ਨਗਰ ਨਿਗਮ ਜਲੰਧਰ ਨੇ ਸ਼ਹਿਰ 'ਚ ਗੈਰਕਾਨੂੰਨੀ ਨਿਰਮਾਣ ਰੋਕਣ ਲਈ ਸਖਤ ਰੁਖ ਆਪਣਾ ਲਿਆ ਹੈ। ਅੱਜ ਨਗਰ ਨਿਗਮ ਜਲੰਧਰ ਵਲੋਂ ਸ਼ਹਿਰ ਦੇ ਖਜਾਨੇ ਪਹਿਚਾਣੇ ਨਾਮ ਹੋਟਲ ਇੰਦਰਪ੍ਰਸਤ ਦੇ ਮਲਿਕ ਚਤਰਥ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚਤਰਥ ਨੂੰ ਹੋਟਲ ਦੇ ਨਾਲ ਲਗਦੇ ਪਲਾਟ 'ਚ ਗੈਰਕਾਨੂੰਨੀ ਨਿਰਮਾਣ ਕਰਵਾਉਣ ਕਰਕੇ ਜਾਰੀ ਹੋਇਆ ਹੈ।
ਏਟੀਪੀ ਵਲੋਂ ਜਾਰੀ ਆਦੇਸ਼ ਮੁਤਾਬਿਕ ਹੋਟਲ ਇੰਦਰਪ੍ਰਸਤ ਦੇ ਮਲਿਕ ਚਤਰਥ ਨੇ ਉਸ ਪਲਾਟ 'ਚ ਪਾਰਕਿੰਗ ਦੀ ਗੱਲ ਕਹੀ ਸੀ। ਪਰ ਹੁਣ ਓਥੇ ਗੈਰਕਨੂੰਨੀ ਢੰਗ ਨਾਲ ਨਿਰਮਾਣ ਹੋ ਰਿਹਾ ਹੈ। ਇਸੇ ਦੇ ਚਲਦਿਆ ਇਸ ਨੂੰ ਤੋੜਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦਸ ਦਈਏ ਕਿ ਇਸ ਤੋਂ ਪਹਿਲਾ ਹੋਟਲ ਇੰਦਰਪ੍ਰਸਤ ਨੇ ਹੋਟਲ ਦੇ ਪਿੱਛੇ ਇਕ ਰਿਹਾਇਸ਼ੀ ਘਰ ਲਿਆ ਸੀ ਜਿਸ ਨੂੰ ਬਾਅਦ 'ਚ ਹੋਟਲ ਨਾਲ ਜੋੜ ਦਿੱਤਾ ਗਿਆ ਸੀ। ਯਾਨੀ ਉਸ ਸਮੇ ਉਸ ਘਰ ਨੂੰ ਵੀ ਕਮਰਸ਼ੀਅਲ ਕਰ ਦਿੱਤਾ ਗਿਆ ਸੀ। ਤੇ ਹੁਣ ਇਸ ਮਾਮਲੇ ਨੂੰ ਦੇਖ ਕੇ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋਟਲ ਮਾਲਕ ਨਗਰ ਨਿਗਮ ਨੂੰ ਕੁਝ ਨਹੀਂ ਸਮਝਦੇ ਅਤੇ ਸ਼ਰੇਆਮ ਬਿਨਾ ਕਿਸੇ ਡਰ ਤੋਂ ਇਹ ਗੈਰ ਕਾਨੂੰਨੀ ਨਿਰਮਾਣ ਕਰਵਾ ਰਹੇ ਹਨ।
Get the latest update about hotel inderprasth, check out more about JALANDHAR NEWS, Municipal Corporation Jalandhar & NOTICE AGAINST HOTEL INDER PRASTH
Like us on Facebook or follow us on Twitter for more updates.