ਕੋਰੋਨਾ ਦੇ ਨਵੇਂ ਵੈਰੀਐਂਟ ਨੇ ਵਧਾਈ ਫਿਰ ਚਿੰਤਾ, ਮੁੰਬਈ ਵਿਚ ਆਇਆ ਨਵੇਂ ਵੈਰੀਐਂਟ ਦਾ ਪਹਿਲਾ ਮਾਮਲਾ

ਨਵੀਂ ਦਿੱਲੀ : ਕੋਰੋਨਾ ਨੇ ਫਿਰ ਤੋਂ ਲੋਕਾਂ ਦੀ ਟੈਂਸ਼ਨ ਵਧਾ ਦਿੱਤੀ ਹੈ। ਕੋਰੋਨੇ ਦੇ ਨੇਵਂ ਵੈਰੀਐਂਟ ਐਕਸ.ਈ. ਅਤੇ ਕੱਪਾ ਦੇ ਇਕ-ਇਕ ਕੇਸ ਮੁੰਬਈ ਵਿਚ ਮਿਲੇ ਹਨ। ਦੇਸ਼ ਵਿਚ

ਨਵੀਂ ਦਿੱਲੀ : ਕੋਰੋਨਾ ਨੇ ਫਿਰ ਤੋਂ ਲੋਕਾਂ ਦੀ ਟੈਂਸ਼ਨ ਵਧਾ ਦਿੱਤੀ ਹੈ। ਕੋਰੋਨੇ ਦੇ ਨੇਵਂ ਵੈਰੀਐਂਟ ਐਕਸ.ਈ. ਅਤੇ ਕੱਪਾ ਦੇ ਇਕ-ਇਕ ਕੇਸ ਮੁੰਬਈ ਵਿਚ ਮਿਲੇ ਹਨ। ਦੇਸ਼ ਵਿਚ ਐਕਸ.ਈ. ਵੈਰੀਐਂਟ ਦਾ ਇਹ ਪਹਿਲਾ ਮਾਮਲਾ ਹੈ। ਜੀਨੋ ਸੀਕਵੈਂਸਸਿੰਗ ਦੌਰਾਨ ਕੁਲ 376 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 230 ਮੁੰਬਈ ਦੇ ਹੀ ਸਨ। ਜੀਨੋ ਸੀਕਵੈਂਸਿੰਗ ਪ੍ਰੀਖਣ ਦਾ ਇਹ 11ਵਾਂ ਬੈਚ ਸੀ। 230 ਵਿਚੋਂ 228 ਸੈਂਪਲ ਓਮੀਕ੍ਰੋਨ ਦੇ ਹਨ, ਬਾਕੀ 1 ਕੱਪਾ ਵੈਰੀਐਂਟ ਦਾ ਹੈ ਅਤੇ 1 ਐਕਸ.ਈ. ਵੈਰੀਐਂਟ ਦਾ ਹੈ।
ਕੋਰੋਨਾ ਦਾ ਇਕ ਨਵਾਂ ਮਿਊਟੈਂਟ ਵੈਰੀਐਂਟ ਐਕਸ.ਈ. ਓਮੀਕ੍ਰੋਨ ਦੇ ਸਭ ਵੈਰੀਐਂਟ ਬੀ.ਏ.2 ਤੋਂ ਤਕਰੀਬਨ 10 ਫੀਸਦੀ ਜ਼ਿਆਦਾ ਘਾਤਕ ਹੋ ਸਕਦਾ ਹੈ। ਇਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਇਸ ਨੂੰ ਲੈ ਕੇ ਚਿੰਤਾ ਕਰ ਚੁੱਕਾ ਹੈ। ਐਕਸ.ਈ. ਓਮੀਕ੍ਰੋਨ ਦੇ ਦੋ ਸਬ ਲੀਨੇਜ ਬੀ.ਏ.1 ਅਤੇ ਬੀ.ਏ.2 ਦਾ ਰੀਕੌਂਬੀਨੈਂਟ ਸਟ੍ਰੇਨ ਹੈ। ਡਬਲਿਊ.ਐਚ.ਓ. ਕਹਿ ਚੁੱਕਾ ਹੈ ਕਿ ਜਦੋਂ ਤੱਕ ਇਸ ਦੇ ਟਰਾਂਸਮਿਸ਼ਨ ਰੇਟ ਅਤੇ ਬੀਮਾਰੀ ਦੇ ਵਰਤਾਓ ਵਿਚ ਮਹੱਤਵਪੂਰਨ ਬਦਲਾਅ ਨਹੀਂ ਦੇਖਿਆ ਜਾਂਦਾ ਉਦੋਂ ਤੱਕ ਇਸ ਨੂੰ ਓਮੀਕ੍ਰੋਨ ਵੈਰੀਐਂਟ ਨਾਲ ਹੀ ਜੋੜ ਕੇ ਦੇਖਿਆ ਜਾਵੇਗਾ।
ਐਕਸ.ਈ. ਸਟ੍ਰੇਨ ਦਾ ਪਹਿਲੀ ਵਾਰ ਯੂ.ਕੇ. ਵਿਚ 19 ਜਨਵਰੀ ਨੂੰ ਪਤਾ ਲੱਗਾ ਸੀ ਅਤੇ ਉਦੋਂ ਤੋਂ 600 ਤੋਂ ਜ਼ਿਆਦਾ ਐਕਸ.ਈ. ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬ੍ਰਿੇਟਨ ਦੀ ਸਿਹਤ ਸੁਰੱਖਿਆ ਏਜੰਸੀ (ਐਚ.ਐੱਸ.ਏ.) ਦੀ ਮੁੱਖ ਮੈਡੀਕਲ ਸਲਾਹਕਾਰ ਸੁਜ਼ੈਨ ਹਾਪਕਿੰਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਦੀ ਗੰਭੀਰਤਾ ਜਾਂ ਉਨ੍ਹਾਂ ਦੇ ਖਿਲਾਫ ਕੋਵਿਡ-19 ਟੀਕਿਆਂ ਦੀ ਪ੍ਰਭਾਵਸ਼ੀਲਤਾ ਬਾਰੇ ਕੋਈ ਸਿੱਟਾ ਕੱਢਣ ਲਈ ਭਰਪੂਰ ਸਬੂਤ ਨਹੀਂ ਹਨ।
ਡਬਲਿਊ.ਐੱਚ.ਓ. ਨੇ ਰਿਪੋਰਟ ਵਿਚ ਕਿਹਾ ਕਿ ਉਹ ਐਕਸ.ਈ. ਵਰਗੇ ਰੀਕੌਂਬੀਨੈਂਟ ਵੈਰੀਐਂਟ ਨਾਲ ਹੋਣ ਵਾਲੇ ਖਤਰਿਆਂ ਤੋਂ ਲਗਾਤਾਰ ਮਾਨੀਟਰ ਕਰ ਰਿਹਾ ਹੈ। ਇਸ ਨਾਲ ਜੁੜੇ ਸਬੂਤ ਸਾਹਮਣੇ ਆਉਂਦੇ ਹੀ ਅਪਡੇਟ ਦੇਵੇਗਾ। ਐਕਸ.ਈ. ਤੋਂ ਇਲਾਵਾ, ਡਬਲਿਊ.ਐਚ.ਓ. ਇਕ ਹੋਰ ਰੀਕੌਂਬੀਨੈਂਟ ਵੈਰੀਐਂਟ ਐੱਕਸ.ਡੀ. 'ਤੇ ਵੀ ਨਜ਼ਰ ਰੱਖ ਰਿਹਾ ਹੈ, ਜੋ ਕਿ ਡੈਲਟਾ ਅਤੇ ਓਮੀਕ੍ਰੋਨ ਦਾ ਇਕ ਹਾਈਬ੍ਰਿਡ ਹੈ। ਇਸ ਦੇ ਜ਼ਿਆਦਾਤਰ ਮਾਮਲੇ ਫਰਾਂਸ, ਡੈਨਮਾਰਕ ਅਤੇ ਬੈਲਜੀਅਮ ਵਿਚ ਪਾਏ ਗਏ ਹਨ।

Get the latest update about National news, check out more about Truescoop news, Latest news, New Varriant & Corona Virus

Like us on Facebook or follow us on Twitter for more updates.