ਜਲੰਧਰ- ਜਲੰਧਰ ਵਿਖੇ ਅੱਜ ਸਵੇਰੇ ਵੈਸਟ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਗੰਨਮੈਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਇਸ ਪੂਰੀ ਘਟਨਾ ਬਾਰੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਦੱਸਿਆ ਸੀ ਕਿ ਪਵਨ ਕੁਮਾਰ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਇਸ ਦੌਰਾਨ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਪਰ ਬਾਅਦ ਵਿਚ ਉਨ੍ਹਾਂ ਇਸ ਸਭ ਤੋਂ ਸਾਫ ਇਨਕਾਰ ਕਰ ਦਿੱਤਾ।
ਪਵਨ ਕੁਮਾਰ ਦੇ ਘਰਦਿਆਂ ਨੇ ਪਵਨ ਕੁਮਾਰ ਦੀ ਮੌਤ ਤੋਂ ਬਾਅਦ ਕਿਹਾ ਸੀ ਕਿ ਉਸ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਹੈ। ਪਰ ਬਾਅਦ ਵਿਚ ਉਨ੍ਹਾਂ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਹਥਿਆਰ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਹੋਈ ਹੈ। ਉਨ੍ਹਾਂ ਪਹਿਲਾਂ ਜ਼ਿਆਦਾ ਭਾਵੁੱਕ ਹੋ ਕੇ ਗੱਲਾਂ ਕਹੀਆਂ ਸਨ। ਇਸ ਸਾਰੇ ਘਟਨਾਕ੍ਰਮ ਦਾ ਕਿਸੇ ਵਿਅਕਤੀ ਨਾਲ ਕੋਈ ਲੈਣ-ਦੇਣ ਨਹੀਂ ਹੈ।
ਦੱਸ ਦਈਏ ਕਿ ਪਹਿਲਾਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਬਿਆਨ ਦਿੱਤੇ ਸਨ ਕਿ ਗੰਨਮੈਨ ਜ਼ਿਲ੍ਹਾ ਜਲੰਧਰ ਦੇ ਮਹਿਤਪੁਰ ਦਾ ਰਹਿਣ ਵਾਲਾ ਸੀ। ਗੰਨਮੈਨ ਪਿੱਛਲੇ 10 ਦਿਨਾਂ ਤੋਂ ਡਿਉਟੀ ਤੇ ਨਹੀਂ ਆ ਰਿਹਾ ਸੀ। ਵਿਧਾਇਕ ਸ਼ੀਤਲ ਅੰਗੂਰਾਲ ਅਨੁਸਾਰ ਸਵੇਰੇ 10 ਵਜੇ ਦੇ ਨੇੜੇ ਉਸ ਦੇ ਬਸਤੀ ਦਾਨਿਸ਼ਮੰਦਾ ਦੇ ਘਰ ਨੇੜੇ ਬਣੇ ਗਾਰਡ ਮੁਲਾਜਮ ਦੇ ਕਮਰੇ 'ਚ ਜਾ ਖੁਦ ਨੂੰ ਗੋਲੀ ਮਾਰ ਲਈ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਇਤਲਾਹ ਦਿੱਤੀ ਸੀ।
Get the latest update about Truescoop News, check out more about serious allegations, Punjab News, AAP MLA & Gunman suicide case
Like us on Facebook or follow us on Twitter for more updates.