ਦੇਸ਼ ਵਿਚ ਬੀਤੀ ਰਾਤ ਅਚਾਨਕ ਮੌਸਮ ਵਿਚ ਬਦਲਾਅ ਆਇਆ ਹੈ। ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਾਰਣ ਠੰਡ ਵਧ ਗਈ ਹੈ। ਅਗਲੇ 24 ਘੰਟਿਆਂ ਤੱਕ ਪਹਾੜਾਂ ਵਿਚ ਮੀਂਹ ਅਤੇ ਬਰਫਬਾਰੀ ਜਾਰੀ ਰਹੇਗੀ। ਹੁਣ ਉੱਤਰ ਭਾਰਤ ਦੇ ਮੈਦਾਨੀ ਸ਼ਹਿਰਾਂ ਦੇ ਲੋਕਾਂ ਨੂੰ ਅਗਲੇ 2-3 ਦਿਨ ਕੜਾਕੇ ਦੀ ਠੰਡ ਦੇ ਲਈ ਤਿਆਰ ਰਹਿਣਾ ਹੋਵੇਗਾ, ਜਿਸ ਦੇ ਚੱਲਦੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ ਅਤੇ ਮੱਧ ਪ੍ਰਦੇਸ਼ ਦੇ ਤਾਪਮਾਨ ਵਿਚ ਗਿਰਾਵਟ ਦਰਜ ਹੋ ਸਕਦੀ ਹੈ।
ਉਥੇ ਹੀ ਮੁੰਬਈ ਸਣੇ ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ 14 ਤੋਂ 15 ਦਸੰਬਰ ਦੌਰਾਨ ਯੂਪੀ ਦੇ ਵੱਖ-ਵੱਖ ਇਲਾਕਿਆਂ ਵਿਚ ਸੰਘਣਾ ਕੋਹਰਾ ਛਾਅ ਸਕਦਾ ਹੈ। ਉਥੇ ਹੀ ਅਗਲੇ 4-5 ਦਿਨਾਂ ਅੰਦਰ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਅਗਲੇ 2 ਦਿਨਾਂ ਤੱਕ ਮੀਂਹ ਦੇ ਆਸਾਰ ਹਨ।
ਰਾਜਸਥਾਨ ਵਿਚ 4 ਡਿਗਰੀ ਡਿੱਗੇਗਾ ਪਾਰਾ
ਗੱਲ ਜੇਕਰ ਰਾਜਸਥਾਨ ਦੀ ਕਰੀਏ ਤਾਂ ਇਥੇ ਪਾਰਾ 4 ਡਿਗਰੀ ਤੱਕ ਡਿਗੇਗਾ। ਬਿਹਾਰ, ਓਡਿਸ਼ਾ, ਪੱਛਮੀ ਬੰਗਾਲ ਤੇ ਸਿੱਕਿਮ ਵਿਚ ਮੀਂਹ ਅਤੇ ਸਰਦੀ ਦਾ ਅਸਰ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਆ, ਚੰਡੀਗੜ੍ਹ ਤੇ ਦਿੱਲੀ ਤੇ ਉੱਤਰਾਖੰਡ ਵਿਚ ਵੀ ਮੀਂਹ ਦੀ ਸੰਭਾਵਨਾ ਹੈ। ਨਾਲ ਹੀ ਕਈ ਸ਼ਹਿਰਾਂ ਵਿਚ ਘੱਟੋ-ਘੱਟ ਤਾਪਮਾਨ ਆਮ ਤੋਂ ਫਿਰ ਹੇਠਾਂ ਚਲਾ ਜਾਵੇਗਾ ਤੇ ਕਈ ਇਲਾਕੇ ਅਜਿਹੇ ਹੋਣਗੇ ਜਿਥੇ ਸ਼ੀਤਲਹਿਰ ਜਿਹੇ ਹਾਲਾਤ ਅਗਲੇ 24 ਤੋਂ 48 ਘੰਟੇ ਵਿਚ ਬਣ ਸਕਦੇ ਹਨ।