No Smoking day 2022: ਸਿਗਰੇਟ ਛੱਡਣ ਦੇ ਇਹਨਾਂ ਆਸਾਨ ਤਰੀਕਿਆਂ ਦਾ ਪਾਲਣ ਕਰ ਬਚਾਅ ਸਕਦੇ ਹੋ ਆਪਣੀ ਜਾਨ

WHO ਦੇ ਮੁਤਾਬਿਕ, ਹਰ ਸਾਲ 8 ਮਿਲੀਅਨ ਲੋਕ ਤੰਬਾਕੂ ਕਰਕੇ ਮੌਤ ਦੀ ਚਪੇਟ...

ਦਿੱਲੀ: ਕਿਸੇ ਵੀ ਤਰ੍ਹਾਂ ਦਾ ਨਸ਼ਾ ਵਿਅਕਤੀ ਦੇ ਸਰੀਰ ਲਈ ਹਾਨੀਕਾਰਕ ਹੈ। ਸਿਗਰਟ ਪੀਣਾ ਵੀ ਅਜਿਹਾ ਹੀ ਇਕ ਨਸ਼ਾ ਹੈ ਜੋ ਕਿ ਵਿਅਕਤੀ ਦੇ ਸਰੀਰ  ਨੂੰ ਕਈ ਤਰਾਂ ਦੇ ਹੋਰ  ਨੁਕਸਾਨ ਪਹੁੰਚਾਉਂਦਾ ਹੈ। WHO ਦੇ ਮੁਤਾਬਿਕ, ਹਰ ਸਾਲ 8 ਮਿਲੀਅਨ ਲੋਕ ਤੰਬਾਕੂ ਕਰਕੇ ਮੌਤ ਦੀ ਚਪੇਟ 'ਚ ਆਉਂਦੇ ਹਨ। ਇਸੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਮਾਰਚ ਮਹੀਨੇ ਦੇ ਦੂਜੇ ਬੁੱਧਵਾਰ ਨੂੰ No Smoking day ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 9 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਸਾਲ ਇਹ ਦਿਨ 'ਸਿਗਰਟ ਛੱਡਣਾ ਤਣਾਅਪੂਰਨ ਨਹੀਂ ਹੁੰਦਾ।'ਦੇ ਥੀਮ ਦੇ ਅੰਤਰਗਤ ਮਨਾਇਆ ਜਾ ਰਿਹਾ ਹੈ।      

ਲੋਕ ਹਮੇਸ਼ਾ ਆਪਣੇ ਤਣਾਅ ਨੂੰ ਦੂਰ ਕਰਨ ਲਈ ਸਿਗਰਟ ਦਾ ਇਸਤੇਮਾਲ ਕਰਦੇ ਹਨ ਤੇ ਹੋਲੀ ਹੋਲੀ ਇਹ ਉਨ੍ਹਾਂ ਦਾ ਆਦਤ ਬਣਨ ਲਗ ਜਾਂਦੀ ਹੈ। ਪਰ ਉਹ ਇਸ ਗੱਲ ਦਾ ਅਹਿਸਾਸ ਨਹੀਂ ਕਰ ਪਾਉਂਦੇ ਕਿ ਇਸ ਸਿਗਰਟ 'ਚ ਮੌਜੂਦ ਜਾਨਲੇਵਾ ਉਤਪਾਦਨ ਹੋਰ ਕਈ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੇ ਹਨ।  
ਇਸ ਅਧਿਐਨ 'ਚ ਪਾਇਆ ਗਿਆ ਹੈ ਕਿ ਸਿਗਰਟ ਲੋਕ 'ਚ ਕੋਰੋਨਾ ਵਾਇਰਸ ਅਤੇ ਕਈ ਹੋਰ ਤਰ੍ਹਾਂ ਦੇ ਵਾਇਰਸ ਦੇ ਸੰਕ੍ਰਮਣ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅੱਜ ਨੋ ਸਮੋਕਿੰਗ ਦੇ ਮੌਕੇ ਸਾਂਝੇ ਕਰ ਰਹੇ ਹੈ ਕੁੱਝ ਆਸਾਨ ਤਰੀਕੇ ਜਿਹਨਾਂ ਨਾਲ ਤੁਸੀ ਵੀ ਸਿਗਰਟ ਪੀਣ ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹੋ। 

*ਜੇਕਰ ਤੁਸੀਂ ਸਿਗਰਟ ਪੀਣ ਦੀ ਆਦਤ ਤੋਂ ਬਚਣਾ ਚਾਹੁੰਦੇ ਹੋ ਤਾਂ ਬਾਜ਼ਾਰ 'ਚ ਮਿਲਣ ਵਾਲੇ ਨਿਕੋਟੀਨਾਈਜ਼ਡ ਚਿਊਇੰਗਮ ਦੀ ਵਰਤੋਂ ਕਰੋ। ਇਸ ਦੀ ਵਰਤੋਂ ਨਾਲ ਸਿਗਰਟ ਪੀਣ ਦੀ ਆਦਤ ਹੌਲੀ-ਹੌਲੀ ਘੱਟ ਜਾਵੇਗੀ। ਧਿਆਨ ਦਿਓ ਕਿ ਇਸ ਆਦਤ ਤੋਂ ਇਕ ਵਾਰ ਛੁਟਕਾਰਾ ਪਾਉਣਾ ਸੰਭਵ ਨਹੀਂ ਹੈ।
* ਕਈ ਵਾਰ ਗਲਾ ਖੁਸ਼ਕ ਹੋਣ ਕਾਰਨ ਸਿਗਰਟ ਪੀਣ ਦੀ ਇੱਛਾ ਹੁੰਦੀ ਹੈ। ਅਜਿਹੇ 'ਚ ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ ਅਤੇ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖੋ। ਪਾਣੀ ਦੀ ਕਮੀ ਕਾਰਨ ਵਿਅਕਤੀ ਸਿਗਰਟਨੋਸ਼ੀ ਵੱਲ ਵੀ ਜਾ ਸਕਦਾ ਹੈ। ਇਸ ਲਈ ਸਰੀਰ ਦੀ ਜਰੂਰਤ ਮੁਤਾਬਕ ਪਾਣੀ ਪੀਨਾ ਬਹੁਤ ਜਰੂਰੀ ਹੈ। ਸਮੇ ਸਮੇ ਤੇ ਪਾਣੀ ਜਾਨ ਹੋਰ ਤਰਲ ਪਦਾਰਥ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। 
*ਕਈ ਵਾਰ ਕਿਸੇ ਨੂੰ ਸਿਗਰਟ ਪੀਂਦਿਆਂ ਦੇਖ ਕੇ ਸਾਡੇ ਮਨ ਵਿਚ ਸਿਗਰਟ ਪੀਣ ਦੀ ਲਾਲਸਾ ਪੈਦਾ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਸੱਚਮੁੱਚ ਹੀ ਸਿਗਰਟ ਛੱਡਣਾ ਚਾਹੁੰਦੇ ਹੋ ਤਾਂ ਇਨ੍ਹਾਂ ਲੋਕਾਂ ਤੋਂ ਵੀ ਦੂਰੀ ਬਣਾ ਕੇ ਰੱਖੋ।
*ਖੱਟੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਿਗਰਟ ਦੀ ਲਾਲਸਾ ਨੂੰ ਦੂਰ ਕੀਤਾ ਜਾ ਸਕਦਾ ਹੈ। ਜੋ ਲੋਕ ਸਿਗਰਟ ਪੀਂਦੇ ਹਨ, ਉਨ੍ਹਾਂ ਦੇ ਸਰੀਰ 'ਚ ਵਿਟਾਮਿਨ ਸੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦਾ ਦਿਮਾਗ ਜ਼ਿਆਦਾ ਸਿਗਰਟ ਪੀਣ ਵੱਲ ਝੁਕਦਾ ਹੈ। ਅਜਿਹੇ 'ਚ ਜੋ ਲੋਕ ਸਿਗਰਟ ਛੱਡਦੇ ਹਨ, ਉਹ ਆਂਵਲਾ, ਸੰਤਰਾ ਆਦਿ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ।         

Get the latest update about health tips healthy lifestyle, check out more about lung cancer, heart failure, truescoopnews & No Smoking day 2022 lifestyle health

Like us on Facebook or follow us on Twitter for more updates.