ਪਹਿਲੀ ਡੇਟ 'ਤੇ ਪ੍ਰਿਯੰਕਾ ਨਾਲ ਨਿਕ ਨੇ ਕੀਤਾ ਸੀ ਅਜਿਹਾ ਕੰਮ, ਸੁਣਨ ਨੂੰ ਅੱਜ ਵੀ ਮਿਲਦੀਆਂ ਨੇ ਖਰੀਆਂ-ਖੋਟੀਆਂ

ਇੰਟਰਨੈਸ਼ਨਲ ਦੀ ਬਿਹਤਰੀਨ ਜੋੜੀ 'ਚ ਸ਼ਾਮਲ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੀ ਪਹਿਲੀ ਡੇਟ ਬਾਰੇ ਖੁੱਲ੍ਹ ਕੇ ਗੱਲ੍ਹ ਕੀਤੀ। ਦੱਸ ਦੇਈਏ ਕਿ ਨਿਕ ਜੋਨਸ ਨੇ...

ਨਵੀਂ ਦਿੱਲੀ— ਇੰਟਰਨੈਸ਼ਨਲ ਦੀ ਬਿਹਤਰੀਨ ਜੋੜੀ 'ਚ ਸ਼ਾਮਲ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੀ ਪਹਿਲੀ ਡੇਟ ਬਾਰੇ ਖੁੱਲ੍ਹ ਕੇ ਗੱਲ੍ਹ ਕੀਤੀ। ਦੱਸ ਦੇਈਏ ਕਿ ਨਿਕ ਜੋਨਸ ਨੇ ਪ੍ਰਿਯੰਕਾ ਨੂੰ 2017 ਦੇ ਆਸਕਰ ਆਫਟਰ ਪਾਰਟੀ 'ਚ ਪ੍ਰਪੋਜ਼ ਕੀਤਾ ਸੀ ਪਰ ਇਸ ਤੋਂ ਵੀ ਜ਼ਿਆਦਾ ਇੰਟ੍ਰੈਸਟਿੰਗ ਸੀ ਉਨ੍ਹਾਂ ਦੀ ਪਹਿਲੀ ਡੇਟ, ਜੋ ਕਿ ਪ੍ਰਿਯੰਕਾ ਦੇ ਘਰ ਹੀ ਰੱਖੀ ਗਈ ਸੀ। ਇਸ ਡੇਟ ਨੂੰ ਲੈ ਕੇ ਪ੍ਰਿਯੰਕਾ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਉਹ ਆਪਣੀ ਪਹਿਲੀ ਡੇਟ 'ਤੇ ਨਿਕ ਤੋਂ ਨਿਰਾਸ਼ ਇਸ ਲਈ ਗੋ ਗਈ ਸੀ ਕਿਉਂਕਿ ਨਿਕ ਨੇ ਉਨ੍ਹਾਂ ਨੇ ਪਹਿਲੀ ਡੇਟ 'ਤੇ 'ਕਿੱਸ' ਨਹੀਂ ਕੀਤਾ। ਪ੍ਰਿਯੰਕਾ ਉਮੀਦ ਲਗਾਏ ਬੈਠੀ ਸੀ ਕਿ ਪਹਿਲੀ ਡੇਟ 'ਤੇ ਨਿਕ ਉਨ੍ਹਾਂ ਨੂੰ ਕਿੱਸ ਜ਼ਰੂਰ ਕਰਨਗੇ।

ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੀ ਫਿਰਾਕ 'ਚ ਸਨ ਇਹ ਅਪਰਾਧੀ, ਚੜ੍ਹੇ ਪੁਲਸ ਦੇ ਹੱਥੀਂ

ਨਿਕ ਜੋਨਸ ਨੇ ਅਜਿਹਾ ਕੁਝ ਨਹੀਂ ਕੀਤਾ ਸੀ। ਉਲਟਾ ਉਨ੍ਹਾਂ ਨੇ ਪ੍ਰਿਯੰਕਾ ਦੀ ਪਿੱਠ ਥਪਥਪਾਈ ਅਤੇ ਉੱਥੋਂ ਚੱਲ ਗਏ। ਹੁਣ ਜਦੋਂ ਪ੍ਰਿਯੰਕਾ ਉਸ ਡੇਟ ਨੂੰ ਯਾਦ ਕਰਦੀ ਹੈ, ਤਾਂ ਉਨ੍ਹਾਂ ਨੂੰ ਇਸ ਗੱਲ੍ਹ ਦੀ ਨਿਰਾਸ਼ਾ ਹੁੰਦੀ ਹੈ। ਉੱਥੇ ਨਿਕ ਇਸ ਨੂੰ ਸਿਰਫ ਇਕ ਸਨਮਾਨ ਦੇਣ ਦਾ ਤਰੀਕਾ ਮੰਨਦੇ ਹਨ। ਉਂਝ ਪ੍ਰਿਯੰਕਾ-ਨਿਕ ਦੀ ਪਹਿਲੀ ਡੇਟ ਦੀ ਖ਼ਾਸ ਗੱਲ੍ਹ ਇਹ ਸੀ ਕਿ ਅਭਿਨੇਤਰੀ ਦੀ ਮਾਂ ਮਧੂ ਚੋਪੜਾ ਵੀ ਉੱਥੇ ਮੌਜੂਦ ਸੀ। ਨਿੱਕ ਮੁਤਾਬਕ ਅਭਿਨੇਤਰੀ ਦੀ ਮਾਂ ਦੀ ਵਜ੍ਹਾ ਕਰਕੇ ਹੀ ਉਨ੍ਹਾਂ ਨੇ ਪ੍ਰਿਯੰਕਾ ਨੂੰ ਕਿੱਸ ਨਹੀਂ ਕੀਤਾ ਸੀ। ਇੰਟਰਵਿਊ 'ਚ ਪ੍ਰਿਯੰਕਾ ਨੇ ਨਿਕ ਦੀ ਇਸ ਸਫਾਈ 'ਤੇ ਵੀ ਵੱਡਾ ਫਨੀ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਜਿਹਾ ਕਰਕੇ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਸਨਮਾਨ ਦਿਖਾ ਦਿੱਤਾ ਸੀ।

Get the latest update about NEWS IN PUNJABI, check out more about NICK JONAS, NICK PRIYANKA FIRST DATE, BOLLYWOOD NEWS & TRUE SCOOP NEWS

Like us on Facebook or follow us on Twitter for more updates.