ਸਿੱਧੂ ਮੂਸੇਵਾਲਾ ਕਤਲ ਕੇਸ 'ਚ NIA ਨੇ ਕੀਤੀ ਪੰਜਾਬੀ ਗਾਇਕਾਂ ਜੈਨੀ ਜੌਹਲ ਤੋਂ ਪੁੱਛਗਿੱਛ

ਜੈਨੀ ਜੌਹਲ ਦਾ ਗਾਣਾ ‘ਲੈਟਰ ਟੂ ਸੀ.ਐੱਮ’ ਬਹੁਤ ਮਸ਼ਹੂਰ ਹੋਇਆ ਹੈ। ਇਸ ਗਾਣੇ ’ਚ ਜੈਨੀ ਜੌਹਲ ਮੂਸੇਵਾਲਾ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ......

NIA ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਹੈ। ਇਸੇ ਦੌਰਾਨ NIA ਨੇ ਪੰਜਾਬੀ ਗਾਇਕਾ ਜੈਨੀ ਜੌਹਲ ਤੋਂ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ NIA  ਨੇ ਜੈਨੀ ਜੌਹਲ ਤੋਂ ਮੂਸੇਵਾਲਾ ਕਤਲ ਕੇਸ ਮਾਮਲੇ ’ਚ ਜਾਣਕਾਰੀ ਹਾਸਲ ਕੀਤੀ ਹੈ। ਕੁੱਝ ਸਮੇਂ ਪਹਿਲਾ ਹੀ ਜੈਨੀ ਜੌਹਲ ਦਾ ਗਾਣਾ ‘ਲੈਟਰ ਟੂ ਸੀ.ਐੱਮ’ ਬਹੁਤ ਮਸ਼ਹੂਰ ਹੋਇਆ ਹੈ। ਇਸ ਗਾਣੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਕਿਉਂਕਿ ਆਪਣੇ ‘ਲੈਟਰ ਟੂ ਸੀ ਐੱਮ’ ਗਾਣੇ ’ਚ ਜੈਨੀ ਜੌਹਲ ਮੂਸੇਵਾਲਾ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।

ਇਸ ਤੋਂ ਪਹਿਲਾਂ NIA ਨੇ ਆਪਣੇ ਦਿੱਲੀ ਹੈੱਡਕੁਆਰਟਰ 'ਤੇ ਮਸ਼ਹੂਰ ਗਾਇਕ ਅਫਸਾਨ ਖਾਨ, ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਕ ਤੋਂ ਪੁੱਛਗਿੱਛ ਕੀਤੀ ਸੀ। ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਸ਼ੱਕ ਸੀ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਪੰਜਾਬ ਪੁਲਿਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਸਮੇਤ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।


ਬਾਅਦ ਵਿੱਚ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨਾਲ ਕਰੀਬੀ ਸਬੰਧ ਰੱਖਣ ਵਾਲੇ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਸਨੇ ਗੈਂਗਸਟਰ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਮੂਸੇ ਵਾਲਾ ਦੀ ਹੱਤਿਆ ਕੀਤੀ ਸੀ।

Get the latest update about NIA, check out more about PUNJAB NEWS, JENNY JOHAL, LETTER TO CM SONG & NIA INQUIRY

Like us on Facebook or follow us on Twitter for more updates.