Noida Viral Video: ਕਾਰ ਨੂੰ ਹਲਕੀ ਸਕ੍ਰੈਚ ਲੱਗਣ ਤੇ ਭੜਕੀ ਭਾਜਪਾ ਮਹਿਲਾ ਮੋਰਚਾ ਮੈਂਬਰ, ਈ-ਰਿਕਸ਼ਾ ਡਰਾਈਵਰ ਨੂੰ 90 ਸੈਕਿੰਡ 'ਚ ਮਾਰੇ 17 ਥੱਪੜ

ਨੋਇਡਾ 'ਚ ਇਕ ਔਰਤ ਨੇ ਇਕ ਈ-ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿਉਂਕਿ ਉਸ ਦਾ ਰਿਕਸ਼ਾ ਔਰਤ ਦੀ ਕਾਰ ਨੂੰ ਛੂਹ ਗਿਆ ਸੀ

ਨੋਇਡਾ 'ਚ ਇਕ ਔਰਤ ਨੇ ਇਕ ਈ-ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿਉਂਕਿ ਉਸ ਦਾ ਰਿਕਸ਼ਾ ਔਰਤ ਦੀ ਕਾਰ ਨੂੰ ਛੂਹ ਗਿਆ ਸੀ। ਗੁੱਸੇ 'ਚ ਆਈ ਔਰਤ ਨੇ ਈ-ਰਿਕਸ਼ਾ ਚਾਲਕ ਨੂੰ ਰੋਕਿਆ, ਫਿਰ ਕਮੀਜ਼ ਫੜ ਕੇ ਉਸ ਨੂੰ ਕਾਰ ਦੇ ਕੋਲ ਲੈ ਆਈ ਅਤੇ ਫਿਰ ਉਸ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ । ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ 90 ਸਕਿੰਟਾਂ ਦੇ ਅੰਦਰ ਈ-ਰਿਕਸ਼ਾ ਚਾਲਕ ਨੂੰ ਜਨਤਕ ਤੌਰ 'ਤੇ 17 ਥੱਪੜ ਮਾਰੇ। ਇਸ ਦੌਰਾਨ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਕਿਸੇ ਨੇ ਵੀ ਔਰਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਈ-ਰਿਕਸ਼ਾ ਚਾਲਕ ਔਰਤ ਨਾਲ ਕੁਝ ਨਹੀਂ ਬੋਲਿਆ। ਉਹ ਮਹਿਲਾ ਲਗਾਤਾਰ ਉਸ ਨੂੰ ਕੁੱਟ ਰਹੀ ਸੀ। ਇੰਨਾ ਹੀ ਨਹੀਂ ਮਹਿਲਾ ਨੇ ਪੀੜਤਾ ਤੋਂ ਪੈਸੇ ਅਤੇ ਮੋਬਾਈਲ ਵੀ ਖੋਹ ਲਿਆ। 

ਦੱਸਿਆ ਜਾ ਰਿਹਾ ਹੈ ਕਿ ਈ-ਰਿਕਸ਼ਾ ਚਾਲਕ ਨੂੰ ਇਸ ਤਰ੍ਹਾਂ ਥੱਪੜ ਮਾਰਨ ਵਾਲੀ ਔਰਤ ਭਾਜਪਾ ਮਹਿਲਾ ਮੋਰਚਾ ਦੀ ਮੈਂਬਰ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਲੋਕਾਂ ਨੇ ਔਰਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਈ-ਰਿਕਸ਼ਾ ਚਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Get the latest update about noida viral video, check out more about viral post, noida viral video of women, viral video & woman slap e rickshaw drivar

Like us on Facebook or follow us on Twitter for more updates.