ਕੋਰੋਨਾ ਦੇ ਵੱਧ ਰਹੇ ਕਹਿਰ ਵਿਚਕਾਰ 'O' ਬਲੱਡ ਗਰੁੱਪ ਦੇ ਲੋਕਾਂ ਲਈ ਖੁਸ਼ਖਬਰੀ

ਦੇਸ਼ਭਰ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਕਈ ਖੁਲਾਸੇ ਹੋ ਚੁੱਕੇ ਹਨ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਲੋਕ...

ਚੰਡੀਗੜ੍ਹ— ਦੇਸ਼ਭਰ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਕਈ ਖੁਲਾਸੇ ਹੋ ਚੁੱਕੇ ਹਨ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਲੋਕ ਸਹਿਮੇ ਹੋਏ ਹਨ। ਕੋਰੋਨਾਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਘੇਰਾ ਪਾਇਆ ਹੋਇਆ ਹੈ। ਇਸ ਦੌਰਾਨ ਕੋਈ ਵੀ ਵਿਅਕਤੀ ਇੰਝ ਨਹੀਂ ਜਿਸ ਨੂੰ ਕੋਵਿਡ-19 ਦਾ ਡਰ ਨਾ ਹੋਵੇ। ਨਵਜਾਤ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਕੋਰੋਨਾਵਾਇਰਸ ਦੀ ਲਪੇਟ 'ਚ ਆ ਸਕਦਾ ਹੈ। ਇਸੇ ਦੌਰਾਨ ਇਕ ਖੋਜ 'ਚ ਖੁਲਾਸਾ ਹੋਇਆ ਹੈ ਕਿ ਬਲੱਡ ਗਰੁੱਪ-ਓ (O) ਵਾਲੇ ਵਿਅਕਤੀਆਂ ਨੂੰ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। ਹਾਲਾਂਕਿ ਇਸ ਹਾਲੇ ਖੋਜ ਜਾਰੀ ਹੈ। ਯੂ.ਐੱਸ ਆਧਾਰਿਤ ਬਾਇਓਟੈਕਨੋਲੋਜੀ ਕੰਪਨੀ 23 ਐਂਡ ਮੀਂ ਨੇ ਹਾਲ 'ਚ ਇਕ ਖੋਜ ਰਾਹੀਂ ਇਹ ਪਤਾ ਲਾਇਆ ਹੈ। 6 ਅਪ੍ਰੈਲ, 2020 ਨੂੰ, ਫਰਮ ਨੇ ਕੋਰੋਨਾ ਦੀ ਲਾਗ ਦੇ ਨਾਲ ਜੀਨਜ਼ ਦੇ ਸਬੰਧ ਦਾ ਅਧਿਐਨ ਕਰਨਾ ਸ਼ੁਰੂ ਕੀਤਾ।

ਕੋਰੋਨਾ ਲੈ ਰਿਹੈ ਭਿਆਨਕ ਰੂਪ, ਗੰਜੇ ਮਰਦ ਹੋ ਜਾਣ ਸਾਵਧਾਨ!!

ਇਸ ਅਧਿਐਨ 'ਚ ਸਾਢੇ 7 ਲੱਖ ਤੋਂ ਵੱਧ ਲੋਕ ਸ਼ਾਮਲ ਕੀਤੇ ਗਏ ਸਨ। ਮਈ ਦੇ ਅੰਤ ਤੱਕ, ਅਧਿਐਨ 'ਚ 10,000 ਹੋਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ 'ਚ ਕੋਰੋਨਾ ਦੇ ਗੰਭੀਰ ਲੱਛਣ ਸਨ। ਅਧਿਐਨ 'ਚ, ਵਿਗਿਆਨੀਆਂ ਨੇ ਇਨ੍ਹਾਂ ਸਾਢੇ 7 ਲੱਖ ਲੋਕਾਂ ਦੇ ਖੂਨ ਦੇ ਸੈਂਪਲ ਅਤੇ ਜੀਨ ਡਿਜ਼ਾਈਨ ਦੀ ਜਾਂਚ ਕੀਤੀ। ਇਨ੍ਹਾਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ ਸੀ। ਇਕ-ਜਿਸ ਨੇ ਲਾਗ ਦੇ ਬਾਰੇ 'ਚ ਖੁਦ ਜਾਣਕਾਰੀ ਦਿੱਤੀ। ਦੂਜਾ ਉਹ ਲੋਕ ਜੋ ਹਸਪਤਾਲ ਵਿੱਚ ਦਾਖਲ ਹਨ, ਤੀਜਾ-ਉਹ ਜੋ ਜਾਣੇ ਅਣਜਾਣੇ 'ਚ ਜੋਖਮ ਦੇ ਬਾਅਦ ਵਾਇਰਸ ਦੀ ਲਪੇਟ 'ਚ ਆਏ ਹਨ। ਅਧਿਐਨ ਦੇ ਮੁੱਢਲੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ (O) ਬਲੱਡ ਗਰੁੱਪ ਵਾਲੇ ਲੋਕ ਘੱਟ ਤੋਂ ਘੱਟ ਸੰਕ੍ਰਮਿਤ ਹੁੰਦੇ ਹਨ। (O) ਬਲੱਡ ਗਰੁੱਪ ਵਾਲੇ ਵਿਅਕਤੀਆਂ 'ਚ ਕੋਰੋਨਾ ਦੀ ਲਾਗ ਦੂਜੇ ਬਲੱਡ ਗਰੁੱਪ ਵਾਲੇ ਮਰੀਜ਼ਾਂ ਨਾਲੋਂ 9 ਤੋਂ 18 ਪ੍ਰਤੀਸ਼ਤ ਘੱਟ ਸੀ।

Get the latest update about O Blood Group, check out more about True Scoop News, Coronavirus, Lifestyle News & O Negative

Like us on Facebook or follow us on Twitter for more updates.