ਨਿਰਭਿਆ ਗੈਂਗਰੇਪ ਕੇਸ : ਕਿਊਰੇਟਿਵ ਪਟੀਸ਼ਨ ਖਾਰਜ ਹੋਈ ਤਾਂ ਦੋਸ਼ੀ ਮੁਕੇਸ਼ ਨੇ ਹਾਈਕੋਰਟ 'ਚ ਡੈੱਥ ਵਾਰੰਟ ਰੱਦ ਕਰਨ ਦੀ ਕੀਤੀ ਮੰਗ

ਨਿਰਭਿਆ ਗੈਂਗਰੇਪ ਕੇਸ 'ਚ ਫਾਂਸੀ ਦੀ ਸਜ਼ਾ ਸੁਣਾਏ ਜਾਣ 'ਤੇ ਦੋਸ਼ੀ ਮੁਕੇਸ਼ ਕੁਮਾਰ ਨੇ ...

ਨਵੀਂ ਦਿੱਲੀ — ਨਿਰਭਿਆ ਗੈਂਗਰੇਪ ਕੇਸ 'ਚ ਫਾਂਸੀ ਦੀ ਸਜ਼ਾ ਸੁਣਾਏ ਜਾਣ 'ਤੇ ਦੋਸ਼ੀ ਮੁਕੇਸ਼ ਕੁਮਾਰ ਨੇ ਟ੍ਰਾਇਲ ਕੋਰਟ ਦੇ ਡੈੱਥ ਵਾਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੱਸ ਦੱਈਏ ਕਿ ਉਸ ਦੀ ਪਟੀਸ਼ਨ 'ਤੇ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਦੇ ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਧੀਂਗਰਾ ਦੀ ਬੈਂਚ ਸੁਣਵਾਈ ਕੀਤੀ ਸੀ। ਇਸ ਵਿਚਕਾਰ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਦੋਸ਼ੀ ਜੋ ਚਾਹੇ ਕਰ ਲਵੇ ਪਰ ਇਸ ਕੇਸ 'ਚ ਸਭ ਕੁਝ ਸਾਫ ਹੈ। ਸੁਪਰੀਮ ਕੋਰਟ ਅਤੇ ਹਾਈਕੋਰਟ ਕੋਲ ਕੁਝ ਲੁਕਿਆ ਨਹੀਂ ਹੈ। ਉਮੀਦ ਹੈ ਕਿ ਮੁਕੇਸ਼ ਦੀ ਮੰਗ ਖਾਰਜ ਹੋਵੇਗੀ।

165 ਦਿਨਾਂ ਤੋਂ ਬਾਅਦ ਜੰਮੂ ਕਸ਼ਮੀਰ 'ਚ ਅੱਧੀਆਂ ਇੰਟਰਨੈੱਟ ਸੇਵਾਵਾਂ ਹੋਈਆਂ ਬਹਾਲ

ਦੋਸ਼ੀ ਮੁਕੇਸ਼ ਨੇ ਕੋਰਟ 'ਚ ਕਿਹਾ ਹੈ ਕਿ ਉਸ ਦੀ ਦਇਆ ਪਟੀਸ਼ਨ ਦਿੱਲੀ ਦੇ ਉਪ-ਰਾਜਪਾਲ ਅਤੇ ਰਾਸ਼ਟਰਪਤੀ ਕੋਲ ਲੰਬਿਤ ਹੈ। ਇਸ 'ਤੇ ਫੈਸਲੇ ਫਾਂਸੀ ਤੋਂ ਪਹਿਲਾਂ ਉਸ ਨੂੰ 14 ਦਿਨ ਦਾ ਸਮਾਂ ਦਿੱਤਾ ਜਾਵੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ 2 ਦੋਸ਼ੀਆਂ ਮੁਕੇਸ਼ ਅਤੇ ਵਿਨਯ ਸ਼ਰਮਾ ਦੀ ਕਿਊਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਸੀ। ਟ੍ਰਾਇਲ ਕੋਰਟ ਨੇ ਪਿਛਲੇ ਹਫਤੇ 4 ਦੋਸ਼ੀਆਂ ਮੁਕੇਸ਼, ਵਿਨਯ, ਪਵਨ ਅਤੇ ਅਕਸ਼ੈ ਦਾ ਡੈੱਥ ਵਾਰੰਟ ਜਾਰੀ ਕੀਤਾ ਸੀ, ਜਿਸ 'ਚ ਤਿਹਾੜ ਜੇਲ 'ਚ ਫਾਂਸੀ ਲਈ 22 ਜਨਵਰੀ ਸਵੇਰੇ 7 ਵਜੇ ਦਾ ਸਮਾਂ ਤੈਅ ਕੀਤਾ ਹੈ। ਇਸ ਹਿਸਾਬ ਤੋਂ ਹੁਣ ਦੋਸ਼ੀਆਂ ਕੋਲ 7 ਦਿਨ ਹੀ ਬਚੇ ਹਨ।

ਉਨਾਓ ਗੈਂਗਰੇਪ ਕੇਸ : ਪੀੜਤਾਂ ਦੇ ਪਿਤਾ ਦਾ ਇਲਾਜ਼ ਕਰਨ ਵਾਲੇ ਡਾਕਟਰ ਦੀ ਸ਼ੱਕੀ ਹਾਲਤ 'ਚ ਹੋਈ ਮੌਤ

Get the latest update about True Scoop News, check out more about Punjabi, National News, Curative Petition Dismissed & Accused Mukesh Demanded

Like us on Facebook or follow us on Twitter for more updates.