'ਹਾਕੀ ਪੰਜਾਬ' ਦੇ ਮੁੜ ਪ੍ਰਧਾਨ ਬਣੇ ਨਿਤਿਨ ਕੋਹਲੀ

ਇਸ ਮੌਕੇ ਤੇ ਸੁਰਜੀਤ ਹਾਕੀ ਸਟੇਡੀਅਮ ਦੇ ਪ੍ਰਧਾਨ ਜਸਪ੍ਰੀਤ ਸਿੰਘ IAS, ਉਲੰਪੀਅਨ ਪ੍ਰਗਟ ਸਿੰਘ ਨੇ ਵੀ ਪ੍ਰਧਾਨ ਨਿਤਿਨ ਕੋਹਲੀ ਨੂੰ ਵਧਾਈ ਦਿੱਤੀ

ਪੰਜਾਬ 'ਚ ਹਾਕੀ ਨੂੰ ਹਰ ਨੌਜਵਾਨ ਤੱਕ ਪਹੁੰਚਾਉਣ ਅਤੇ ਹਾਕੀ ਦੀ ਤਰੱਕੀ ਲਈ ਸਰਗਰਮ ਰਹਿਣ ਵਾਲੇ ਨਿਤਿਨ ਕੋਹਲੀ ਇੱਕ ਵਾਰ ਫਿਰ 'ਹਾਕੀ ਪੰਜਾਬ' ਦੇ ਪ੍ਰਧਾਨ ਬਣ ਗਏ ਹਨ। ਨਾਲ ਹੀ ਹਾਕੀ ਪੰਜਾਬ ਦੇ ਸਕੱਤਰ ਵਜੋਂ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਤੇ ਉਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਪ੍ਰਧਾਨ ਨਿਤਿਨ ਕੋਹਲੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਨਿਤਿਨ ਕੋਹਲੀ ਦੀ ਪ੍ਰਧਾਨਗੀ ਹੇਠ ਹਾਕੀ ਲਗਾਤਾਰ ਤਰੱਕੀ ਕਰ ਰਹੀ ਹੈ ਤੇ ਭਾਰਤੀ ਹਾਕੀ ਟੀਮ 'ਚ ਪੰਜਾਬ ਦੀ ਤੂਤੀ ਬੋਲ ਰਹੀ ਹੈ।      

ਦਸ ਦਈਏ ਕਿ ਅੱਜ 8 ਸਤੰਬਰ ਨੂੰ ਜਲੰਧਰ 'ਚ ਹਾਕੀ ਇੰਡੀਆ ਦੀ ਆਗਿਆ ਨਾਲ ਸਲਾਨਾ ਜਨਰਲ ਮੀਟਿੰਗ ਅਤੇ ਜਨਰਲ ਬਾਡੀ ਦੀ ਚੋਣ ਹੋਈ ਹੈ ਜਿਸ 'ਚ ਨਿਤਿਨ ਕੋਹਲੀ ਨੂੰ ਇਕ ਵਾਰ ਫਿਰ ਪ੍ਰਧਾਨ ਵਜੋਂ ਜਿੰਮੇਵਾਰ ਸੌਪੀ ਗਈ ਹੈ। ਅੱਜ ਇਸ ਚੋਣ ਪ੍ਰਕਿਰਿਆ 'ਚ ਸਾਰੀਆਂ 23 ਸਥਾਈ ਜ਼ਿਲ੍ਹਾ ਇਕਾਈਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸੁਰਜੀਤ ਹਾਕੀ ਸਟੇਡੀਅਮ ਦੇ ਪ੍ਰਧਾਨ ਜਸਪ੍ਰੀਤ ਸਿੰਘ IAS, ਉਲੰਪੀਅਨ ਪ੍ਰਗਟ ਸਿੰਘ ਨੇ ਵੀ ਪ੍ਰਧਾਨ ਨਿਤਿਨ ਕੋਹਲੀ ਨੂੰ ਵਧਾਈ ਦਿੱਤੀ।  

Get the latest update about hockey Punjab president, check out more about nitin kohli, hockey India, hockey Punjab & president hockey Punjab

Like us on Facebook or follow us on Twitter for more updates.