ਜਾਣੋਂ ਸਰਕਾਰ ਦੀ ਜ਼ਿੱਦ ਮੂਹਰੇ ਹੁਣ ਕੀ ਹੋਵੇਗੀ ਕਿਸਾਨਾਂ ਦੀ ਅਗਲੀ ਤਿਆਰੀ?

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ਇਕ ਮ...

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ਇਕ ਮਹੀਨਾ ਹੋਣ ਵਾਲਾ ਹੈ। ਦਿੱਲੀ ਵਿਚ ਜਾਰੀ ਕੜਾਕੇ ਦੀ ਠੰਡ ਦੇ ਵਿਚਾਲੇ ਵੀ ਹਜ਼ਾਰਾਂ ਕਿਸਾਨ ਸਰਹੱਦਾਂ ਉੱਤੇ ਡਟੇ ਹੋਏ ਹਨ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਨ ਨੂੰ ਕਹਿ ਰਹੇ ਹਨ। ਸਰਕਾਰ ਕਿਸਾਨਾਂ ਨਾਲ ਚਰਚਾ ਕਰਨਾ ਚਾਹ ਰਹੀ ਹੈ ਪਰ ਹੁਣ ਕਿਸਾਨਾਂ ਵਲੋਂ ਆਪਣੇ ਅੰਦੋਨ ਨੂੰ ਧਾਰ ਦਿੱਤੀ ਜਾ ਰਹੀ ਹੈ ਤਾਂਕਿ ਲੰਬੀ ਲੜਾਈ ਚੱਲ ਸਕੇ।

ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਲੰਬਾ ਚਲਾਉਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਪਰ ਹੁਣ ਹੌਲੀ-ਹੌਲੀ ਇਸ ਦੇ ਕਈ ਪੜਾਅ ਸਾਹਮਣੇ ਆ ਰਹੇ ਹਨ। ਕਿਸਾਨਾਂ ਵਲੋਂ ਅਜੇ ਤੱਕ ਭਾਰਤ ਬੰਦ ਤੇ ਇਕ ਦਿਨ ਦੇ ਵਰਤ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਹੁਣ ਕੁਝ ਅਲੱਗ ਤਿਆਰੀ ਹੈ।

ਕਿਸਾਨਾਂ ਦੀ ਤਿਆਰੀ
ਕਿਸਾਨਾਂ ਨੇ ਅੱਜ ਦਿਨ ਸੋਮਵਾਰ ਨੂੰ ਫਿਰ ਇਕ ਦਿਨ ਦੇ ਵਰਤ ਦਾ ਸੱਦਾ ਦਿੱਤਾ ਹੈ। ਇਸ ਵਰਤ ਦਾ ਸੱਦਾ ਇਕ ਦਰਜਨ ਤੋਂ ਵਧੇਰੇ ਸੰਗਠਨਾਂ ਵਲੋਂ ਦਿੱਤਾ ਗਿਆ ਹੈ। ਕਿਸਾਨਾਂ ਨੇ ਪਹਿਲਾਂ ਵੀ ਅਜਿਹੇ ਹੀ ਵਰਤ ਦਾ ਸੱਦਾ ਦਿੱਤਾ ਸੀ। ਕਿਸਾਨ ਸਮੇਂ-ਸਮੇਂ ਉੱਤੇ ਇਸ ਤਰ੍ਹਾਂ ਦਾ ਇਕ ਦਿਨ ਦਾ ਵਰਤ ਕਰਨਗੇ। ਇਸ ਦਾ ਮਤਲਬ ਸੋਮਵਾਰ ਨੂੰ ਬੈਠੇ ਕਿਸਾਨਾਂ ਦਾ ਵਰਤ ਖਤਮ ਹੋਵੇਗਾ ਤਾਂ ਮੰਗਲਵਾਰ ਨੂੰ ਇਕ ਨਵਾਂ ਗਰੁੱਪ ਵਰਤ ਰੱਖੇਗਾ।

23 ਦਸੰਬਰ ਨੂੰ ਕਿਸਾਨ ਦਿਵਸ ਹੈ, ਅਜਿਹੇ ਵਿਚ ਅੰਦੋਲਨਕਾਰੀ ਕਿਸਾਨਾਂ ਨੇ ਵੱਡੀ ਤਿਆਰੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦਿਨ ਲੋਕ ਆਪਣੇ ਘਰ ਦੁਪਹਿਰ ਦਾ ਭੋਜਨ ਨਾ ਕਰਨ ਅਤੇ ਅੰਦੋਲਨ ਦਾ ਸਮਰਥਨ ਕਰਨ।

ਕਿਸਾਨਾਂ ਨੇ ਪਹਿਲਾਂ ਹੀ ਦੇਸ਼ ਭਰ ਦੇ ਨੈਸ਼ਨਲ ਹਾਈਵੇਅ ਨੂੰ ਟੋਲ ਮੁਕਤ ਕਰਨ ਦੀ ਗੱਲ ਕਹੀ ਸੀ। ਹੁਣ 25 ਦਸੰਬਤ ਤੋਂ 27 ਦਸੰਬਰ ਤੱਕ ਹਰਿਆਣਾ ਦੇ ਸਾਰੇ ਟੋਲ ਨਾਅਕੇ ਪੂਰੀ ਤਰ੍ਹਾਂ ਫ੍ਰੀ ਹੋਣਗੇ ਅਤੇ ਕਿਸਾਨਾਂ ਦੇ ਹਵਾਲੇ ਰਹਿਣਗੇ। ਇਸ ਦੌਰਾਨ ਕਿਸੇ ਨੂੰ ਵੀ ਟੋਲ ਦੇਣ ਦੀ ਲੋੜ ਨਹੀਂ ਹੋਵੇਗੀ।

ਹਰ ਮਹੀਨੇ ਦੇ ਅਖੀਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਕਰਦੇ ਹਨ, ਇਸ ਵਾਰ 27 ਦਸੰਬਰ ਨੂੰ ਜਦੋਂ ਇਹ ਹੋਵੇਗਾ ਤਾਂ ਉਸ ਵੇਲੇ ਕਿਸਾਨ ਥਾਲੀ ਵਜਾਉਣਗੇ। ਦੱਸ ਦਈਏ ਕਿ ਕੋਰੋਨਾ ਦੇ ਖਿਲਾਫ ਲੜਾਈ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਥਾਲੀ ਵਜਾਈ ਸੀ ਹੁਣ ਉਨ੍ਹਾਂ ਦੇ ਹੀ ਤਰੀਕੇ ਨੂੰ ਕਿਸਾਨ ਅਪਣਾ ਰਹੇ ਹਨ। ਕਿਸਾਨ ਨੇਤਾਵਾਂ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਬੋਲਣ, ਲੋਕ ਉਦੋਂ ਤੱਕ ਥਾਲੀ ਵਜਾਉਣ।

ਜ਼ਮੀਨ ਉੱਤੇ ਲੜਾਈ ਤੋਂ ਇਲਾਵਾ ਕਿਸਾਨਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਲੜਾਈ ਤੇਜ਼ ਕੀਤੀ ਹੈ। ਬੀਤੇ ਦਿਨੀਂ ਕਿਸਾਨ ਏਕਤਾ ਮੋਰਚਾ ਨੇ ਸੋਸ਼ਲ ਮੀਡੀਆ ਦੇ ਹਰ ਪਲੇਟਫਾਲਮ ਉੱਤੇ ਮੌਜੂਦਗੀ ਦਰਜ ਕਰਵਾਈ, ਜਿਥੇ ਅੰਦੋਲਨ ਨਾਲ ਜੁੜੇ ਅਪਡੇਟ ਦਿੱਤੇ ਜਾ ਰਹੇ ਹਨ। ਬੀਤੇ ਦਿਨ ਕਿਸਾਨ ਏਕਤਾ ਮੋਰਚਾ ਦਾ ਫੇਸਬੁੱਕ ਪੇਜ ਬੰਦ ਹੋਇਆ ਸੀ ਪਰ ਵਿਵਾਦ ਤੋਂ ਬਾਅਦ ਇਸ ਨੂੰ ਫਿਰ ਚਾਲੂ ਕਰ ਦਿੱਤਾ ਗਿਆ।

ਕਿਸਾਨਾਂ ਨੇ ਇਸ ਤੋਂ ਇਲਾਵਾ ਐੱਨ.ਡੀ.ਏ. ਦੇ ਸੰਸਦ ਮੈਂਬਰਾਂ, ਨੇਤਾਵਾਂ ਨੂੰ ਉਨ੍ਹਾਂ ਦੇ ਅੰਦੋਲਨ ਵਿਚ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਜਦਕਿ ਅੰਨਾ ਹਜ਼ਾਰੇ ਵੀ ਕਿਸਾਨਾਂ ਦੇ ਸਮਰਥਨ ਵਿਚ ਅੰਦੋਲਨ ਦੀ ਗੱਲ ਕਰ ਰਹੇ ਹਨ। ਇਕ ਪਾਸੇ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ ਤਾਂ ਦੂਜੇ ਪਾਸੇ ਸਰਕਾਰ ਨੇ ਫਿਰ ਤੋਂ ਗੱਲਬਾਤ ਦਾ ਪ੍ਰਸਤਾਵ ਰੱਖ ਦਿੱਤਾ ਹੈ। ਖੇਤੀਬਾੜੀ ਮੰਤਰੀ ਵਲੋਂ 40 ਸੰਗਠਨਾਂ ਨੂੰ ਗੱਲਬਾਤ ਦਾ ਪ੍ਰਸਤਾਵ ਭੇਜਿਆ ਗਿਆ ਹੈ। ਇਹ ਚਰਚਾ ਫਿਰ ਵਿਗਿਆਨ ਭਵਨ ਵਿਚ ਹੋਵੇਗੀ। ਹਾਲਾਂਕਿ ਤਰੀਕ ਕੀ ਹੋਵੇਗੀ ਇਸ ਦਾ ਫੈਸਲਾ ਕਿਸਾਨ ਕਰਨਗੇ। 

Get the latest update about Farmer protest, check out more about next preparation, Punjab & governments

Like us on Facebook or follow us on Twitter for more updates.