤੇ ਪੁੱਤਰ ਦੀ ਲੜਾਈ ਵੀ ਹੁੰਦੀ ਸੀ।
ਹੁਣ ਚੱਪਲਾਂ ਪਾ ਕੇ ਵਾਹਨ ਚਲਾਉਣ ਵਾਲਿਆਂ ਦੀ ਨਹੀਂ ਖੈਰ, ਜਾਣਨ ਲਈ ਕਰੋ ਖ਼ਬਰ 'ਤੇ ਕਲਿੱਕ
ਅਜਿਹੇ 'ਚ ਐਤਵਾਰ ਨੂੰ ਵੀ ਦੋਹਾਂ ਵਿਚਕਾਰ ਕੁਝ ਵਿਵਾਦ ਹੋਇਆ, ਜਿਸ ਤੋਂ ਬਾਅਦ ਰਘੁਵੀਰ ਬਹੁਤ ਗੁੱਸੇ 'ਚ ਸੀ। ਜਾਣਕਾਰੀ ਮੁਤਾਬਕ ਦੋਸ਼ੀ ਨੇ ਪਹਿਲਾਂ ਆਪਣੀ ਮਾਂ ਨੂੰ ਇਕ ਕਮਰੇ 'ਚ ਬੰਦ ਕੀਤਾ ਅਤੇ ਫਿਰ ਪਿਤਾ ਨੂੰ ਮਾਰ ਦਿੱਤਾ। ਦੋਸ਼ੀ ਨੇ ਪਿਤਾ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੇ ਹੱਥ-ਪੈਰ ਵੀ ਚਾਕੂ ਨਾਲ ਕੱਟ ਦਿੱਤੇ। ਰਿਪੋਰਟਸ ਮੁਤਾਬਕ ਘਟਨਾ ਰਾਤ ਕਰੀਬ 12.30 ਵਜੇ ਦੀ ਹੈ। ਮ੍ਰਿਤਕ ਸ਼ੰਕਰੱਪਾ ਇਕ ਸੇਵਾ ਮੁਕਤ ਪੁਲਸਕਰਮੀ ਸਨ। ਪੁਲਸ ਮੁਤਾਬਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਆਪਣਾ ਗੁਨਾਹ ਵੀ ਕਬੂਲ ਲਿਆ ਹੈ। ਹਾਲਾਂਕਿ ਪੁਲਸ ਦੂਜੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
Get the latest update about Karnataka News, check out more about News In Punjabi, True Scoop News, Pubg Game & National News
Like us on Facebook or follow us on Twitter for more updates.