ਕੋਰੋਨਾ ਦੇ ਚੱਲਦੇ JEE ਮੇਨ ਦੀਆਂ ਮਈ ਸੈਸ਼ਨ ਦੀਆਂ ਪ੍ਰੀਖਿਆਵਾਂ ਕੈਂਸਲ, 24 ਮਈ ਤੋਂ ਸ਼ੁਰੂ ਹੋਣੇ ਸਨ ਐਗਜ਼ਾਮ

ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਮਈ ਸੈਸ਼ਨ ਵਿਚ ਹੋਣ ਵਾ...

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਮਈ ਸੈਸ਼ਨ ਵਿਚ ਹੋਣ ਵਾਲੀਆਂ ਚੌਥੇ ਫੇਜ਼ ਦੀਆਂ JEE ਮੇਨ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆਵਾਂ 24, 25, 26, 27 ਅਤੇ 28 ਮਈ ਨੂੰ ਆਯੋਜਿਤ ਕੀਤੀਆਂ ਜਾਣੀਆਂ ਸਨ। ਇਸ ਬਾਰੇ ਵਿਚ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੱਤੀ। 

ਇਸ ਬਾਰੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਬਣੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਅਤੇ ਸਟੂਡੇਂਟਸ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜੇਈਈ (ਮੇਨ)-ਮਈ 2021 ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। 

ਇਸ ਤੋਂ ਪਹਿਲਾਂ NTA ਨੇ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਚੱਲਦੇ ਅਪ੍ਰੈਲ ਵਿਚ ਹੋਣ ਵਾਲੀ ਤੀਸਰੇ ਫੇਜ਼ ਦੀ ਪ੍ਰੀਖਿਆ ਨੂੰ ਵੀ ਮੁਲਤਵੀ ਕਰ ਦਿੱਤਾ ਸੀ। ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਦਾ ਪ੍ਰਬੰਧ 27 ਅਪ੍ਰੈਲ ਤੋਂ 30 ਅਪ੍ਰੈਲ, 2021 ਤੱਕ ਕੀਤਾ ਜਾਣਾ ਸੀ। NTA ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ JEE ਮੇਨ ਪ੍ਰੀਖਿਆ 2021  ਦੇ ਅਪ੍ਰੈਲ ਅਤੇ ਮਈ ਸੈਸ਼ਨ ਦੀਆਂ ਮੁਲਤਵੀ ਪ੍ਰੂੀਖਿਆਵਾਂ ਲਈ ਨਵੀਂਆਂ ਤਾਰੀਖਾਂ ਬਾਅਦ ਵਿਚ ਜਾਰੀ ਕੀਤੀਆਂ ਜਾਣਗੀਆਂ।

Get the latest update about New dates, check out more about Corona, Truescoopnews, Truescoop & Postpone

Like us on Facebook or follow us on Twitter for more updates.