ਨਿਰਭਿਆ ਕੇਸ : ਵਕੀਲ ਦਾ ਵੱਡਾ ਦਾਅਵਾ, ਦੋਸ਼ੀ ਵਿਨੈ ਨੂੰ ਜੇਲ 'ਚ ਦਿੱਤਾ ਜਾ ਰਿਹਾ ਜ਼ਹਿਰ

ਨਿਰਭਿਆ ਗੈਂਗਰੇਪ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਤੇ ਅਕਸ਼ੈ ਕੁਮਾਰ ਸਿੰਘ ਦੀ ਪਟੀਸ਼ਨ 'ਤੇ ...

ਨਵੀਂ ਦਿੱਲੀ — ਨਿਰਭਿਆ ਗੈਂਗਰੇਪ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਤੇ ਅਕਸ਼ੈ ਕੁਮਾਰ ਸਿੰਘ ਦੀ ਪਟੀਸ਼ਨ 'ਤੇ ਦਿੱਲ਼ੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਜਾਰੀ ਹੈ। ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਸਨਸਨੀਖੇਜ਼ ਦੋਸ਼ ਲਾਇਆ ਹੈ ਕਿ ਫਾਂਸੀ ਦੀ ਸਜ਼ਾ ਪਾਏ ਵਿਨੈ ਸ਼ਰਮਾ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਵਿਚਕਾਰ 'ਚ ਉਸ ਦੀ ਹਾਲਤ ਖ਼ਰਾਬ ਹੋਣ 'ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਪਰ ਇਸ ਦੀ ਰਿਪੋਰਟ ਜਾਰੀ ਨਹੀਂ ਕੀਤੀ ਗਈ।ਨਿਰਭਿਆ ਕੇਸ 'ਚ ਵਾਦੀ ਪੱਖ ਦੇ ਵਕੀਲ ਨੇ ਦੋਵਾਂ ਦੋਸ਼ੀਆਂ ਦੀ ਪਟੀਸ਼ਨਾਂ 'ਤੇ ਸਵਾਲ ਚੁੱਕਦੇ ਕਿਹਾ ਕਿ ਉਹ ਫਾਂਸੀ ਤੋਂ ਬਚਣ ਲਈ ਤਰੀਕੇ ਆਪਣਾ ਰਹੇ ਹਨ।ਦੱਸ ਦੇਈਏ ਕਿ ਦੋਵੇਂ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਅਹਿਮ ਕਾਗਜਾਤ ਸਾਨੂੰ ਮੁਹੱਈਆ ਨਹੀਂ ਕਰਵਾਏ ਹਨ, ਜਿਸ ਦੇ ਆਧਾਰ 'ਤੇ ਸਾਨੂੰ ਸੁਧਾਰਕ ਪਟੀਸ਼ਨ ਤੇ ਰਾਸ਼ਟਰਪਤੀ ਕੋਲ ਤਰਸ ਪਟੀਸ਼ਨ ਦਾਇਰ ਕਰਨੀ ਸੀ। ਦੱਸ ਦੱਈਏ ਕਿ ਜੇਲ 'ਚ ਰਹਿੰਦੇ ਹੋਏ ਨਿਰਭਿਆ ਦੇ ਦੋਸ਼ੀ ਵਿਨੈ ਨੇ ਇਕ ਡਾਇਰੀ ਲਿਖੀ ਹੈ। ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਡਾਇਰੀ ਦਾ ਨਾਮ ਹੈ 'ਦਰਿੰਦਾ ਡਾਇਰੀ'। ਦੋਸ਼ੀ ਵਿਨੈ ਪੇਂਟਿੰਗ ਵੀ ਬਣਾਉਣਾ ਹੈ। ਅੱਜ ਸੁਣਵਾਈ ਦੌਰਾਨ ਜੇਲ ਅਧਿਕਾਰੀਆਂ ਵੱਲੋਂ ਡਾਇਰੀ ਅਤੇ ਪੇਟਿੰਗ 'ਚ ਪੇਸ਼ ਕੀਤੀ ਗਈ। ਸਰਕਾਰੀ ਵਕੀਲ ਨੇ ਕਿਹਾ ਕਿ ਦੋਸ਼ੀ ਦੇ ਵਕੀਲ ਨੂੰ ਪੇਟਿੰਗ ਅਤੇ ਡਾਇਰੀ ਸੌਂਪਣ ਲਈ ਤਿਆਰ ਹੈ ਅਤੇ ਉਸ ਕੋਲ ਇਸ ਤੋਂ ਇਲਾਵਾ ਹੋਰ ਕੋਈ ਦਸਤਾਵੇਜ਼ ਨਹੀਂ ਹੈ।

ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਮੁਸਲਮਾਨਾਂ ਨੂੰ ਦੇਸ਼ 'ਚੋਂ ਕੱਢੋ ਬਾਹਰ : ਸ਼ਿਵ ਸੈਨਾ

ਦੋਸ਼ੀ ਨੇ ਵਕੀਲ ਦਾ ਦਾਅਵਾ, ਵਿਨੈ ਨੂੰ ਦਿੱਤਾ ਹੌਲੀ ਜ਼ਹਿਰ —
ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਕੋਰਟ 'ਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਲਾਇੰਟ ਵਿਨੈ ਨੂੰ ਜੇਲ ਪ੍ਰਸ਼ਾਸਨ ਨੇ ਹੌਲੀ ਜ਼ਹਿਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੌਲੀ ਜ਼ਹਿਰ ਦੇਣ ਦੇ ਕਾਰਨ ਵਿਨੈ ਦੀ ਸਿਹਤ ਵਿਗੜੀ ਸੀ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਮੈਡੀਕਲ ਰਿਪੋਰਟ ਨਹੀਂ ਮਿਲੀ ਹੈ।

ਸਰਕਾਰੀ ਵਕੀਲ ਬੋਲੇ ਦੋਸ਼ੀਆਂ ਦੇ ਸਾਰੇ ਦਸਤਾਵੇਜ਼ ਸੌਂਪੇ ਗਏ —
ਸਰਕਾਰੀ ਵਕੀਲ ਨੇ ਦੋਸ਼ੀਆਂ ਦੇ ਵਕੀਲ ਦੇ ਦਸਤਾਵੇਜ਼ ਨਹੀਂ ਸੌਂਪਣ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਾਰੇ ਜ਼ਰੂਰੀ ਦਸਤਾਵੇਜ਼ ਜੇਲ ਪ੍ਰਸ਼ਾਸਨ ਸੌਂਪ ਚੁੱਕਿਆ ਹੈ। ਦੋਸ਼ੀਆਂ ਦੇ ਵਕੀਲ ਪਹਿਲਾਂ ਵੀ ਕਈ ਵਾਰ ਕੋਰਟ ਸੁਣਵਾਈ 'ਚ ਜ਼ਰੂਰੀ ਦਸਤਾਵੇਜ਼ ਨਹੀਂ ਮਿਲਣ ਨੂੰ ਲੈ ਕੇ ਝੂਠੇ ਦੋਸ਼ ਲਗਾਉਂਦੇ ਰਹੇ ਹਨ।

ਵਾਰ-ਵਾਰ ਟਲ ਰਹੀ ਹੈ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ, ਆਖਿਰ ਕਦੋਂ ਮਿਲੇਗਾ ਨਿਰਭਿਆ ਦੀ ਆਤਮਾ ਨੂੰ ਇਨਸਾਫ

ਬਦਲ ਗਿਆ ਹੈ ਜੇਲ 'ਚ ਨਿਰਭਿਆ ਦੇ ਗੁਨਾਹਗਾਰਾਂ ਦਾ ਵਤੀਰਾ —
ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦੀ ਤਾਰੀਖ਼ ਹੁਣ ਨਜ਼ਦੀਕ ਹੈ। ਦੋਸ਼ੀਆਂ ਦਾ ਵਤੀਰਾ ਇਨੀਂ ਦਿਨੀਂ ਬਿਲਕੁੱਲ ਬਦਲਿਆ ਹੋਇਆ ਹੈ। ਅਜਿਹੇ ਹਾਲਤ 'ਚ ਉਹ ਖੁਦ ਨੂੰ ਨੁਕਸਾਨ ਨਾ ਪੁਹੰਚਾ ਲਵੇ, ਜੇਲ ਪ੍ਰਸ਼ਾਸਨ ਲਈ ਇਹ ਕੰਮ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਇਸ ਲਈ ਜੇਲ ਪ੍ਰਸ਼ਾਸਨ ਪੂਰੀ ਸਾਵਧਾਨੀ ਬਰਤ ਰਿਹਾ ਹੈ। ਕੈਦੀਆਂ ਨੂੰ ਟਾਈਲਟ ਤੱਕ 'ਚ ਇਕੱਲੇ ਨਹੀਂ ਛੱਡਿਆ ਜਾ ਰਿਹਾ ਹੈ। ਦਿਨ-ਰਾਤ ਉਨ੍ਹਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਵਾਰ-ਵਾਰ ਉਨ੍ਹਾਂ ਦੇ ਸੇਲਸ ਨੂੰ ਬਦਲਿਆ ਜਾ ਰਿਹਾ ਹੈ।

Get the latest update about Accused Vinay, check out more about Lawyers Claim, Poison, Punjabi News & National News

Like us on Facebook or follow us on Twitter for more updates.