ਹੁਣ 16 ਸਿਤੰਬਰ ਨੂੰ ਨਹੀਂ ਮਿਲੇਗੀ 75 ਰੁਪਏ ਦੀ ਮੂਵੀ ਟਿਕਟ, ਜਾਣੋ ਕਾਰਨ

ਕੁਝ ਦਿਨ ਪਹਿਲਾ ਹੀ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ( ਐੱਮ.ਏ.ਆਈ ) ਘੋਸ਼ਣਾ ਕੀਤੀ ਸੀ ਕਿ 16 ਸਿਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਏਗਾ...

ਕੁਝ ਦਿਨ ਪਹਿਲਾ ਹੀ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ( ਐੱਮ.ਏ.ਆਈ ) ਘੋਸ਼ਣਾ ਕੀਤੀ ਸੀ ਕਿ 16 ਸਿਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਏਗਾ। ਜਿਸ ਵਿੱਚ ਦੇਸ਼ ਦੀਆ ਮਲਟੀਪਲੈਕਸ ਚੇਨਾਂ 'ਚ ਟਿਕਟਾਂ ਸਿਰਫ 75 ਰੁਪਏ ਵਿੱਚ ਮਿਲਣਗੀਆਂ। ਰਾਸ਼ਟਰੀ ਸਿਨੇਮਾ ਦਿਵਸ ਸਿਨੇਮਾਘਰਾਂ ਦੇ ਮੁੜ ਖੁੱਲਣ ਦਾ ਜਸ਼ਨ  ਮਨਾਉਂਦਿਆਂ ਰਾਸ਼ਟਰੀ ਸਿਨੇਮਾ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਸਿਨੇਮਾਘਰਾਂ 'ਚ ਵਾਪਸ ਲਿਆਉਣ ਲਈ ਇਹ 75 ਰੁਪਏ ਦੀ ਟਿਕਟ ਦਾ ਆਫਰ ਦਿੱਤਾ ਗਿਆ ਸੀ ਜੋਕਿ ਹੁਣ 16 ਸਿਤੰਬਰ ਨੂੰ ਨਹੀਂ ਮਿਲੇਗੀ। 


ਦੱਸ ਦੇਈਏ ਐੱਮ.ਏ.ਆਈ ਨੇ ਮੰਗਲਵਾਰ ਨੂੰ ਟਵਿੱਟਰ ਤੇ ਦੱਸਿਆ ਕਿ ਰਾਸ਼ਟਰੀ ਸਿਨੇਮਾ ਦਿਵਸ, ਜੋ 16 ਸਿਤੰਬਰ ਨੂੰ ਮਨਾਇਆ ਜਾਣਾ ਸੀ। ਹੁਣ ਇਸ ਹਫਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਐੱਮ.ਏ.ਆਈ ਨੇ ਆਪਣੇ ਬਿਆਨ 'ਚ ਕਿਹਾ ਕਿ ਵੱਖ-ਵੱਖ ਹਿੱਸੇਦਾਰਾਂ ਦੀ ਬੇਨਤੀ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਰਾਸ਼ਟਰੀ ਸਿਨੇਮਾ ਦਿਵਸ ਦੀ ਯਾਦਗਾਰ  23 ਸਿਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। PVR,INOX,Cinepoils,carnival ਅਤੇ delite ਸਮੇਤ ਦੇਸ਼ ਭਰ ਦੇ ਮੁਲਟੀਪਲੇਸਾਂ 'ਤੇ 4,000 ਵੱਧ ਸਕ੍ਰੀਨਾਂ ਨੇ 23 ਸਿਤੰਬਰ ਨੂੰ 75 ਰੁਪਏ ਦੀ ''ਜਸ਼ਨ ਮਨਾਉਣ ਵਾਲੀ ਦਾਖਲਾ ਕੀਮਤ'' ਦੀ ਪੇਸ਼ਕਸ਼ ਤੇ ਮਿਲਕੇ ਕੰਮ ਕੀਤਾ ਹੈ।

Get the latest update about national cinema day in India, check out more about 16 September 75 rupees movie tickets, 16 September, entertainment news & national cinema day

Like us on Facebook or follow us on Twitter for more updates.