ਹੁਣ ਹੋਰਾਂ ਸੂਬਿਆਂ 'ਚ ਵਾਹਨ ਦੀ ਰੀ-ਰਜਿਸਟ੍ਰੇਸ਼ਨ ਪ੍ਰਕਿਰਿਆਂ ਤੋਂ ਮਿਲੇਗੀ ਮੁਕਤੀ, ਮਿਲੇਗੀ ਖਾਸ ਨੰਬਰਪਲੇਟ

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੂਜੇ ਸੂਬਿਆਂ ਵਿਚ ਜਾ ਕੇ ਸ਼ਿਫਟ ਹੋਣ ਵਾਲੇ ਮੁਲਾ...

ਨਵੀਂ ਦਿੱਲੀ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੂਜੇ ਸੂਬਿਆਂ ਵਿਚ ਜਾ ਕੇ ਸ਼ਿਫਟ ਹੋਣ ਵਾਲੇ ਮੁਲਾਜ਼ਮਾਂ ਨੂੰ ਆਪਣੇ ਵਾਹਨਾਂ ਦੀ ਰੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੋਂ ਆਜ਼ਾਦੀ ਮਿਲ ਗਈ ਹੈ। ਜੀ ਹਾਂ, ਜੇ ਹੁਣ ਤੁਸੀਂ ਦੂਜੇ ਸੂਬੇ ਵਿਚ ਸ਼ਿਫਟ ਹੁੰਦੇ ਹੋ ਤਾਂ ਇਥੇ ਤੁਹਾਨੂੰ ਮੁਡ਼ ਤੋਂ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਨਹੀਂ ਕਰਾਉਣੀ ਪਵੇਗੀ। ਦਰਅਸਲ ਕੇਂਦਰੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਇਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਡਰਾਫਟ ਨੋਟੀਫਿਕੇਸ਼ਨ ’ਤੇ ਲੋਕਾਂ ਦੀ ਰਾਏ ਲੈਣ ਲਈ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ ’ਤੇ ਪਾਇਆ ਗਿਆ ਸੀ।

ਦੱਸ ਦੇਈਏ ਕਿ ਕੇਂਦਰੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਇਹ ਵਿਵਸਥਾ ਰੱਖਿਆ ਕਰਮੀਆਂ,ਕੇਂਦਰ ਸਰਕਾਰ, ਸੂਬਾ ਸਰਕਾਰਾਂ, ਕੇਂਦਰੀ/ਸੂਬੇ ਦੀਆਂ ਜਨਤਕ ਖੇਤਰ ਵਿਚ ਨਿੱਜੀ ਖੇਤਰ ਦੀਆਂ ਕੰਪਨੀਆਂ/ ਸੰਗਠਨਾਂ ਲਈ ਉਪਲਬਧ ਹੋਵੇਗੀ, ਜਿਨ੍ਹਾਂ ਦੇ ਪ੍ਰੋਗਰਾਮ ਪੰਜ ਜਾਂ ਜ਼ਿਆਦਾ ਸੂਬਿਆਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿਚ ਹੈ।

ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਅਜਿਹੇ ਵਾਹਨਾਂ ਲਈ IN series ਦਾ ਪ੍ਰਸਤਾਵ ਰੱਖਿਆ ਜਾਵੇਗਾ। ਹਾਲਾਂਕਿ ਇਸ ਵਿਵਸਥਾ ਨੂੰ ਅਜੇ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਚਲਾਇਆ ਜਾਵੇਗਾ, ਜਿਸ ਵਿਚ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਆਉਣ ਵਾਲੇ ਮੁਲਾਜ਼ਮਾਂ ਦੇ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ IN series ਦਾ ਇਸਤੇਮਾਲ ਕੀਤਾ ਗਿਆ ਹੈ।

ਅਜਿਹੇ ਵਾਹਨਾਂ ਤੋਂ ਮੋਟਰ ਵਹੀਕਲ ਟੈਕਸ 2 ਸਾਲ ਲਈ ਜਾਂ 2 ਸਾਲ ਦੇ ਮਲਟੀਪਲੀਕੇਸ਼ਨ ਵਿਚ ਲਿਆ ਜਾਵੇਗਾ। ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਇਸ ਵਿਵਸਥਾ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਅਤੇ ਜੇ ਤੁਸੀਂ ਇਸ ਨਿਯਮ ਅਧੀਨ ਆਉਂਦੇ ਹੋ ਤਾਂ ਤੁਹਾਨੂੰ ਦੂਜੇ ਸੂਬਿਆਂ ਵਿਚ ਜਾ ਕੇ ਵਾਹਨ ਚਲਾਉਣ ਵਿਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਯੋਜਨਾ ਦੇਸ਼ ਵਿਚ ਇਕ ਤੋਂ ਦੁੂਜੇ ਸੂਬੇ ਵਿਚ ਟਰਾਂਸਫਰ ਹੋਣ ’ਤੇ ਨਿੱਜੀ ਵਾਹਨਾਂ ਦੀ ਮੁਫ਼ਤ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗੀ।

Get the latest update about other state, check out more about vehicle, Truescoop News, Truescoop & no need

Like us on Facebook or follow us on Twitter for more updates.