6 ਘੰਟੇ ਲਗਾਤਾਰ ਪਬਜੀ ਨੇ ਇਕ ਹੋਰ 16 ਸਾਲਾ ਨੌਜਵਾਨ ਦੀ ਲਈ ਜਾਨ

ਮੋਬਾਈਲ ਫੋਨ 'ਤੇ ਲਗਾਤਾਰ ਛੇ ਘੰਟੇ ਤੱਕ ਪਬਜੀ ਗੇਮ ਖੇਡਣਾ ਇਕ ਹੋਰ ਨੌਜਵਾਨ ਨੂੰ ਮਹਿੰਗਾ ਪੈ ਗਿਆ। ਦਰਅਸਲ 16 ਸਾਲਾ ਨੌਜਵਾਨ ਇਸ ਖੇਡ 'ਚ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਸਕਿਆ ਤੇ ਦਿਲ ਦਾ ਦੌਰਾ ਪੈਣ...

ਨਵੀਂ ਦਿੱਲੀ— ਮੋਬਾਈਲ ਫੋਨ 'ਤੇ ਲਗਾਤਾਰ ਛੇ ਘੰਟੇ ਤੱਕ ਪਬਜੀ ਗੇਮ ਖੇਡਣਾ ਇਕ ਹੋਰ ਨੌਜਵਾਨ ਨੂੰ ਮਹਿੰਗਾ ਪੈ ਗਿਆ। ਦਰਅਸਲ 16 ਸਾਲਾ ਨੌਜਵਾਨ ਇਸ ਖੇਡ 'ਚ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਸਕਿਆ ਤੇ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਹਾਰੁਨ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਫੁਰਕਾਨ 26 ਮਈ ਦੀ ਰਾਤ ਨੂੰ ਦੋ ਵਜੇ ਤੱਕ ਪਬਜੀ ਗੇਮ ਖੇਡਦਾ ਰਿਹਾ ਸੀ। ਫਿਰ 27 ਮਈ ਦੀ ਸਵੇਰ ਨੂੰ ਉੱਠ ਕੇ ਲਗਾਤਾਰ ਛੇ ਘੰਟੇ ਇਹ ਗੇਮ ਖੇਡਦਾ ਰਿਹਾ। ਇਸ ਦੌਰਾਨ 'ਬਲਾਸਟ ਕਰ, ਬਲਾਸਟ ਕਰ' ਚੀਕਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਕਾਂਗਰਸ ਦੀ ਪਹਿਲੀ ਬੈਠਕ ਦਾ ਵੱਡਾ ਫੈਸਲਾ, ਚੌਥੀ ਵਾਰ ਸੰਸਦੀ ਦਲ ਦੀ ਲੀਡਰ ਬਣੀ ਸੋਨੀਆ ਗਾਂਧੀ

ਕੁਰੈਸ਼ੀ ਨੇ ਦੱਸਿਆ ਕਿ ਉਹ ਅਜਮੇਰ ਨੇੜੇ ਨਸੀਰਾਬਾਦ 'ਚ ਰਹਿੰਦੇ ਹਨ। ਜਦੋਂ ਇਹ ਘਟਨਾ ਵਾਪਰੀ, ਉਸ ਦਾ ਪਰਿਵਾਰ ਇਕ ਮੰਗਣੀ 'ਚ ਸ਼ਾਮਲ ਹੋਣ ਲਈ ਗਏ ਹੋਏ ਸਨ। ਦਿਲ ਦੇ ਡਾਕਟਰ ਅਸੋਕ ਜੈਨ ਨੇ ਕਿਹਾ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਬੱਚੇ ਨੂੰ ਨਰਸਿੰਗ ਹੋਮ ਲਿਆਂਦਾ ਗਿਆ ਪਰ ਉਸ ਦੌਰਾਨ ਉਸ ਦੇ ਦਿਲ ਦੀ ਧੜਕਣ ਬੰਦ ਹੋ ਚੁੱਕੀ ਸੀ। ਇਸ ਬਾਰੇ ਦਿਲ ਦੀਆਂ ਬੀਮਾਰੀਆਂ ਦੇ ਮਾਹਰ ਡਾ. ਵਿਪੁੱਲ ਗਰਗ ਨੇ ਕਿਹਾ ਕਿ ਗੇਮ ਖੇਡਦੇ-ਖੇਡਦੇ ਬੱਚੇ ਉਸ ਨਾਲ ਖੁਦ ਨੂੰ ਜੋੜ ਲੈਂਦੇ ਹਨ ਤੇ ਅਕਸਰ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਜਾਂਦੇ ਹਨ। ਡਾ. ਵਿਪੁੱਲ ਗਰਗ ਨੇ ਬੱਚਿਆਂ ਨੂੰ ਇਸ ਗੇਮ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Get the latest update about News In Punjabi, check out more about Pubg News & Madhya Pradesh News

Like us on Facebook or follow us on Twitter for more updates.