ਧੀ ਦੇ ਨਿਆਂ ਲਈ ਜੱਜ ਸਾਹਮਣੇ ਭੀਖ ਮੰਗਦੀ ਬੇਹੋਸ਼ ਹੋਈ 'ਨਿਰਭਿਆ' ਦੀ ਮਾਂ

'ਦਿੱਲੀ ਗੈਂਗਰੇਪ ਮਾਮਲੇ' 'ਚ ਨਿਰਭਿਆ ਦੇ ਦੋਸ਼ੀਆਂ ਵਿਰੁੱਧ ਡੈੱਥ ਵਾਰੰਟ ਜਾਰੀ ਕਰਨ ਲਈ ਮੰਗਲਵਾਰ ਨੂੰ ਇਕ ਅਰਜ਼ੀ ਦਾਇਰ...

ਨਵੀਂ ਦਿੱਲੀ— 'ਦਿੱਲੀ ਗੈਂਗਰੇਪ ਮਾਮਲੇ' 'ਚ ਨਿਰਭਿਆ ਦੇ ਦੋਸ਼ੀਆਂ ਵਿਰੁੱਧ ਡੈੱਥ ਵਾਰੰਟ ਜਾਰੀ ਕਰਨ ਲਈ ਮੰਗਲਵਾਰ ਨੂੰ ਇਕ ਅਰਜ਼ੀ ਦਾਇਰ ਕੀਤੀ ਗਈ ਸੀ। ਇਸ 'ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਨਿਰਭਿਆ ਦੀ ਮਾਂ ਭਾਵੁਕ ਵੀ ਹੋ ਗਈ ਤੇ ਹੱਥ ਜੋੜ ਕੇ ਕਿਹਾ ਕਿ ਡੈੱਥ ਵਾਰੰਟ ਜਾਰੀ ਕਰ ਦਿਓ। ਇਸ ਤੋਂ ਪਹਿਲਾਂ ਅਦਾਲਤ 'ਚ ਸੁਣਵਾਈ ਦੌਰਾਨ ਉਹ ਬੇਹੋਸ਼ ਹੋ ਗਈ। ਉੱਥੇ ਹੀ ਸੁਣਵਾਈ ਦੌਰਾਨ ਅਦਾਲਤ 'ਚ ਸਰਕਾਰੀ ਵਕੀਲ ਨੇ ਦੱਸਿਆ ਕਿ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਵਕੀਲ ਏ.ਪੀ ਸਿੰਘ ਨੇ ਕਿਹਾ ਕਿ ਉਹ ਦੋਸ਼ੀ ਪਵਨ ਦਾ ਨੋਟਿਸ ਨਹੀਂ ਲੈਣਗੇ ਕਿਉਂਕਿ ਹੁਣ ਉਹ ਉਸ ਦੇ ਵਕੀਲ ਨਹੀਂ ਹਨ।

ਹੋ ਜਾਓ ਸਾਵਧਾਨ!! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਚਿਕਨ ਬਿਰਿਆਨੀ ਦੀ ਜਗ੍ਹਾ ਕਾਵਾਂ ਦੀ ਬਿਰਿਆਨੀ

ਇਸ 'ਤੇ ਅਦਾਲਤ ਨੇ ਵਕੀਲ ਵਰਿੰਦਾ ਗਰੋਵਰ ਨੂੰ ਪਵਨ ਦੀ ਨੁਮਾਇੰਦਗੀ ਕਰਨ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਦੌਰ 'ਚ ਹੈ, ਉਹ ਕੇਸ ਨਹੀਂ ਲੈ ਸਕਦੀ। ਇਸ ਤੋਂ ਬਾਅਦ ਅਦਾਲਤ ਨੇ ਪਵਨ ਦੇ ਪਿਤਾ ਨੂੰ ਕਿਹਾ ਕਿ ਲੀਗਲ ਮਦਦ ਦਿੱਤੀ ਜਾਵੇਗੀ, ਪਰ ਪਵਨ ਦੇ ਪਿਤਾ ਨੇ ਸਰਕਾਰ ਵਕੀਲ ਲੈਣ ਤੋਂ ਮਨ੍ਹਾਂ ਕਰ ਦਿੱਤਾ। ਇਸ 'ਤੇ ਜੱਜ ਨੇ ਕਿਹਾ ਕਿ ਇਸ ਗੱਲ ਨੂੰ ਹੁਕਮ 'ਚ ਦਰਜ ਕੀਤਾ ਜਾਵੇਗਾ। ਕੁਝ ਦੇਰ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

Viral Video : ਚੱਟਾਨਾਂ 'ਚ ਫਸਿਆ ਹਾਥੀ ਦਾ ਮਾਸੂਮ ਬੱਚਾ, ਮੌਕੇ 'ਤੇ ਪਹੁੰਚੀ ਮਾਂ ਨੇ ਫੈਲਾਈ ਦਹਿਸ਼ਤ

ਇਹ ਹੈ ਪੂਰਾ ਮਾਮਲਾ
ਨਿਰਭਿਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਨਵਾਂ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ ਸਬੰਧੀ ਨਿਰਭਿਆ ਦੇ ਪਰਿਵਾਰਕ ਮੈਂਬਰਾਂ ਤੇ ਦਿੱਲੀ ਸਰਕਾਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਪਟੀਸ਼ਨ 'ਤੇ ਸਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਕੇ ਸੁਣਵਾਈ ਬੁੱਧਵਾਰ ਤਕ ਲਈ ਮੁਲਤਵੀ ਕਰ ਦਿੱਤੀ। ਨਿਰਭਿਆ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ 'ਚ ਕਿਹਾ ਕਿ ਸਾਰੇ ਦੋਸ਼ੀ ਕਾਨੂੰਨ ਦਾ ਮਜ਼ਾਕ ਬਣਾ ਰਹੇ ਹਨ।

ਜਦੋਂ ਸਿਪਾਈ ਨੂੰ ਦਿਵਾਇਆ Open Roof Car ਦਾ ਮਜ਼ਾ, ਵੀਡੀਓ ਹੋਈ ਵਾਇਰਲ

Get the latest update about National News, check out more about Nirbhaya Gangrape Case, True Scoop News, Nirbhaya Mother & Delhi Court

Like us on Facebook or follow us on Twitter for more updates.