ਫਾਂਸੀ ਤੋਂ ਇਕ ਦਿਨ ਪਹਿਲਾਂ ਨਿਰਭਿਆ ਦਾ ਦੋਸ਼ੀ ਫਿਰ ਪੁੱਜਾ ਸੁਪਰੀਮ ਕੋਰਟ, ਕਿਹਾ, 'ਉਸ ਵੇਲੇ ਮੈਂ ਨਾਬਾਲਗ ਸੀ'!!

ਦਿੱਲੀ 'ਚ ਨਿਰਭਿਆ ਗੈਂਗਰੇਪ ਦੇ ਇੱਕ ਦੋਸ਼ੀ ਪਵਨ ਗੁਪਤਾ ਨੇ ਇੱਕ ਵਾਰ ਫਿਰ ਸੁਪਰੀਮ ਕੋਰਟ ...

ਨਵੀਂ ਦਿੱਲੀ — ਦਿੱਲੀ 'ਚ ਨਿਰਭਿਆ ਗੈਂਗਰੇਪ ਦੇ ਇੱਕ ਦੋਸ਼ੀ ਪਵਨ ਗੁਪਤਾ ਨੇ ਇੱਕ ਵਾਰ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕਰ ਕੇ ਕਿਹਾ ਹੈ ਕਿ ਉਹ ਨਾਬਾਲਗ਼ ਹੈ।ਦੱਸ ਦੱਈਏ ਕਿ ਉਸ ਦਾ ਅਜਿਹਾ ਦਾਅਵਾ ਪਹਿਲਾਂ ਵੀ ਰੱਦ ਹੋ ਚੁੱਕਾ ਹੈ ਪਰ ਹੁਣ ਉਸ ਨੇ ਉਸ ਫ਼ੈਸਲੇ 'ਤੇ ਮੁੜ–ਵਿਚਾਰ ਦੀ ਅਪੀਲ ਕੀਤੀ ਹੈ।ਦਿੱਲੀ ਦੀ ਹੇਠਲੀ ਅਦਾਲਤ ਵੱਲੋਂ ਜਾਰੀ ਨਵੇਂ ਡੈੱਥ ਵਾਰੰਟ ਮੁਤਾਬਕ ਬਲਾਤਕਾਰ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਇੱਕ ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਹੈ।ਸੁਪਰੀਮ ਕੋਰਟ ਨੇ ਨਿਰਭਯਾ ਦੇ ਦੋਸ਼ੀ ਪਵਨ ਦੀ ਪਟੀਸ਼ਨ ਬੀਤੀ 20 ਜਨਵਰੀ ਨੂੰ ਰੱਦ ਕਰ ਦਿੱਤੀ ਸੀ; ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਘਟਨਾ ਵੇਲੇ ਉਹ ਨਾਬਾਲਗ਼ ਸੀ। ਪਟੀਸ਼ਨ 'ਚ ਦੋਸ਼ੀ ਮੁਕੇਸ਼ ਨੇ ਨਾਬਾਲਗ਼ ਹੋਣ ਦੇ ਦਾਅਵੇ ਨੂੰ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ।

ਪਾਕਿ ਮੰਤਰੀ ਚੌਧਰੀ ਫਵਾਦ ਨੇ ਪੀਐੱਮ ਮੋਦੀ 'ਤੇ ਸਧਿਆ ਨਿਸ਼ਾਨਾ, ਲੋਕਾਂ ਨੂੰ ਕਿਹਾ ਮੋਦੀ ਦੁਆਰਾ ਵਾਪਸ ਨਾ ਆਵੇ

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਨਿਰਭਿਆ ਸਮੂਹਕ ਜਬਰ–ਜਨਾਹ ਤੇ ਕਤਲ ਦੇ ਮਾਮਲੇ 'ਚ ਦੋਸ਼ੀਆਂ ਦੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਜਵਾਬ ਦੇਣ ਲਈ ਕਿਹਾ।ਇਸ ਪਟੀਸ਼ਨ 'ਚ 1 ਫ਼ਰਵਰੀ ਨੂੰ ਤੈਅ ਉਨ੍ਹਾਂ ਦੀ ਫਾਂਸੀ 'ਤੇ ਰੋਕ ਦੀ ਮੰਗ ਕੀਤੀ ਗਈ ਹੈ।16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਸੀ।ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ।ਉਦੋਂ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ।ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।

ਜਾਮੀਆਂ ਮਾਰਚ 'ਚ ਗੋਲੀਕਾਂਡ ਤੋਂ ਬਾਅਦ ਅਨੁਰਾਗ ਠਾਕੁਰ ਨੂੰ ਯੂਜ਼ਰਸ ਨੇ ਠਹਿਰਾਇਆ ਦੋਸ਼ੀ

Get the latest update about National News, check out more about Approaches, Supreme Court, True Scoop News & Punjabi News

Like us on Facebook or follow us on Twitter for more updates.