ਇਨਸਾਫ ਦਾ ਇੰਤਜ਼ਾਰ ਬਰਕਰਾਰ, ਇਕ ਵਾਰ ਫਿਰ ਟਲੀ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ

ਸ਼ੁੱਕਰਵਾਰ ਨੂੰ ਅਦਾਲਤ ਨੇ ਨਿਰਭਿਆ ਗੈਂਗਰੇਪ ਕੇਸ 'ਚ ਮੌਤ ਦੀ ਸਜ਼ਾ ਸੁਣਾਏ ਦੋਸ਼ੀਆਂ ਦੀ ਫਾਂਸੀ ...

ਨਵੀਂ ਦਿੱਲੀ — ਸ਼ੁੱਕਰਵਾਰ ਨੂੰ ਅਦਾਲਤ ਨੇ ਨਿਰਭਿਆ ਗੈਂਗਰੇਪ ਕੇਸ 'ਚ ਮੌਤ ਦੀ ਸਜ਼ਾ ਸੁਣਾਏ ਦੋਸ਼ੀਆਂ ਦੀ ਫਾਂਸੀ ਉੱਤੇ ਸ਼ੁੱਕਰਵਾਰ ਨੂੰ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।ਦੱਸ ਦੱਈਏ ਕਿ ਫਾਂਸੀ ਦੀ ਪਾਬੰਦੀ ਦੀ ਸੁਣਵਾਈ ਪਟਿਆਲਾ ਹਾਊਸ ਕੋਰਟ 'ਚ ਹੋਈ।ਨਿਰਭਯਾ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਅਪੀਲ 'ਤੇ ਫੈਸਲਾ ਰਾਖਵਾਂ ਰੱਖ ਲਿਆ, ਜਿਸ 'ਚ ਦੋਸ਼ੀ ਨੇ 1 ਫਰਵਰੀ ਨੂੰ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਕ ਪਟੀਸ਼ਨ ਦੀ ਸੁਣਵਾਈ ਨੂੰ ਚੁਣੌਤੀ ਦਿੱਤੀ ਸੀ ਜਿਸ 'ਚ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਸੀ।

ਫਾਂਸੀ ਤੋਂ ਇਕ ਦਿਨ ਪਹਿਲਾਂ ਨਿਰਭਿਆ ਦਾ ਦੋਸ਼ੀ ਫਿਰ ਪੁੱਜਾ ਸੁਪਰੀਮ ਕੋਰਟ, ਕਿਹਾ, 'ਉਸ ਵੇਲੇ ਮੈਂ ਨਾਬਾਲਗ ਸੀ'!!

ਜਾਣਕਾਰੀ ਅਨੁਸਾਰ ਦੋਸ਼ੀ ਅਕਸ਼ੈ ਠਾਕੁਰ, ਵਿਨੈ ਸ਼ਰਮਾ ਅਤੇ ਪਵਨ ਗੁਪਤਾ ਦੇ ਵਕੀਲ ਦੇ ਵਕੀਲ ਏ. ਪੀ. ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਇਹ ਦੋਸ਼ੀ ਅੱਤਵਾਦੀ ਨਹੀਂ ਹਨ। ਵਕੀਲ ਨੇ ਜੇਲ੍ਹ ਮੈਨੂਅਲ ਦੇ ਨਿਯਮ 836 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਕੇਸ ਵਿੱਚ ਜਿੱਥੇ ਇੱਕ ਤੋਂ ਵੱਧ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ, ਦੋਸ਼ੀ ਨੂੰ ਉਦੋਂ ਤੱਕ ਫਾਂਸੀ ਨਹੀਂ ਦਿੱਤੀ ਜਾਂਦੀ ਜਦ ਤੱਕ ਉਹ ਆਪਣੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਨਾ ਕਰ ਲੈਣ।ਦੂਜੇ ਪਾਸੇ ਤਿਹਾੜ ਜੇਲ੍ਹ ਅਧਿਕਾਰੀਆਂ ਨੇ ਦਿੱਲੀ ਅਦਾਲਤ ਨੂੰ ਦੱਸਿਆ ਕਿ ਸਿਰਫ ਇੱਕ ਦੋਸ਼ੀ ਦੀ ਰਹਿਮ ਦੀ ਅਪੀਲ ਲੰਬਿਤ ਹੈ, ਦੂਜਿਆਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦੋਸ਼ੀਆਂ ਦੇ ਵਕੀਲ ਨੇ ਦਿੱਲੀ ਅਦਾਲਤ ਨੂੰ ਦੱਸਿਆ ਕਿ ਨਿਯਮਾਂ ਅਨੁਸਾਰ ਇਕ ਦੋਸ਼ੀ ਦੀ ਪਟੀਸ਼ਨ ਪੈਂਡਿੰਗ ਹੈ ਤਾਂ ਦੂਜਿਆਂ ਨੂੰ ਵੀ ਫਾਂਸੀ ਨਹੀਂ ਦਿੱਤੀ ਜਾ ਸਕਦੀ।

ਕੋਰੋਨਾ ਵਾਇਰਸ ਤੋਂ ਬਚਣ ਦਾ ਇਹ ਹੈ ਅਜੀਬੋ-ਗਰੀਬ ਤਰੀਕਾ

Get the latest update about Court, check out more about Nirbhaya Case, Hanging, Second Time & Accused

Like us on Facebook or follow us on Twitter for more updates.