ਸਰਕਾਰੀ ਰਿਪੋਰਟ: ਡਿਜ਼ੀਟਲ ਲਰਨਿੰਗ ਵਿੱਚ ਭਾਰਤ ਦੇ ਸਕੂਲਾਂ ਦਾ ਮਾੜਾ ਹਾਲ, 180 ਜ਼ਿਲ੍ਹਿਆਂ ਦੇ 10% ਤੋਂ ਵੀ ਘੱਟ Marks

2019-20 ਲਈ ਜ਼ਿਲ੍ਹਿਆਂ ਲਈ The Performance Grading Index (PGI-D)ਅਨੁਸਾਰ ਭਾਰਤ ਭਰ ਦੇ ਸਕੂਲਾਂ ਨੇ ਇਸ ਇੰਡੈਕਸ ਦੇ ਮੁਤਾਬਿਕ ਬਾਕੀ ਸਾਰੇ ਮਾਪਦੰਡਾਂ ਦੇ ਮੁਕਾਬਲੇ ਡਿਜ਼ੀਟਲ ਲਰਨਿੰਗ ਦੀ ਸ਼੍ਰੇਣੀ 'ਚ ਬਹੁਤ ਮਾੜਾ ਪ੍ਰਦਰਸ਼ਨ ਕੀਤਾ। ਇੰਡੈਕਸ ਵਿੱਚ, 180 ਜ਼ਿਲ੍ਹਿਆਂ ਨੇ ਡਿਜ਼ੀਟਲ ਲਰਨਿੰਗ 'ਤੇ 10 ਪ੍ਰਤੀਸ਼ਤ ਤੋਂ ਘੱਟ ਅੰਕ ਪ੍ਰਾਪਤ ਕੀਤੇ...

ਸਿੱਖਿਆ ਮੰਤਰਾਲੇ ਵਲੋਂ ਹਾਲ ਹੀ 'ਚ ਇਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ 'ਚ ਭਾਰਤ ਦੇ ਸਕੂਲਾਂ ਦਾ ਡਿਜ਼ੀਟਲ ਲਰਨਿੰਗ 'ਚ ਮਾੜਾ ਹਾਲ ਬਿਆਨ ਕੀਤਾ ਗਿਆ ਹੈ। ਸੋਮਵਾਰ ਨੂੰ ਜਾਰੀ ਹੋਈ ਇਕ ਰਿਪੋਰਟ ਮੁਤਾਬਿਕ ਇਹ ਸਥਿਤੀ ਭਾਰਤ ਨੇ ਮਹਾਂਮਾਰੀ ਦੇ ਸਾਲ ਵਿੱਚ ਪ੍ਰਵੇਸ਼ ਕਰਨ ਤੋਂ ਹੀ ਸ਼ੁਰੂ ਹੋ ਗਈ ਸੀ। ਜਦੋਂ ਦੇਸ਼ ਦੇ ਲਗਭਗ 61 ਪ੍ਰਤੀਸ਼ਤ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਕੋਲ ਕੰਪਿਊਟਰਾਂ, ਇੰਟਰਨੈਟ ਸਹੂਲਤਾਂ ਅਤੇ ਸਕੂਲਾਂ ਵਿੱਚ ਤਕਨੀਕੀ ਸਾਧਨਾਂ ਨੂੰ ਸੰਭਾਲਣ ਲਈ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਘੱਟ ਗਿਣਤੀ ਕਾਰਨ ਵਿਦਿਆਰਥੀ ਡਿਜ਼ੀਟਲ ਲਰਨਿੰਗ ਤੋਂ ਪਿੱਛੜਨਾ ਸ਼ੁਰੂ ਹੋ ਗਏ ਸਨ।  

2019-20 ਲਈ ਜ਼ਿਲ੍ਹਿਆਂ ਲਈ The Performance Grading Index (PGI-D)ਅਨੁਸਾਰ ਭਾਰਤ ਭਰ ਦੇ ਸਕੂਲਾਂ ਨੇ ਇਸ ਇੰਡੈਕਸ ਦੇ ਮੁਤਾਬਿਕ ਬਾਕੀ ਸਾਰੇ ਮਾਪਦੰਡਾਂ ਦੇ ਮੁਕਾਬਲੇ ਡਿਜ਼ੀਟਲ ਲਰਨਿੰਗ ਦੀ ਸ਼੍ਰੇਣੀ 'ਚ ਬਹੁਤ ਮਾੜਾ ਪ੍ਰਦਰਸ਼ਨ ਕੀਤਾ। ਇੰਡੈਕਸ ਵਿੱਚ, 180 ਜ਼ਿਲ੍ਹਿਆਂ ਨੇ ਡਿਜ਼ੀਟਲ ਲਰਨਿੰਗ 'ਤੇ 10 ਪ੍ਰਤੀਸ਼ਤ ਤੋਂ ਘੱਟ ਅੰਕ ਪ੍ਰਾਪਤ ਕੀਤੇ, 146 ਜ਼ਿਲ੍ਹਿਆਂ ਨੇ 11 ਤੋਂ 20 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜਦੋਂ ਕਿ 125 ਜ਼ਿਲ੍ਹਿਆਂ ਨੇ 21 ਤੋਂ 30 ਪ੍ਰਤੀਸ਼ਤ ਦੇ ਵਿਚਕਾਰ ਅੰਕ ਪ੍ਰਾਪਤ ਕੀਤੇ। 

ਜਾਣਕਾਰੀ ਮੁਤਾਬਿਕ ਕੰਪਿਊਟਰ/ਲੈਪਟਾਪ, ਇੰਟਰਨੈੱਟ ਸਹੂਲਤ, ਵਿਦਿਆਰਥੀ-ਤੋਂ-ਕੰਪਿਊਟਰ ਅਨੁਪਾਤ ਅਤੇ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਪ੍ਰਤੀਸ਼ਤਤਾ ਵਾਲੇ ਸਕੂਲਾਂ ਦੀ ਗਿਣਤੀ ਦੇ ਆਧਾਰ 'ਤੇ ਡਿਜ਼ੀਟਲ ਸਿਖਲਾਈ 'ਤੇ ਜ਼ਿਲ੍ਹਾ-ਵਾਰ ਪ੍ਰਦਰਸ਼ਨ ਤਿਆਰ ਕੀਤਾ ਗਿਆ ਸੀ।


ਰਿਪੋਰਟ ਮੁਤਾਬਿਕ ਡਿਜ਼ੀਟਲ ਸਿਖਲਾਈ ਦੇ ਖੇਤਰ ਵਿੱਚ ਚੰਡੀਗੜ੍ਹ ਅਤੇ ਦਿੱਲੀ ਵਰਗੇ ਸ਼ਹਿਰਾਂ ਦੇ ਜ਼ਿਲ੍ਹਿਆਂ ਨੇ 50 ਵਿੱਚੋਂ 25 ਅਤੇ 35 ਦੇ ਵਿਚਕਾਰ ਅੰਕ ਪ੍ਰਾਪਤ ਕੀਤੇ, ਬਿਹਾਰ ਦੇ ਅਰਰੀਆ ਅਤੇ ਕਿਸ਼ਨਗੰਜ ਵਰਗੇ ਸਥਾਨਾਂ ਨੇ 2 ਤੋਂ ਘੱਟ ਅੰਕ ਪ੍ਰਾਪਤ ਕੀਤੇ। ਅਸਾਮ ਦੇ ਦੱਖਣੀ ਸਲਮਾਰਾ-ਮੰਕਾਚਾਰ ਅਤੇ ਤ੍ਰਿਪੁਰਾ ਦੇ ਧਲਾਈ ਵਰਗੇ ਪਛੜੇ ਜ਼ਿਲ੍ਹਿਆਂ ਨੇ 1 ਅੰਕ ਪ੍ਰਾਪਤ ਕੀਤੇ। ਕੇਂਦਰ ਨੇ ਜੂਨ 2021 ਵਿੱਚ ਸਾਲ 2019-20 ਲਈ ਰਾਜ-ਵਾਰ ਪੀਜੀਆਈ Index ਜਾਰੀ ਕੀਤਾ ਸੀ। ਚੰਡੀਗੜ੍ਹ ਅਤੇ ਪੰਜਾਬ, ਤਾਮਿਲਨਾਡੂ ਅਤੇ ਕੇਰਲਾ ਸੂਚਕਾਂਕ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਸਨ।

Get the latest update about education, check out more about The Performance Grading Index, Indian students digital learning, Indian education system & digital learning

Like us on Facebook or follow us on Twitter for more updates.