ਕੋਲਕਾਤਾ 'ਚ ਵਰ੍ਹਿਆ 500-2000 ਦੇ ਨੋਟਾਂ ਦਾ ਮੀਂਹ, ਰਾਹਗੀਰਾਂ ਨੇ ਲੁੱਟੀਆਂ ਖੂਬ ਮੌਜਾਂ

ਕੀ ਤੁਸੀਂ ਕਦੇ ਪੈਸਿਆਂ ਦਾ ਮੀਂਹ ਵਰ੍ਹਦਾ ਦੇਖਿਆ ਹੈ? ਜੇ ਨਹੀਂ ਤਾਂ ਸਾਡੀ ਇਸ ਖ਼ਬਰ ਰਾਹੀਂ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਮੱਧ ਕੋਲਕਾਤਾ ਦੇ ਇਕ ਕਮਰਸ਼ੀਅਲ ਇਮਾਰਤ ਦੀ ਖਿੜਕੀ ਤੋਂ ਬੁੱਧਵਾਰ ਦੁਪਹਿਰ ਨੂੰ ਅਚਾਨਕ ਨੋਟਾਂ ਦੀ ਬਾਰਸ਼ ਹੋਣ ਲੱਗੀ, ਜਿਨ੍ਹਾਂ 'ਚੋਂ 500-2000...

ਕੋਲਕਾਤਾ— ਕੀ ਤੁਸੀਂ ਕਦੇ ਪੈਸਿਆਂ ਦਾ ਮੀਂਹ ਵਰ੍ਹਦਾ ਦੇਖਿਆ ਹੈ? ਜੇ ਨਹੀਂ ਤਾਂ ਸਾਡੀ ਇਸ ਖ਼ਬਰ ਰਾਹੀਂ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਮੱਧ ਕੋਲਕਾਤਾ ਦੇ ਇਕ ਕਮਰਸ਼ੀਅਲ ਇਮਾਰਤ ਦੀ ਖਿੜਕੀ ਤੋਂ ਬੁੱਧਵਾਰ ਦੁਪਹਿਰ ਨੂੰ ਅਚਾਨਕ ਨੋਟਾਂ ਦੀ ਬਾਰਸ਼ ਹੋਣ ਲੱਗੀ, ਜਿਨ੍ਹਾਂ 'ਚੋਂ 500-2000 ਰੁਪਏ ਦੇ ਨੋਟ ਸਨ। ਇਹ ਨਜ਼ਾਰਾ ਵੇਖ ਰਾਹਗੀਰ ਹੈਰਾਨ ਹੋ ਗਏ, ਜਿਸ ਨੂੰ ਵੇਖ ਕੁਝ ਲੋਕ ਬਟੋਰਦੇ ਹੋਏ ਨਜ਼ਰ ਆਏ।

ਸਾਧਵੀ ਪ੍ਰੱਗਿਆ ਨੂੰ ਮਿਲੀ ਰੱਖਿਆ ਮੰਤਰਾਲੇ ਦੀ ਕਮੇਟੀ 'ਚ ਜਗ੍ਹਾ, ਕਾਂਗਰਸ ਨੇ ਭਾਜਪਾ 'ਤੇ ਕੱਸਿਆ ਨਿਸ਼ਾਨਾ

ਹੇਅਰ ਸਟ੍ਰੀਟ ਥਾਣੇ ਦੀ ਪੁਲਸ ਨੂੰ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੇ ਭੀੜ ਨੂੰ ਮੌਕੇ ਤੋਂ ਹਟਾਇਆ। ਪੁਲਸ ਨੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਮਾਰਤ ਦੀ ਛੇਵੀਂ ਮੰਜ਼ਿਲ 'ਤੇ ਪ੍ਰਾਈਵੇਟ ਕੰਪਨੀ ਦਾ ਇਕ ਦਫਤਰ ਹੈ, ਜਿੱਥੇ ਡੀ. ਆਰ. ਆਈ ਦੇ ਅਧਿਕਾਰੀ ਰੇਡ ਕਰਨ ਪਹੁੰਚੇ ਹਨ ਤੇ ਕੰਪਨੀ ਦੇ ਕਰਮਚਾਰੀਆਂ ਨੇ ਹੜਬੜੀ 'ਚ ਨੋਟਾਂ ਦੇ ਬੰਡਲ ਨੂੰ ਖਿੜਕੀ ਤੋਂ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡੀ. ਆਰ. ਆਈ ਵਲੋਂ ਕੁੱਲ 3.74 ਲੱਖ ਰੁਪਏ ਜ਼ਬਤ ਕੀਤੇ ਗਏ ਹਨ।

Get the latest update about News In Punjabi, check out more about Note Bundle, Hoque Merchantile, Currency Raining & DRI Officials

Like us on Facebook or follow us on Twitter for more updates.