ਨਾਬਾਲਗ ਲੜਕੇ-ਲੜਕੀਆਂ ਨੂੰ ਬੰਧਕ ਬਣਾਉਣ ਦੇ ਦੋਸ਼ੀ ਨਿੱਤਿਆਨੰਦ ਹੋਇਆ ਫਰਾਰ

ਆਸ਼ਰਮ 'ਚ ਬੱਚਿਆਂ ਨੂੰ ਬੰਧਕ ਬਣਾਉਣ ਦਾ ਦੋਸ਼ੀ ਸਵਯੰਭੂ ਬਾਬਾ ਨਿੱਤਿਆਨੰਦ ਦੇਸ਼ ਛੱਡ ਕੇ ਫਰਾਰ ਹੋ ਗਿਆ ਹੈ। ਉਸ ਦੇ ਕੈਰੀਬਿਆਈ ਦੇਸ਼ ਤ੍ਰਿਨੀਦਾਦ ਅਤੇ ਟੋਬੈਗੋ 'ਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਗੁਜਰਾਤ ਪੁਲਸ ਨੇ ਆਸ਼ਰਮ 'ਚ ਨਾਬਾਲਗ ਲੜਕੇ-ਲੜਕੀਆਂ ਨੂੰ...

ਨਵੀਂ ਦਿੱਲੀ— ਆਸ਼ਰਮ 'ਚ ਬੱਚਿਆਂ ਨੂੰ ਬੰਧਕ ਬਣਾਉਣ ਦਾ ਦੋਸ਼ੀ ਸਵਯੰਭੂ ਬਾਬਾ ਨਿੱਤਿਆਨੰਦ ਦੇਸ਼ ਛੱਡ ਕੇ ਫਰਾਰ ਹੋ ਗਿਆ ਹੈ। ਉਸ ਦੇ ਕੈਰੀਬਿਆਈ ਦੇਸ਼ ਤ੍ਰਿਨੀਦਾਦ ਅਤੇ ਟੋਬੈਗੋ 'ਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਗੁਜਰਾਤ ਪੁਲਸ ਨੇ ਆਸ਼ਰਮ 'ਚ ਨਾਬਾਲਗ ਲੜਕੇ-ਲੜਕੀਆਂ ਨੂੰ ਬੰਧਕ ਬਣਾਉਣ ਦੇ ਦੋਸ਼ 'ਚ ਉਸ ਵਿਰੁੱਧ ਕੇਸ ਦਰਜ ਕੀਤਾ ਹੈ। ਆਸ਼ਰਮ ਤੋਂ 2 ਮਹਿਲਾ ਕਰਮਚਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਨਿੱਤਿਆਨੰਦ ਦੇ ਦੇਸ਼ ਛੱਡਣ ਦੇ ਸਬੂਤ ਮਿਲੇ ਹਨ। ਪੁਲਸ ਨੇ ਉਸ ਦੀ ਹਵਾਲਗੀ ਲਈ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਦੀ ਗੱਲ ਕਹੀ ਹੈ। ਦੋਸ਼ੀ ਨਿੱਤਿਆਨੰਦ ਵਿਰੁੱਧ ਕਰਨਾਟਕ 'ਚ ਵੀ ਦੁਸ਼ਕਰਮ ਦਾ ਕੇਸ ਦਰਜ ਹੈ।

ਕਾਂਗਰਸ ਵਿਧਾਇਕ ਅਦਿੱਤੀ ਸਿੰਘ ਨੇ ਅੰਗਦ ਨਾਲ ਹਿੰਦੂ ਤੇ ਸਿੱਖ ਰੀਤੀ-ਰਿਵਾਜ਼ਾਂ ਨਾਲ ਕਰਵਾਇਆ ਵਿਆਹ, ਦਿਲਕਸ਼ ਤਸਵੀਰਾਂ ਵਾਇਰਲ

ਇਸ ਤੋਂ ਬਾਅਦ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਨਿੱਤਿਆਨੰਦ ਦੇ ਭਾਰਤ 'ਚੋਂ ਭੱਜਣ ਦੀ ਫਿਲਹਾਲ ਪੁਲਸ ਜਾਂ ਗ੍ਰਹਿ ਮੰਤਰਾਲੇ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਉਹ ਕਿਸ ਦੇਸ਼ 'ਚ ਇਸ ਦਾ ਵੀ ਪਤਾ ਨਹੀਂ ਹੈ। ਸਾਨੂੰ ਉਸ ਦੀ ਲੋਕੇਸ਼ਨ ਅਤੇ ਨਾਗਰਿਕਤਾ ਬਾਰੇ 'ਚ ਜਾਣਕਾਰੀ ਜੁਟਾਣੀ ਹੋਵੇਗੀ। ਇਸ ਤੋਂ ਬਾਅਦ ਹੀ ਨਿੱਤਿਆਨੰਦ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਪਾਉਣਗੇ। ਨਿੱਤਿਆਨੰਦ 'ਤੇ ਚੇਲੇਆਂ ਤੋਂ ਯੋਗਿਨੀ ਸਰਵ ਗਿਆਨਪੀਠ ਆਸ਼ਰਮ ਚਲਾਉਣ ਲਈ ਚੰਦਾ ਜੁਟਾਉਣ 'ਚ ਬੱਚਿਆਂ ਦਾ ਗਲਤ ਇਸਤੇਮਾਲ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਣ ਦਾ ਦੋਸ਼ ਹੈ। ਅਹਿਮਦਾਬਾਦ ਦੇ ਜਪਾਰਦਨ ਸ਼ਰਮਾ ਨੇ ਉਸ ਵਿਰੁੱਧ ਐੱਫ. ਆਈ. ਆਰ ਦਰਜ ਕਰਾਈ ਹੈ। ਇਸ 'ਚ ਉਨ੍ਹਾਂ ਨੇ ਕਿਹਾ ਕਿ ਮੇਰੀ ਬੇਟੀ ਆਸ਼ਰਮ 'ਚ ਬੰਧਕ ਹੈ। ਇਸ ਤੋਂ ਬਾਅਦ ਪੁਲਸ ਨੇ ਬੁੱਧਵਾਰ ਨੂੰ ਨਿੱਤਿਆਨੰਦ ਦੇ ਆਸ਼ਰਮ 'ਤੇ ਛਾਪੇਮਾਰੀ ਕਰਕੇ 2 ਨਾਬਾਲਗਾਂ ਨੂੰ ਛੁੜਵਾਇਆ। ਆਸ਼ਰਮ ਦੀਆਂ 2 ਮਹਿਲਾ ਪ੍ਰਸ਼ਾਸਕ ਵੀ ਗ੍ਰਿਫਤਾਰ ਕੀਤਾ ਗਿਆ। ਆਸ਼ਰਮ ਤੋਂ ਕਈ ਲੈਪਟੌਪ, ਮੋਬਾਈਲ ਅਤੇ ਬਾਕੀ ਸਮਾਨ ਜ਼ਬਤ ਕੀਤਾ ਸੀ।

ਕੋਲਕਾਤਾ 'ਚ ਵਰ੍ਹਿਆ 500-2000 ਦੇ ਨੋਟਾਂ ਦਾ ਮੀਂਹ, ਰਾਹਗੀਰਾਂ ਨੇ ਲੁੱਟੀਆਂ ਖੂਬ ਮੌਜਾਂ

ਬੱਚਿਆਂ ਨੂੰ ਬੰਧਕ ਬਣਾਉਣ, ਉਨ੍ਹਾਂ ਨਾਲ ਦੁਰਵਿਵਹਾਰ ਦੇ ਮਾਮਲੇ 'ਚ ਦਿੱਲੀ ਪਬਲਿਕ ਸਕੂਲ ਦੇ ਹੈੱਡਮਾਸਟਰ ਹਿਤੇਸ਼ ਪੁਰੀ ਸਮੇਤ 2 ਬਾਕੀ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐੱਸਪੀ ਦੇ ਟੀ ਕਾਮਰੀਆ ਨੇ ਦੱਸਿਆ ਕਿ ਡੀਪੀਐੱਸ ਸਕੂਲ ਨਾਲ ਜੁੜੇ ਟ੍ਰਸਟ ਕੈਲੋਰੇਕਸ ਐਜੂਕੇਸ਼ਨ ਨੇ ਆਸ਼ਰਮ ਦੇ ਸਕੂਲ ਨੂੰ ਆਪਣੀ ਜ਼ਮੀਨ ਬਿਨਾਂ ਪੁਲਸ ਨੂੰ ਜਾਣਕਾਰੀ ਦਿੱਤੇ ਲੀਜ਼ 'ਤੇ ਦਿੱਤੀ ਸੀ। ਇਸ ਮਾਮਲੇ 'ਚ ਪੁਰੀ ਅਤੇ ਪੁਸ਼ਪ ਸਿਟੀ 'ਚ ਆਸ਼ਰਮ ਦੀਆਂ ਮਹਿਲਾਵਾਂ ਨੂੰ ਮਕਾਨ ਦੇਣ 'ਤੇ ਮੈਨੇਜਰ ਬਕੁਲ ਠੱਕਰ ਨੂੰ ਫੜਿਆ ਹੈ। ਨਿੱਤਿਆਨੰਦ ਦੇ ਆਸ਼ਰਮ ਨੂੰ ਜ਼ਮੀਨ ਦੇਣ ਦੇ ਮਾਮਲੇ 'ਚ ਸੀਬੀਐੱਸਈ ਨੇ ਰਿਪੋਰਟ ਮੰਗੀ ਹੈ।

Get the latest update about Godman Swami Nithyananda, check out more about True Scoop News, Gujarat High Court, National News & News In Punjabi

Like us on Facebook or follow us on Twitter for more updates.