ਟ੍ਰੈਫਿਕ ਚਾਲਾਨ ਦੇ ਨਵੇਂ ਨਿਯਮਾਂ ਨੂੰ ਲਾਗੂ ਨਹੀਂ ਕਰੇਗੀ ਕੈਪਟਨ ਸਰਕਾਰ, ਜਾਰੀ ਕੀਤੇ ਹੁਕਮ

ਦੇਸ਼ ’ਚ ਨਵਾਂ ਮੋਟਰ ਵਹੀਕਲ ਕਾਨੂੰਨ ਲਾਗੂ ਹੋ ਗਿਆ ਹੈ। ਕੁਝ ਰਾਜਾਂ ਨੂੰ ਛੱਡ ਦੇਈਏ ਤਾਂ ਲਗਭਗ ਸਾਰਿਆ ਨੇ ਇਸ ਨੂੰ ਸ਼ੁਰੂ ਕਰ ਦਿੱਤਾ ਹੈ। 1 ਸਤੰਬਰ ਦਿਨ ਐਤਵਾਰ ਤੋਂ ਇਹ ਕਾਨੂੰਨ ਅਮਲ ’ਚ ਆਇਆ। 1 ਸਤੰਬਰ ਨੂੰ...

ਚੰਡੀਗੜ੍ਹ— ਦੇਸ਼ ’ਚ ਨਵਾਂ ਮੋਟਰ ਵਹੀਕਲ ਕਾਨੂੰਨ ਲਾਗੂ ਹੋ ਗਿਆ ਹੈ। ਕੁਝ ਰਾਜਾਂ ਨੂੰ ਛੱਡ ਦੇਈਏ ਤਾਂ ਲਗਭਗ ਸਾਰਿਆ ਨੇ ਇਸ ਨੂੰ ਸ਼ੁਰੂ ਕਰ ਦਿੱਤਾ ਹੈ। 1 ਸਤੰਬਰ ਦਿਨ ਐਤਵਾਰ ਤੋਂ ਇਹ ਕਾਨੂੰਨ ਅਮਲ ’ਚ ਆਇਆ। 1 ਸਤੰਬਰ ਨੂੰ ਐਤਵਾਰ ਸੀ, ਇਸ ਲਿਹਾਜ਼ ਨਾਲ 2 ਸਤੰਬਰ ਦਿਨ ਸੋਮਵਾਰ ਨੂੰ ਇਸ ਕਾਨੂੰਨ ਦਾ ਪਹਿਲਾ ਵਰਕਿੰਗ ਡੇਅ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਫਿਲਹਾਲ ਉਹ ਨਵਾਂ ਮੋਟਰ ਕਾਨੂੰਨ ਲਾਗੂ ਕਰਨ ਨਹੀਂ ਜਾ ਰਹੀ।

ਹੁਸ਼ਿਆਰਪੁਰ ਦੇ ਗੱਭਰੂ ਜਵਾਨ ਨੇ ਪੰਜਾਬ ਦਾ ਵਧਾਇਆ ਮਾਣ, ਅਮਰੀਕਾ ਏਅਰਫੋਰਸ ’ਚ ਹੋਇਆ ਸ਼ਾਮਲ

ਪੰਜਾਬ ਦੇ ਏ. ਡੀ. ਜੀ. ਪੀ ਟ੍ਰੈਫਿਕ ਦੇ ਦਫਤਰੋਂ ਸਾਰੇ ਜ਼ਿਲਿਆ ਨੂੰ ਹੁਕਮ ਜਾਰੀ ਕੀਤੇ ਗਏ ਹਨ, ਜਿਸ ’ਚ ਲਿਖਿਆ ਗਿਆ ਹੈ ਕਿ ਨਵੇਂ ਮੋਟਰ ਵਹੀਕਲ ਐਕਟ ਦੇ ਆਧਾਰ ’ਤੇ ਹਾਲੇ ਚਾਲਾਨ ਨਾ ਕੀਤੇ ਜਾਣ। ਜਦੋਂ ਤੱਕ ਪੰਜਾਬ ਸਰਕਾਰ ਕੋਈ ਹੁਕਮ ਜਾਰੀ ਨਹੀਂ ਕਰਦੀ, ਉਸ ਸਮੇਂ ਤੱਕ ਪੁਰਾਣੇ ਐਕਟ ਦੇ ਤਹਿਤ ਹੀ ਲੋਕਾਂ ਦੇ ਚਾਲਾਨ ਕੱਟੇ ਜਾਣ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਇਸ ਨਵੇਂ ਨਿਯਮਾਂ ’ਚ ਕਾਂਗਰਸ ਸ਼ਾਸਤ ਰਾਜਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
 

Get the latest update about Punjab News, check out more about News In Punjabi, Traffic Invoices, Captain Amarinder Singh & True Scoop News

Like us on Facebook or follow us on Twitter for more updates.