ਨਵੰਬਰ 2022 ਵਿੱਚ ਬੈਂਕਿੰਗ ਸੇਵਾਵਾਂ 10 ਦਿਨਾਂ ਲਈ ਰਹਿਣਗੀਆਂ ਬੰਦ, ਜਾਣੋ ਛੁੱਟੀਆਂ ਦੀ ਪੂਰੀ ਲਿਸਟ

ਆਰਬੀਆਈ ਨੇ ਨਵੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਵੀਕਐਂਡ ਸਮੇਤ ਮਹੀਨੇ ਵਿੱਚ ਕੁੱਲ 10 ਛੁੱਟੀਆਂ ਹੋਣਗੀਆਂ, ਜੋ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਨਾਲੋਂ ਮੁਕਾਬਲਤਨ ਘੱਟ ਹਨ...

ਆਰਬੀਆਈ ਨੇ ਨਵੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਵੀਕਐਂਡ ਸਮੇਤ ਮਹੀਨੇ ਵਿੱਚ ਕੁੱਲ 10 ਛੁੱਟੀਆਂ ਹੋਣਗੀਆਂ, ਜੋ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਨਾਲੋਂ ਮੁਕਾਬਲਤਨ ਘੱਟ ਹਨ, ਪਰ ਇਸ ਦੇ ਨਾਲ ਹੀ ਇੱਹ ਅੱਧੇ ਮਹੀਨਿਆਂ ਦੀਆਂ ਛੁੱਟੀਆਂ ਵਜੋਂ ਵੇਖੀਆਂ ਗਈਆਂ ਹਨ। ਇਹ 10 ਦਿਨਾਂ ਦੀਆਂ ਛੁੱਟੀਆਂ ਵੱਖਰੇ ਰਾਜ 'ਚ ਖਾਸ ਤਿਉਹਾਰਾਂ ਅਤੇ ਮੌਕਿਆਂ 'ਤੇ ਅਧਾਰਤ ਹਨ। ਜਿਕਰਯੋਗ ਹੈ ਕਿ ਇਹਨਾਂ ਬੈੰਕਾਂ ਦੀਆਂ ਛੁੱਟੀਆਂ ਵੇਲੇ ਵੀ ਆਨਲਾਈਨ ਬੈਂਕਿੰਗ ਸੇਵਾਵਾਂ ਚਾਲੂ ਰਹਿਣਗੀਆਂ।

ਨਵੰਬਰ 2022 ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ:

1 ਨਵੰਬਰ, ਮੰਗਲਵਾਰ: ਕਰਨਾਟਕ ਰਾਜਯੋਤਸਵ ਅਤੇ ਕੁਟ ਮਨਾਏ ਜਾਣ ਕਾਰਨ ਕਰਨਾਟਕ ਅਤੇ ਮਨੀਪੁਰ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਬਾਕੀ ਸਾਰੇ ਰਾਜਾਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ।
6 ਨਵੰਬਰ: ਐਤਵਾਰ।
8 ਨਵੰਬਰ, ਮੰਗਲਵਾਰ: ਇਸ ਦਿਨ ਗੁਰੂ ਨਾਨਕ ਦੇਵ ਜੀ ਦੀ ਜੈਅੰਤੀ ਕਾਰਨ ਐਜ਼ਵਾਲ, ਭੋਪਾਲ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਕਾਨਪੁਰ, ਚੰਡੀਗੜ੍ਹ, ਕੋਲਕਾਤਾ, ਲਖਨਊ, ਮੁੰਬਈ, ਬੇਲਾਪੁਰ, ਨਾਗਪੁਰ, ਭੁਵਨੇਸ਼ਵਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਜੰਮੂ, ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕਿੰਗ ਛੁੱਟੀਆਂ ਹੋਣਗੀਆਂ। 
11 ਨਵੰਬਰ, ਸ਼ੁੱਕਰਵਾਰ: ਮੇਘਾਲਿਆ ਅਤੇ ਕਰਨਾਟਕ ਵਿੱਚ ਕਨਕਦਾਸਾ ਜਯੰਤੀ/ਵਾਂਗਲਾ ਤਿਉਹਾਰ ਦੇ ਕਾਰਨ ਬੈਂਕ ਛੁੱਟੀਆਂ ਮਨਾਈਆਂ ਜਾਣਗੀਆਂ।
12 ਨਵੰਬਰ: ਦੂਜਾ ਸ਼ਨੀਵਾਰ।
13 ਨਵੰਬਰ: ਐਤਵਾਰ। 
20 ਨਵੰਬਰ: ਐਤਵਾਰ।
23 ਨਵੰਬਰ: ਬੁੱਧਵਾਰ,  ਸੇਂਗ ਕੁਤਸਨੇਮ , ਸ਼ਿਲਾਂਗ । 
26 ਨਵੰਬਰ: ਚੌਥਾ ਸ਼ਨੀਵਾਰ।
27 ਨਵੰਬਰ: ਐਤਵਾਰ।