ਭਾਰਤੀ ਹਵਾਈ ਅੱਡੇ 'ਤੇ 400 ਅਸਾਮੀਆਂ ਲਈ ਨੌਟੀਫਿਕੇਸ਼ਨ ਹੋਈ ਜਾਰੀ, 14 ਜੁਲਾਈ ਤੱਕ ਕਰ ਸਕਦੇ ਹੋ ਅਪਲਾਈ

ਭਾਰਤੀ ਨੌਜਵਾਨਾਂ ਨੂੰ ਭਾਰਤੀ ਹਵਾਈ ਅੱਡੇ ਭਾਵ AAI ਵਿੱਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਕੁੱਲ 400 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ...

ਭਾਰਤੀ ਨੌਜਵਾਨਾਂ ਨੂੰ ਭਾਰਤੀ ਹਵਾਈ ਅੱਡੇ ਭਾਵ AAI ਵਿੱਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਕੁੱਲ 400 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ 400 ਅਸਾਮੀਆਂ ਏਅਰ ਟ੍ਰੈਫਿਕ ਕੰਟਰੋਲ ਅਧੀਨ ਜੂਨੀਅਰ ਕਾਰਜਕਾਰੀ ਦੀਆਂ ਹਨ। ਇਨ੍ਹਾਂ ਅਸਾਮੀਆਂ ਲਈ ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ 15 ਜੂਨ ਤੋਂ ਅਧਿਕਾਰਤ ਵੈੱਬਸਾਈਟ https://www.aai.aero/ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 14 ਜੁਲਾਈ ਹੈ।

ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ 

ਉਮੀਦਵਾਰ ਦੀ ਯੋਗਤਾ 
ਜੂਨੀਅਰ ਕਾਰਜਕਾਰੀ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਭੌਤਿਕ ਵਿਗਿਆਨ, ਗਣਿਤ ਵਿਸ਼ੇ ਵਿੱਚ ਬੀਐਸਸੀ ਦੀ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ ਹੱਦ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 14 ਜੁਲਾਈ, 2022 ਨੂੰ ਕੀਤੀ ਜਾਵੇਗੀ।

ਅਪਲਾਈ ਕਰਨ ਲਈ ਜਰੂਰੀ ਤਾਰੀਖਾਂ
ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 15 ਜੂਨ 2022 ਤੋਂ ਔਨਲਾਈਨ ਅਰਜ਼ੀ ਭਰਨ ਦੀ ਸ਼ੁਰੂਆਤ ਕਰ ਸਕਦੇ ਹਨ। ਅਰਜ਼ੀਆਂ ਭਰਨ ਦੀ ਆਖਰੀ ਮਿਤੀ14 ਜੁਲਾਈ 2022 ਹੈ।  

ਤਨਖ਼ਾਹ 
ਏਏਆਈ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਜੂਨੀਅਰ ਕਾਰਜਕਾਰੀ ਦੇ ਅਹੁਦਿਆਂ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 40,000 ਤੋਂ 1,40,000 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।

ਪ੍ਰੀਖਿਆ ਸਿਲੇਬਸ ਲਈ ਇੱਥੇ ਕਲਿੱਕ ਕਰੋ

ਚੋਣ ਪ੍ਰਕਿਰਿਆ ਦੀ ਵਿਧੀ 
ਉਮੀਦਵਾਰ ਦੀ ਚੋਣ ਪ੍ਰੀਖਿਆ ਦੁਆਰਾ ਕੀਤੀ ਜਾਵੇਗੀ। ਪ੍ਰੀਖਿਆ ਵਿੱਚ ਕੁੱਲ 120 ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਵਿੱਚ ਜਨਰਲ ਅੰਗਰੇਜ਼ੀ, ਤਰਕਸ਼ੀਲਤਾ, ਯੋਗਤਾ ਅਤੇ ਜਨਰਲ ਨਾਲੇਜ, ਭੌਤਿਕ ਵਿਗਿਆਨ ਅਤੇ ਗਣਿਤ ਦੇ ਪ੍ਰਸ਼ਨ ਸ਼ਾਮਲ ਹੋਣਗੇ। ਪ੍ਰੀਖਿਆ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।

Get the latest update about JOBS IN INDIAN AIRPORTS, check out more about INDIAN AIRPORT AUTHORITY, AAI, JOBS & AAI JOBS

Like us on Facebook or follow us on Twitter for more updates.