ਹਾਈਕੋਰਟ 'ਚ ਇਨ੍ਹਾਂ 6 ਜੱਜਾਂ ਨੇ ਚੁੱਕੀ ਸਹੁੰ

ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜੱਜਾਂ ਦੀ ਸੰਖਿਆਂ 56 ਹੋ ਗਈ ਹੈ। ਚੀਫ਼ ਜਸਟਿਸ ਰਵੀ ਸ਼ੰਕਰ ਝਾ ...

ਚੰਡੀਗੜ੍ਹ — ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜੱਜਾਂ ਦੀ ਸੰਖਿਆਂ 56 ਹੋ ਗਈ ਹੈ। ਚੀਫ਼ ਜਸਟਿਸ ਰਵੀ ਸ਼ੰਕਰ ਝਾ ਨੇ ਅੱਜ ਹਾਈਕੋਰਟ ਦੀ ਸਭਾ 'ਚ 6 ਜ਼ਿਲ੍ਹਾਂ ਅਤੇ ਸੈਸ਼ਨ ਜੱਜਾਂ ਨੂੰ ਅਹੁਦੇ ਦੀ ਗੁਪਤ ਸਹੁੰ ਚੁਕਾਈ। ਪੰਜਾਬ ਅਤੇ ਹਰਿਆਣਾ ਨਾਲ ਸਬੰਧ ਰੱਖਣ ਵਾਲੇ 6 ਸੈਸ਼ਨ ਜੱਜਾਂ ਦਾ ਹਾਈਕੋਰਟ ਦੇ ਜੱਜ ਦੇ ਰੂਪ 'ਚ ਸਹੁੰ ਚੁਕਾਈ। ਇਨ੍ਹਾਂ 'ਚ 3 ਪੰਜਾਬ ਅਤੇ 3 ਹਰਿਆਣਾ ਦੇ ਜ਼ਿਲ੍ਹਾ ਅਦਾਲਤਾਂ 'ਚ ਕੰਮ ਕਰ ਰਹੇ ਸਨ। ਸਹੁੰ ਚੁੱਕ ਸਮਾਰੋਹ 'ਚ ਹਾਈਕੋਰਟ ਦੇ ਸਾਰੇ ਜੱਜ, ਸਾਬਕਾ ਜਸਟਿਸ, ਨਵ-ਨਿਯੁਕਤ ਜੱਜਾਂ ਦੇ ਪਰਿਵਾਰਿਕ ਮੈਂਬਰ, ਦੋਵਾਂ ਸੂਬਿਆਂ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ਅਤੇ ਹੋਰ ਪਤਵੰਤੇ ਲੋਕ ਵੀ ਸ਼ਾਮਲ ਹੋਏ। ਇਨ੍ਹਾਂ ਨਵ-ਨਿਯੁਕਤ ਜੱਜਾਂ ਦੀ ਨਿਯੁਕਤੀ ਦਾ ਇੰਤਜ਼ਾਰ ਪਿਛਲੇ ਕਾਫੀ ਸਮੇਂ ਤੋਂ ਹੋ ਰਿਹਾ ਸੀ।

ਆਖਿਰਕਾਰ ਸੁਪਰੀਮ ਕੋਰਟ ਕੋਲੋਜੀਅਮ ਦੀ ਸਿਫਾਰਿਸ਼ ਤੋਂ ਬਾਅਦ 2 ਦਿਨ ਪਹਿਲਾਂ ਰਾਸ਼ਟਰਪਤੀ ਨੇ 6 ਸੈਸ਼ਨ ਜੱਜਾਂ ਨੂੰ ਬਤੌਰ ਹਾਈਕੋਰਟ ਜੱਜ ਨਿਯੁਕਤ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ। ਜਿਨ੍ਹਾਂ 6 ਸੈਸ਼ਨ ਜੱਜਾਂ ਨੂੰ ਬਤੌਰ ਹਾਈਕੋਰਟ ਜੱਜ ਨਿਯੁਕਤ ਕੀਤੇ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਅਤੇ 6 ਸੈਸ਼ਨ ਜੱਜਾਂ ਨੂੰ ਪ੍ਰਮੋਸ਼ਨ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਬਤੌਰ ਐਡੀਸ਼ਨਲ ਜੱਜ ਨਿਯੁਕਤ ਕਰਕੇ ਸਹੁੰ ਚੁਕਾਈ ਗਈ, ਉਨ੍ਹਾਂ 'ਚ ਅਸ਼ੋਕ ਕੁਮਾਰ ਵਰਮਾ, ਸੰਤ ਪ੍ਰਕਾਸ਼ ਕੋਰਟ ਕੋਲੋਜੀਅਮ ਨੇ 26 ਸਿਤੰਬਰ ਨੂੰ ਅਸ਼ੋਕ ਕੁਮਾਰ ਵਰਮਾ, ਸੰਤ ਪ੍ਰਕਾਸ਼, ਮੀਨਾਕਸ਼ੀ ਆਈ ਮਿਹਤਾ, ਕਰਮਜੀਤ ਸਿੰਘ, ਵਿਵੇਕ ਪੂਰੀ ਅਤੇ ਅਰਚਨਾ ਪੂਰੀ ਨੂੰ ਬਤੌਰ ਹਾਈਕੋਰਟ ਜੱਜ ਨਿਯੁਕਤ ਕੀਤੇ ਜਾਣ ਦੀ ਸ਼ਿਫ਼ਾਰਿਸ਼ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ ਭੇਜ ਦਿੱਤੀ ਸੀ। ਹੁਣ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਾਅਦ ਰਾਸ਼ਟਰਪਤੀ ਨੇ ਇਨ੍ਹਾਂ ਦਾ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਊਧਵ ਨੇ ਸਹੁੰ ਚੁੱਕ ਸਮਾਰੋਹ 'ਚ ਮੋਦੀ ਨੂੰ ਫੋਨ ਕਾਲ ਕਰਕੇ ਦਿੱਤਾ ਸੱਦਾ, ਸੋਨੀਆ ਸਮੇਤ ਇਹ ਨੇਤਾ ਵੀ ਹੋਣਗੇ ਸ਼ਾਮਲ

ਦੇਸ਼ ਦੀ ਨਿਆਂ ਪ੍ਰਣਾਲੀ 'ਚ ਆਖਿਰਕਾਰ ਨਵਾਂ ਇਤਿਹਾਸ ਬਣ ਗਿਆ। ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਕਿਸੇ ਪਤੀ-ਪਤਨੀ ਨੇ ਇਕੱਠੇ ਹੀ ਕਿਸੇ ਵੀ ਹਾਈਕੋਰਟ 'ਚ ਜੱਜ ਦੇ ਅਹੁਦੇ 'ਤੇ ਇਕੱਠੇ ਹੀ ਇਕ ਮੰਚ 'ਤੇ ਇਕ ਹੀ ਚੀਫ਼ ਜਸਟਿਸ ਦੇ ਅਹੁਦੇ ਦੀ ਗੁਪਤ ਸਹੁੰ ਚੁਕਾਈ। ਪੰਜਾਬ ਨਾਲ ਸਬੰਧ ਰੱਖਣ ਵਾਲੇ ਦੰਪਤੀ ਵਿਵੇਕ ਪੁਰੀ ਸੀ, ਉਨ੍ਹਾਂ ਦੀ ਪਤਨੀ ਅਰਚਨਾ ਪੂਰੀ ਦੋਵਾਂ ਨੇ ਇਕੱਠੇ ਹੀ ਹਾਈਕੋਰਟ ਦੇ ਜੱਜ ਦੇ ਰੂਪ 'ਚ ਸਹੁੰ ਚੁੱਕੀ। ਇਸ ਤੋਂ ਪਹਿਲਾਂ ਇਤਿਹਾਸ ਬਣਿਆ ਸੀ ਕਿ ਭਰਾ-ਭੈਣ ਨੇ ਇਕੱਠੇ ਹੀ ਹਾਈਕੋਰਟ ਦੇ ਜੱਜ ਦੇ ਰੂਪ 'ਚ ਸਹੁੰ ਚੁੱਕੀ ਸੀ ਅਤੇ ਇਸ ਦਾ ਕਰੈਡਿਟ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਹੀ ਜਾਂਦਾ ਹੈ। ਹਰਿਆਣਾ ਨਾਲ ਸਬੰਧ ਰੱਖਣ ਵਾਲੇ ਐੱਸ. ਡੀ. ਆਨੰਦ ਅਤੇ ਉਨ੍ਹਾਂ ਦੀ ਭੈਣ ਕਿਰਨ ਆਨੰਦ ਇਕੱਠੇ ਹੀ ਹਾਈਕੋਰਟ ਦੇ ਜੱਜ ਰਹੇ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਕੋਈ ਪਤੀ-ਪਤਨੀ ਇਕੱਠੇ ਹੀ ਹਾਈਕੋਰਟ 'ਚ ਜੱਜ ਦੇ ਰੂਪ 'ਚ ਸਹੁੰ ਲੈਣ ਲਈ ਮੰਚ 'ਤੇ ਮੌਜੂਦ ਸਨ। ਸ਼੍ਰੀ ਪੂਰੀ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਨੇ ਹੀ ਜੱਜ ਬਣਨ ਦਾ ਸਫ਼ਰ ਸਾਲ 1991 'ਚ ਸ਼ੁਰੂ ਕੀਤਾ ਸੀ। ਉਹ ਦੋਵੇਂ ਹੀ ਸੁਪੀਰੀਅਰ ਜੂਡੀਸ਼ਰੀ 'ਚ ਸਾਲ 2001 'ਚ ਆਏ ਅਤੇ ਹੁਣ ਦੋਵੇਂ ਇਕੱਠੇ ਹੀ ਹਾਈਕੋਰਟ ਦੇ ਜੱਜ ਬਣ ਗਏ ਹਨ।

Get the latest update about True Scoop News, check out more about Archana Puri, Ashok Kumar Verma, News In Punjabi & Meenakshi I Mehta

Like us on Facebook or follow us on Twitter for more updates.