ਪਟਿਆਲਾ 'ਚ ਨਿਹੰਗ ਸਿੰਘਾਂ ਨੇ ਕਟਿਆ ਐੱਸਐਚਓ ਦਾ ਹੱਥ, 'ਖਾਲਿਸਤਾਨ ਜਿੰਦਾਬਾਦ' ਦੇ ਲਗੇ ਨਾਅਰੇ, ਮਾਹੌਲ ਤਣਾਅਪੂਰਨ

ਪਟਿਆਲਾ 'ਚ ਸਿੱਖ ਜਥੇਬੰਦੀਆਂ ਅਤੇ ਪੁਲਿਸ ਵਿਚਕਾਰ ਇਕ ਹਿੰਸਕ ਝੜਪ ਹੋਈ ਹੈ। ਜਿਸ ਕਾਰਨ ਸ਼ਹਿਰ ਦੀ ਸਥਿਤੀ ਤਣਾਅ ਪੂਰਨ ਬਣਨ ਗਈ ਹੈ। ਅੱਜ ਪਟਿਆਲਾ 'ਚ ਹਿੰਦੂ ਸੰਗਠਨਾਂ ....

ਪਟਿਆਲਾ 'ਚ ਸਿੱਖ ਜਥੇਬੰਦੀਆਂ ਅਤੇ ਪੁਲਿਸ ਵਿਚਕਾਰ ਇਕ ਹਿੰਸਕ ਝੜਪ ਹੋਈ ਹੈ। ਜਿਸ ਕਾਰਨ ਸ਼ਹਿਰ ਦੀ ਸਥਿਤੀ ਤਣਾਅ ਪੂਰਨ ਬਣਨ ਗਈ ਹੈ। ਇਸ ਮੌਕੇ ਤੇ ਐੱਸਐਚਓ ਦੇ ਹੱਥ ਤੇ ਕ੍ਰਿਪਾਨ ਲਗਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਨਿਹੰਗ ਸਿੱਖਾਂ ਵਲੋਂ ਐੱਸਐੱਚਓ ਨਾਲ ਝੜਪ ਦੇ ਦੌਰਾਨ ਗੁੱਟ ਤੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਐਸਐਚਓ ਨੂੰ ਜਖਮੀ ਹਾਲਤ 'ਚ ਹਸਪਤਾਲ ਪਹੁੰਚਿਆ ਗਿਆ ਹੈ।
ਅੱਜ ਪਟਿਆਲਾ 'ਚ ਹਿੰਦੂ ਸੰਗਠਨਾਂ ਅਤੇ ਆਰੀਆ ਸਮਾਜ ਵਲੋਂ ਖਾਲਿਸਤਾਨ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ। ਜਿਸ ਦੇ ਚਲਦਿਆਂ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਨੂੰ ਲੈ ਕੇ ਸ਼ਹਿਰ 'ਚ ਸਿੱਖ ਸੰਗਠਨ ਇਕੱਠੇ ਹੋ ਗਏ ਹਨ। ਸਿੰਘ ਦੇ ਹੱਥਾਂ 'ਚ ਡਾਂਗਾ, ਗੰਡਾਸੇ , ਨੰਗੀਆਂ ਤਲਵਾਰ, ਦੇਖੀਆਂ ਗਈਆਂ ਹਨ। ਪੁਲਿਸ ਅਤੇ ਸਿੱਖ ਜਥੇਬੰਦੀਆਂ 'ਚ ਬਹਿਸ ਹੁੰਦੀ ਵੀ ਦੇਖੀ ਗਈ ਹੈ। ਮੌਕੇ ਤੇ ਵੱਡੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। 


ਦਸ ਦਈਏ ਕਿ ਆਰੀਆ ਸਮਾਜ ਵਲੋਂ ਅੱਜ ਇਲਾਕੇ 'ਚ ਮਾਰਚ ਕਢਿਆ ਗਿਆ ਹੈ। ਜਿਸ ਦਾ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੇ ਵਿਰੋਧ ਕੀਤਾ ਹੈ।  ਪੁਲਿਸ ਨੇ ਕੋਸ਼ਿਸ਼ ਕੀਤੀ ਕਿ ਰੋਸ ਮਾਰਚ ਨੂੰ ਨਾ ਨਿਕਲਣ ਦਿੱਤਾ ਜਾਵੇ। ਮੌਕੇ ਤੇ ਸਿੱਖ ਫੁਆਰਾ ਚੋਂਕ ਵੱਲ ਜਾਨ ਦੀ ਤਿਆਰੀ ਕਰ ਰਹੇ ਹਨ। ਮੌਕੇ ਤੇ ਐਸਪੀ ਹਰਪਾਲ ਸਿੰਘ, ਨਾਨਕ ਸਿੰਘ ਪਹੁੰਚੇ ਹਨ।         

Get the latest update about PATIALA NEWS, check out more about PROTEST, KHALISTAN, PATIALA PROTEST & HINDU SIKH ORGANIZATION

Like us on Facebook or follow us on Twitter for more updates.