ਨਿਰਭਿਆ ਗੈਂਗਰੇਪ ਕੇਸ : ਦੋਵਾਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਖਾਰਜ, ਫਾਂਸੀ ਦੀ ਸਜ਼ਾ ਤੈਅ

2012 ਦੇ ਨਿਰਭਿਆ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਅੱਜ ਦੋਸ਼ੀਆਂ ਨੂੰ ਕਰਾਰ ਦਿੱਤੇ ਗਏ ...

ਨਵੀਂ ਦਿੱਲੀ — 2012 ਦੇ ਨਿਰਭਿਆ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਅੱਜ ਦੋਸ਼ੀਆਂ ਨੂੰ ਕਰਾਰ ਦਿੱਤੇ ਗਏ 2 ਲੋਕਾਂ ਦੁਆਰਾ ਦਾਇਰ ਕੀਤੀ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਦੱਸ ਦੱਈਏ ਕਿ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਦੋਸ਼ੀਆਂ ਵਿਨੈ ਕੁਮਾਰ ਸ਼ਰਮਾ ਤੇ ਮੁਕੇਸ਼ ਸਿੰਘ ਦੀ ਕਿਊਰੇਟਿਵ ਪਟੀਸ਼ਨ 'ਤੇ ਸਪਰੀਮ ਕੋਰਟ ਨੇ ਆਪਣਾ ਫ਼ੈਸਲਾ ਦੇ ਦਿੱਤਾ ਹੈ। ਦੋਵਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਅਜਿਹੇ ਵਿਚ 22 ਜਨਵਰੀ ਨੂੰ ਦਿੱਤੀ ਜਾਣ ਵਾਲੀ ਫਾਂਸੀ ਦਾ ਰਾਹ ਪੱਧਰਾ ਹੋ ਗਿਆ ਹੈ। ਹੁਣ ਇਨ੍ਹਾਂ ਦੋਵਾਂ ਕੋਲ ਸਿਰਫ਼ ਰਾਸ਼ਟਰਪਤੀ ਕੋਲ ਤਰਸ ਦੇ ਆਧਾਰ 'ਤੇ ਪਟੀਸ਼ਨ ਦਾਇਰ ਕਰਨ ਦਾ ਬਦਲ ਬਚਿਆ ਹੈ।

CAA ਵਿਰੁੱਧ ਕੇਰਲ ਸਰਕਾਰ ਪਹੁੰਚੀ ਸੁਪਰੀਮ ਕੋਰਟ, ਕੇਂਦਰ ਨੂੰ ਚੁਣੌਤੀ ਦੇਣ ਵਾਲਾ ਬਣਿਆ ਪਹਿਲਾ ਸੂਬਾ

ਜਾਣਕਾਰੀ ਅਨੁਸਾਰ ਡੈੱਥ ਵਰੰਟ ਜਾਰੀ ਹੋਣ ਤੋਂ ਬਾਅਦ ਚਾਰਾਂ 'ਚੋਂ ਦੋ ਦੋਸ਼ੀਆਂ ਵਿਨੈ ਸ਼ਰਮਾ ਤੇ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ (ਸੁਧਾਰਾਤਮਕ ਪਟੀਸ਼ਨ) ਦਾਇਰ ਕਰ ਕੇ ਰਾਹਤ ਦੀ ਫ਼ਰਿਆਦ ਕੀਤੀ ਹੈ। ਇਸ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਸੁਣਵਾਈ ਕਰੇਗੀ, ਇਨ੍ਹਾਂ ਵਿਚ ਜਸਟਿਸ ਐੱਵੀ ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐੱਫ ਨਰੀਮਨ, ਜਸਟਿਸ ਆਰ, ਭਾਨਮਤੀ ਤੇ ਜਸਟਿਸ ਅਰੁਣ ਭੂਸ਼ਣ ਸ਼ਾਮਲ ਹਨ। ਸੁਣਵਾਈ ਤੋਂ ਠੀਕ ਪਹਿਲਾਂ ਨਿਰਭਿਆ ਦੀ ਮਾਂ ਨੇ ਅਹਿਮ ਬਿਆਨ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਤੋਂ ਖਾਰਜ ਹੋ ਜਾਵੇਗੀ।

ਫਿਰ ਆਈ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਯਾਦ

ਦੱਸ ਦੇਈਏ ਕਿ ਇਕ ਦੋਸ਼ੀ ਵਿਨੈ ਸ਼ਰਮਾ ਨੇ ਕਿਊਰੇਟਿਵ ਪਟੀਸ਼ਨ 'ਚ ਆਪਣੀ ਯੁਵਾ ਅਵਸਥਾ ਦਾ ਜ਼ਿਕਰ ਕਰਨ ਦੇ ਨਾਲ ਹੀ ਜੇਲ੍ਹ 'ਚ ਆਪਣੇ ਵਿਵਹਾਰ, ਪਰਿਵਾਰ 'ਚ ਬਿਮਾਰ ਮਾਤਾ-ਪਿਤਾ ਤੇ ਆਸ਼ਰਿਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਨਿਆਂ ਨਹੀਂ ਹੋਇਆ, ਜਿਸ 'ਤੇ ਵਿਚਾਰ ਕੀਤਾ ਜਾਵੇ।7 ਜਨਵਰੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਮਾਤਾ-ਪਿਤਾ ਦੀ ਪਟੀਸ਼ਨ 'ਤੇ ਅਹਿਮ ਫ਼ੈਸਲਾ ਦਿੰਦੇ ਹੋਏ 22 ਜਨਵਰੀ ਦੀ ਸਵੇਰ 7 ਵਜੇ ਚਾਰਾਂ ਦੋਸ਼ੀਆਂ ਨੂੰ ਤਿਹਾੜ ਜੇਲ੍ਹ 'ਚ ਮੌਤ ਹੋਣ ਤਕ ਫਾਂਸੀ ਦੇ ਫੰਦੇ 'ਤੇ ਲਟਕਾਉਣ ਦੇ ਹੁਕਮ ਤਹਿਤ ਡੈੱਥ ਵਰੰਟ ਜਾਰੀ ਕੀਤਾ ਸੀ।

Get the latest update about Nirbhaya Gangrape Case, check out more about Supreme Court, Punjabi News, Dismisses & Curative Petitions

Like us on Facebook or follow us on Twitter for more updates.