ਕੇਂਦਰੀ ਵਿਦਿਆਲਿਆ 'ਚ 4,000 ਟੀਚਿੰਗ ਤੇ ਹੋਰ ਵਿਭਾਗੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਇਸ ਤਰ੍ਹਾਂ ਕਰੋ ਅਪਲਾਈ

ਇਸ ਲਿੰਕ ਨੂੰ ਵੱਖ-ਵੱਖ ਕੰਟਰੋਲਿੰਗ ਅਫ਼ਸਰਾਂ ਵੱਲੋਂ ਆਪਣੇ ਖੇਤਰ ਦੇ ਕੇਂਦਰੀ ਵਿਦਿਆਲਿਆ 'ਚ ਵੰਡਿਆ ਜਾਵੇਗਾ, ਜਿਸ ਰਾਹੀਂ ਚਾਹਵਾਨ ਉਮੀਦਵਾਰ 16 ਨਵੰਬਰ ਤਕ ਅਪਲਾਈ ਕਰ ਸਕਣਗੇ....

ਵਿਦਿਆਲਿਆ ਸੰਗਠਨ, KVS ਨੇ PGT, TGT, ਪ੍ਰਿੰਸੀਪਲ ਅਤੇ ਹੋਰ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਆਨਲਾਈਨ ਐਪਲੀਕੇਸ਼ਨ ਲਿੰਕ ਨਵੰਬਰ ਦੇ ਪਹਿਲੇ ਹਫ਼ਤੇ ਐਕਟਿਵ ਹੋ ਜਾਵੇਗਾ। ਇਸ ਲਿੰਕ ਨੂੰ ਵੱਖ-ਵੱਖ ਕੰਟਰੋਲਿੰਗ ਅਫ਼ਸਰਾਂ ਵੱਲੋਂ ਆਪਣੇ ਖੇਤਰ ਦੇ ਕੇਂਦਰੀ ਵਿਦਿਆਲਿਆ 'ਚ ਵੰਡਿਆ ਜਾਵੇਗਾ, ਜਿਸ ਰਾਹੀਂ ਚਾਹਵਾਨ ਉਮੀਦਵਾਰ 16 ਨਵੰਬਰ ਤਕ ਅਪਲਾਈ ਕਰ ਸਕਣਗੇ। ਇਸ ਤੋਂ ਬਾਅਦ ਨਤੀਜਾ 23 ਨਵੰਬਰ ਤਕ ਕੰਟਰੋਲਿੰਗ ਅਫਸਰ ਵੱਲੋਂ ਜਾਂਚ, ਵੈਰੀਫਿਕੇਸ਼ਨ ਤੇ ਸੀਬੀਐਸਈ ਨੂੰ ਸੌਂਪਿਆ ਜਾਵੇਗਾ। ਉਸ ਤੋਂ ਬਾਅਦ ਪ੍ਰੀਖਿਆ ਮਿਤੀ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

ਅਪਲਾਈ ਕਰਨ ਲਈ ਉਮੀਦਵਾਰ ਦੀ ਯੋਗਤਾ, PGT ਲਈ ਬੀ.ਐੱਡ ਦੇ ਨਾਲ ਪੋਸਟ ਗ੍ਰੈਜੂਏਸ਼ਨ, TGT ਲਈ ਬੀ.ਐੱਡ ਦੇ ਨਾਲ ਗ੍ਰੈਜੂਏਸ਼ਨ, ਪ੍ਰਿੰਸੀਪਲ ਲਈ 8 ਸਾਲਾਂ ਦੀ ਨਿਯਮਤ ਸੇਵਾ ਦੇ ਨਾਲ ਬੀ.ਐੱਡ ਅਤੇ ਮਾਸਟਰ ਡਿਗਰੀ ਅਤੇ ਵਾਈਸ ਪ੍ਰਿੰਸੀਪਲ ਲਈ 5 ਸਾਲਾਂ ਦੀ ਨਿਯਮਤ ਸੇਵਾ ਦੇ ਨਾਲ ਬੀ.ਐੱਡ, ਸੈਕਸ਼ਨ ਅਫਸਰ ਦੇ ਅਹੁਦੇ ਲਈ 4 ਸਾਲਾਂ ਦੀ ਨਿਯਮਤ ਸੇਵਾ ਦੇ ਨਾਲ ਗ੍ਰੈਜੂਏਸ਼ਨ, ਅਤੇ ਵਿੱਤ ਅਧਿਕਾਰੀ ਲਈ ਚਾਰ ਸਾਲ ਦੀ ਨਿਯਮਤ ਸੇਵਾ ਹੋਣੀ ਜਰੂਰੀ ਹੈ। ਇਸ ਤੋਂ ਇਲਾਵਾ ਹੈੱਡਮਾਸਟਰ ਲਈ 5 ਸਾਲਾਂ ਦੇ ਤਜ਼ਰਬੇ ਨਾਲ ਪੀ.ਆਰ.ਟੀ ਹੋਣਾ ਚਾਹੀਦਾ ਹੈ। 


ਤੁਹਾਨੂੰ ਦੱਸ ਦੇਈਏ ਕਿ ਉਮੀਦਵਾਰਾਂ ਦੀ ਭਰਤੀ LDCE ਵਲੋਂ ਕੰਪਿਊਟਰ ਬੇਸਡ ਟੈਸਟ ਦੁਆਰਾ ਕੀਤੀ ਜਾਵੇਗੀ। ਇੱਛੁਕ ਉਮੀਦਵਾਰ KVS, (LDCE) 2022 ਲਈ ਆਪਣੇ ਸਬੰਧਤ ਡਿਪਟੀ ਕਮਿਸ਼ਨਰ ਜਾਂ ਇੰਚਾਰਜ ਡੀਸੀ ਜਾਂ ਸਹਾਇਕ ਕਮਿਸ਼ਨਰ, ਨੂੰ CBSE ਤੋਂ ਪ੍ਰਾਪਤ ਆਨਲਾਈਨ ਐਪਲੀਕੇਸ਼ਨ ਲਿੰਕ ਰਾਹੀਂ ਅਪਲਾਈ ਕਰ ਸਕਦੇ ਹਨ। ਸਬੰਧਤ ਅਧਿਕਾਰੀ ਉਮੀਦਵਾਰ ਦੇ ਬਿਨੈ ਪੱਤਰ ਵੇਰਵਿਆਂ ਦੀ ਜਾਂਚ ਤੇ ਤਸਦੀਕ ਕਰਨਗੇ। ਇਸ ਤੋਂ ਇਲਾਵਾ ਆਨਲਾਈਨ ਅਰਜ਼ੀ ਦੇ ਪ੍ਰਿੰਟ-ਆਊਟ 'ਤੇ ਉਮੀਦਵਾਰਾਂ ਤੇ ਉਨ੍ਹਾਂ ਦੇ ਮੁਖੀਆਂ ਦੇ ਦਸਤਖ਼ਤ ਵੀ ਜਮ੍ਹਾਂ ਕਰਵਾਏ ਜਾਣਗੇ। 


Get the latest update about Jobs, check out more about Govt Jobs, Kendriya Vidyalaya Recruitment, education news & PGT vacancies

Like us on Facebook or follow us on Twitter for more updates.