ਬ੍ਰਿਟੇਨ ਤੋਂ ਪਰਤੇ 4 ਹੋਰ ਲੋਕਾਂ 'ਚ ਮਿਲਿਆ ਨਵਾਂ ਸਟਰੇਨ, ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ ਹੋਈ 29

ਬ੍ਰਿਟੇਨ ਵਿਚ ਦਹਿਸ਼ਤ ਮਚਾਉਣ ਵਾਲਾ ਕੋਰੋਨਾ ਦਾ ਨਵਾਂ ਖਤਰਨਾਕ ਸਟਰੇਨ ਹੁਣ ਗੁਜਰਾਤ ਪਹੁੰਚ ਗਿਆ ਹੈ। ਹਾਲ ਹੀ ਵਿਚ...

ਬ੍ਰਿਟੇਨ ਵਿਚ ਦਹਿਸ਼ਤ ਮਚਾਉਣ ਵਾਲਾ ਕੋਰੋਨਾ ਦਾ ਨਵਾਂ ਖਤਰਨਾਕ ਸਟਰੇਨ ਹੁਣ ਗੁਜਰਾਤ ਪਹੁੰਚ ਗਿਆ ਹੈ। ਹਾਲ ਹੀ ਵਿਚ ਬ੍ਰਿਟੇਨ ਤੋਂ ਆਏ 4 ਵਿਅਕਤੀਆਂ ਵਿਚ ਇਹ ਸਟਰੇਨ ਮਿਲਿਆ ਹੈ। ਚਾਰਾਂ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਵਿਜੇ ਰੁਪਾਣੀ ਕੋਰ ਕਮੇਟੀ ਦੀ ਮੀਟਿੰਗ ਕਰ ਰਹੇ ਹਨ। ਨਵੇਂ ਸਟਰੇਨ ਦੇ ਭਾਰਤ ਵਿਚ ਫਿਲਹਾਲ 29 ਮਾਮਲੇ ਹੋ ਗਏ ਹਨ।

23 ਦਸੰਬਰ ਨੂੰ ਯੂ.ਕੇ. ਤੋਂ ਅਹਿਮਦਾਬਾਦ ਆਏ ਇਨ੍ਹਾਂ ਲੋਕਾਂ ਦੀ ਏਅਰਪੋਰਟ ਉੱਤੇ ਸਕੈਨਿੰਗ ਕੀਤੀ ਗਈ ਸੀ। ਇਨ੍ਹਾਂ ਵਿਚੋਂ 15 ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਨਵੇਂ ਸਟਰੇਨ ਦੀ ਜਾਂਚ ਦੇ ਲਈ ਸੈਂਪਲ ਪੁਣੇ ਭੇਜੇ ਗਏ ਸਨ। ਇਨ੍ਹਾਂ ਵਿਚੋਂ 4 ਵਿਅਕਤੀਆਂ ਦੇ ਸੈਂਪਲ ਵਿਚ ਨਵੇਂ ਸਟਰੇਨ ਦੀ ਪੁਸ਼ਟੀ ਹੋਈ ਹੈ। 5 ਦੀ ਰਿਪੋਰਟ ਆਮ ਹੈ। 6 ਵਿਅਕਤੀਆਂ ਦੇ ਸੈਂਪਲ ਆਉਣੇ ਅਜੇ ਬਾਕੀ ਹਨ।

ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਫਿਲਹਾਲ ਰੋਕ
ਸਰਕਾਰ ਨੇ ਬ੍ਰਿਟੇਨ ਆਉਣ-ਜਾਣ ਵਾਲੀਆਂ ਫਲਾਈਟਾਂ ਉੱਤੇ ਰੋਕ 7 ਜਨਵਰੀ ਤੱਕ ਲਈ ਜਾਰੀ ਰੱਖੀ ਹੈ। ਪਹਿਲਾਂ 22 ਦਸੰਬਰ ਦੀ ਅੱਧੀ ਰਾਤ ਤੋਂ 31 ਦਸੰਬਰ ਤੱਕ ਲਈ ਇਹ ਰੋਕ ਲਗਾਈ ਗਈ ਸੀ। ਇਸ ਤੋਂ ਇਲਾਵਾ ਸਰਕਾਰ ਨੇ ਸਾਰੀਆਂ ਇੰਟਰਨੈਸ਼ਨਲ ਕਮਰਸ਼ੀਅਲ ਉਡਾਣਾਂ ਉੱਤੇ 31 ਜਨਵਰੀ ਤੱਕ ਪਾਬੰਦੀ ਵਧਾ ਦਿੱਤੀ ਹੈ। ਇਹ ਹੁਕਮ ਖਾਸ ਉਡਾਣਾਂ ਅਤੇ ਕਾਰਗੋ ਉਡਾਣਾਂ ਉੱਤੇ ਲਾਗੂ ਨਹੀਂ ਹੋਵੇਗਾ। 

Get the latest update about gujarat, check out more about new strain, 4 people & uk

Like us on Facebook or follow us on Twitter for more updates.