ਨਿਊਯਾਰਕ ਦੇ ਹਸਪਤਾਲ ਦੀ ਹੈਰਾਨੀਜਨਕ ਹਰਕਤ, ਫਰਸ਼ ਤੇ ਡਿੱਗੇ 'ਹੰਝੂ', ਮਰੀਜ਼ ਤੋਂ ਵਸੂਲੀ ਗਈ 40 ਡਾਲਰ ਦੀ ਕੀਮਤ

ਇਹ ਹੈਰਾਨ ਕਰਨ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ ਨਿਊ ਯਾਰਕ ਤੋਂ, ਜਿਥੇ ਇਕ ਯੂਟਿਊਬਰ ਨੇ ਸ਼ੋਸ਼ਲ ਮੀਡੀਆ ਤੇ ਇਕ ਹਸਪਤਾਲ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਨੇ ਮਰੀਜ਼ ਤੋਂ ਹਸਪਤਾਲ 'ਚ ਡਿੱਗੇ ਇਕ ਅੱਥਰੂ ਤੱਕ ਦੀ ਕੀਮਤ ਵੀ ਵਸੂਲੀ ਹੈ...

ਇਹ ਹੈਰਾਨ ਕਰਨ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ ਨਿਊ ਯਾਰਕ ਤੋਂ, ਜਿਥੇ ਇਕ ਯੂਟਿਊਬਰ ਨੇ ਸ਼ੋਸ਼ਲ ਮੀਡੀਆ ਤੇ ਇਕ ਹਸਪਤਾਲ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਨੇ ਮਰੀਜ਼ ਤੋਂ ਹਸਪਤਾਲ 'ਚ ਡਿੱਗੇ ਇਕ ਅੱਥਰੂ ਤੱਕ ਦੀ ਕੀਮਤ ਵੀ ਵਸੂਲੀ ਹੈ। ਅਕਸਰ ਹੀ ਲੋਕ ਹਸਪਤਾਲ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ ਕਈ ਵਾਰ ਹਾਲਤ ਅਜਿਹੇ ਬਣਦੇ ਹਨ ਕਿ ਹਸਪਤਾਲ ਜਾਣਾ ਹੀ ਪੈਂਦਾ ਹੈ। ਇਸ ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਖਰਚੇ ਬਣਾਉਣ ਦੀ ਇਲਜ਼ਾਮ ਤਾਂ ਆਮ ਹੀ ਲਗਦਾ ਰਿਹਾ ਹੈ।ਪਰ ਕਦੇ ਤੁਸੀ ਸੋਚਿਆ ਹੋਵੇਗਾ ਕਿ ਕੋਈ ਕਲੀਨਿਕ, ਮਰੀਜ਼ ਦੇ ਰੋਣ ਦਾ ਵੀ ਖਰਚਾ ਲੈ ਸਕਦਾ ਹੈ। ਜੀ ਹਾਂ, ਨਿਊਯਾਰਕ ਸਿਟੀ ਦੀ ਰਹਿਣ ਵਾਲੀ 25 ਸਾਲਾ ਯੂਟਿਊਬਰ, ਕੈਮਿਲ ਜੌਨਸਨ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। 
ਦਰਅਸਲ, ਉਸਨੇ 17 ਮਈ ਨੂੰ ਇੱਕ ਜਨਵਰੀ ਦੇ ਮੈਡੀਕਲ ਬਿੱਲ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਕੀ ਟੈਸਟਾਂ ਦੇ ਨਾਲ-ਨਾਲ ਰੋਣ ਲਈ 40 ਡਾਲਰ ਚਾਰਜ ਕੀਤੇ ਗਏ ਹਨ। ਔਰਤ ਦੀ ਇਹ ਪੋਸਟ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ, ਜਿਸ 'ਤੇ ਲੋਕ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। 
ਤਸਵੀਰ ਨੂੰ ਟਵਿੱਟਰ ਯੂਜ਼ਰ @OffbeatLook ਨੇ ਸ਼ੇਅਰ ਕੀਤਾ ਹੈ। ਉਸ ਨੇ ਕੈਪਸ਼ਨ 'ਚ ਲਿਖਿਆ- ਮੇਰੀ ਛੋਟੀ ਭੈਣ ਸਿਹਤ ਖਰਾਬ ਹੋਣ ਕਾਰਨ ਕਾਫੀ ਪਰੇਸ਼ਾਨੀ 'ਚੋਂ ਲੰਘ ਰਹੀ ਸੀ ਅਤੇ ਆਖਰਕਾਰ ਉਹ ਡਾਕਟਰ ਕੋਲ ਪਹੁੰਚੇ । ਉਕਤ ਵਿਅਕਤੀਆਂ ਨੇ ਉਸ ਕੋਲੋਂ ਰੌਨ ਦੇ 40 ਡਾਲਰ (ਕਰੀਬ 3 ਹਜ਼ਾਰ ਰੁਪਏ) ਬਰਾਮਦ ਕਰ ਲਏ। ਉਸਨੇ ਆਪਣੇ ਅਗਲੇ ਟਵੀਟ ਵਿੱਚ ਦੱਸਿਆ ਕਿ ਉਸਨੂੰ ਇੱਕ ਦੁਰਲੱਭ ਬਿਮਾਰੀ ਸੀ, ਇਸ ਲਈ ਉਹ ਬਹੁਤ ਪਰੇਸ਼ਾਨ ਸੀ। ਉਹ ਭਾਵੁਕ ਹੋ ਗਈ ਕਿਉਂਕਿ ਉਹ ਹਤਾਸ਼ ਅਤੇ ਬੇਵੱਸ ਮਹਿਸੂਸ ਕਰ ਰਹੀ ਸੀ। ਇੱਕ ਹੰਝੂ ਡਿੱਗ ਪਿਆ ਅਤੇ ਉਹਨਾਂ ਨੇ ਲਗਭਗ $40 ਵਸੂਲ ਕਰ ਲਏ, ਇਹ ਜਾਣੇ ਬਿਨਾਂ ਕਿ ਉਹ ਕਿਉਂ ਰੋ ਰਹੀ ਸੀ। ਨਾ ਹੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਨਾ ਨੁਸਖ਼ਾ, ਕੁਝ ਵੀ ਨਹੀਂ। 

ਸ਼ੋਸ਼ਲ ਮੀਡੀਆ ਤੇ ਇਹ ਪੋਸਟ ਕਾਫੀ ਵਾਇਰਲ ਹੋ ਗਿਆ ਹੈ।  ਜਿਸ ਤੋਂ ਬਾਅਦ ਲੋਕਾਂ ਨੇ ਇਸ ਤੇ ਪ੍ਰਤੀਕਿਰਿਆ ਵੀ ਦਿੱਤੀ ਹੈ। 

Get the latest update about viral medical bil, check out more about l mental health, viral news, weird news & new york hospital viral bill

Like us on Facebook or follow us on Twitter for more updates.