ਮਹਿਲਾਵਾਂ ਦੀਆਂ ਅਸ਼ਲੀਲ ਅਪਸਕਰਟ ਤਸਵੀਰਾਂ ਖਿੱਚਦਾ ਸੀ ਸਰਕਾਰੀ ਅਧਿਕਾਰੀ, ਮੋਬਾਇਲ ਫੋਨ ਤੋਂ ਖੁੱਲਿਆ ਰਾਜ਼

ਸਿੰਗਾਪੁਰ ਵਿਚ ਇਕ ਸਰਕਾਰੀ ਅਧਿਕਾਰੀ ਦੇ ਉੱਪਰ ਮੋਬਾਇਲ ਤੋਂ ਸੈਂਕੜੇ ਮਹਿਲਾਵਾਂ ਦੀਆਂ ਅਸ਼ਲੀਲ ਅਪ...

ਸਿੰਗਾਪੁਰ: ਸਿੰਗਾਪੁਰ ਵਿਚ ਇਕ ਸਰਕਾਰੀ ਅਧਿਕਾਰੀ ਦੇ ਉੱਪਰ ਮੋਬਾਇਲ ਤੋਂ ਸੈਂਕੜੇ ਮਹਿਲਾਵਾਂ ਦੀਆਂ ਅਸ਼ਲੀਲ ਅਪਸਕਰਟ ਤਸਵੀਰਾਂ ਖਿੱਚਣ ਦਾ ਦੋਸ਼ ਲਾਇਆ ਗਿਆ ਹੈ। ਇਹ ਅਧਿਕਾਰੀ ਸਿੰਗਾਪੁਰ ਦੇ ਨੈਸ਼ਨਲ ਪਾਰਕਸ ਬੋਰਡ ਵਿਚ ਕੰਮ ਕਰਦਾ ਹੈ। ਦੋਸ਼ੀ ਅਧਿਕਾਰੀ ਦੇ ਮੋਬਾਇਲ ਰਾਹੀਂ ਮਹਿਲਾਵਾਂ ਤੇ ਲੜਕੀਆਂ ਦੇ ਸਕਰਟ ਦੀਆਂ ਅਸ਼ਲੀਲ ਤਸਵੀਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਅਜੇ 15 ਲੱਖ ਰੁਪਏ ਦੀ ਜ਼ਮਾਨਤ ਉੱਤੇ ਜੇਲ ਤੋਂ ਬਾਹਰ ਹੈ।

ਸੈਂਕੜੇ ਮਹਿਲਾਵਾਂ ਦੀਆਂ ਤਸਵੀਰਾਂ ਲਈਆਂ
ਗ੍ਰਿਫਤਾਰ ਕੀਤੇ ਗਏ ਅਧਿਕਾਰੀ ਦੀ ਪਛਾਣ 48 ਸਾਲ ਦੇ ਲੀ ਚੂਨ ਫਿੰਗ ਦੇ ਰੂਪ ਵਿਚ ਹੋਈ ਹੈ। ਦੋਸ਼ੀ ਨੈਸ਼ਨਲ ਪਾਰਕਸ ਬੋਰਡ ਦੇ ਬਲੂਮ ਬ੍ਰਾਂਚ ਵਿਚ ਮੈਨੇਜਰ ਦੇ ਅਹੁਦੇ ਉੱਤੇ ਕੰਮ ਕਰਦਾ ਸੀ। ਇਹ ਸੰਸਥਾ ਪੂਰੇ ਦੇਸ਼ ਵਿਚ ਬਾਗਵਾਨੀ ਨੂੰ ਬੜਾਵਾ ਦੇਣ ਦਾ ਕੰਮ ਕਰਦੀ ਹੈ। ਇਥੇ ਹੀ ਦੋਸ਼ੀ ਨੇ ਸਭ ਤੋਂ ਪਹਿਲਾਂ ਅਪਸਕਰਟ ਤਸਵੀਰਾਂ ਖਿੱਚਣ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਸ ਨੇ ਬਾਹਰ ਵੀ ਮਹਿਲਾਵਾਂ ਦੀਆਂ ਅਸ਼ਲੀਲ ਤਸਵੀਰਾਂ ਲਈਆਂ।

2015 ਤੋਂ 2019 ਦੇ ਵਿਚਾਲੇ ਵਾਰਦਾਤਾਂ ਨੂੰ ਦਿੱਤਾ ਅੰਜਾਮ
ਪੁਲਸ ਦੀ ਚਾਰਜਸ਼ੀਟ ਦੇ ਅਨੁਸਾਰ ਲੀ ਚੂਨ ਫਿੰਗ ਨੇ 2015 ਤੇ 2019 ਦੇ ਵਿਚਾਲੇ ਕਈ ਮਹਿਲਾਵਾਂ ਦੀਆਂ ਅਸ਼ਲੀਲ ਤਸਵੀਰਾਂ ਲੈਣ ਦੇ ਲਈ ਆਪਣੇ ਫੋਨ ਦੀ ਵਰਤੋਂ ਕੀਤੀ ਸੀ। ਪੀੜਤਾਂ ਨੇ ਨਰਸਰੀ ਵਿਚ ਕੰਮ ਕਰਨ ਵਾਲੀਆਂ ਮਹਿਲਾਵਾਂ ਤੋਂ ਇਲਾਵਾ ਟ੍ਰੇਨ ਵਿਚ ਸਫਰ ਕਰਨ ਵਾਲੀਆਂ ਮਹਿਲਾਵਾਂ ਤੇ ਸਕੂਲ ਗਰਲਸ ਵੀ ਸ਼ਾਮਲ ਸਨ। ਸਿੰਗਾਪੁਰ ਦੇ ਭ੍ਰਿਸ਼ਟ ਵਿਵਹਾਰ ਜਾਂਚ ਬਿਊਰੋ ਨੇ ਕਿਹਾ ਕਿ ਸਿੰਗਾਪੁਰ ਭ੍ਰਿਸ਼ਟਾਚਾਰ ਤੇ ਹੋਰ ਅਪਰਾਧਾਂ ਦੇ ਪ੍ਰਤੀ ਜ਼ੀਰੋ ਟਾਲਰੇਂਸ ਦੀ ਨੀਤੀ ਅਪਣਾਉਂਦਾ ਹੈ। 

ਪੁਲਸ ਨੇ ਲਾਏ 11 ਵੱਖ-ਵੱਖ ਦੋਸ਼
ਦੋਸ਼ੀ ਅਧਿਕਾਰੀ ਉੱਤੇ ਮਹਿਲਾਵਾਂ ਦੇ ਅਪਮਾਨ ਦੇ 9 ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਉਸ ਦੇ ਉੱਪਰ ਧੋਖਾਧੜੀ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵੀ ਦਰਜ ਕੀਤੇ ਗਏ ਹਨ। ਦੋਸ਼ ਹੈ ਕਿ ਲੀ ਚੂਨ ਫਿੰਗ ਨੇ ਪਿਛਲੇ ਸਾਲ ਫਰਵਰੀ ਵਿਚ ਕਥਿਤ ਤੌਰ ਉੱਤੇ ਇਕ ਵਿਕਰੇਤਾ ਤੋਂ 10000 ਡਾਲਰ ਦੀ ਰਿਸ਼ਵਤ ਵੀ ਲਈ ਸੀ। ਰਿਸ਼ਵਤ ਦੇਣ ਵਾਲਾ ਵਿਕਰੇਤਾ ਐਨਪਾਰਕਸ ਨੂੰ 10000 ਪੌਦਿਆਂ ਦੀ ਸਪਲਾਈ ਕਰਨ ਵਾਲਾ ਸੀ ਪਰ ਰਿਸ਼ਵਤ ਦੇਣ ਤੋਂ ਬਾਅਦ ਉਸ ਨੇ ਸਿਰਫ 5000 ਪੌਦੇ ਹੀ ਦਿੱਤੇ।

ਦੋਸ਼ੀ ਸਾਬਿਤ ਹੋਣ ਤੋਂ ਬਾਅਦ ਹੋਵੇਗੀ ਲੰਬੀ ਕੈਦ
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ਹੋਵੇਗੀ। ਦੋਸ਼ੀ ਭ੍ਰਿਸ਼ਟਾਚਾਰ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਸੱਤ ਸਾਲ ਦੀ ਜੇਲ ਹੋ ਸਕਦੀ ਹੈ ਜਾਂ 100000 ਡਾਲਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਧੋਖਾਧੜਈ ਦੇ ਲਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਜੇਲ ਤੇ ਜੁਰਮਾਨਾ ਹੋ ਸਕਦਾ ਹੈ। ਜੇਕਰ ਅਪਸਕਰਟ ਤਸਵੀਰਾਂ ਲੈਣ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਹਰੇਕ ਦੋਸ਼ ਲਈ ਇਕ ਸਾਲ ਦੀ ਜੇਲ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

Get the latest update about women, check out more about Truescoop, NParks officer, corruption & Truescoop News

Like us on Facebook or follow us on Twitter for more updates.