ਭਾਰਤ 'ਚ ਕੋਰੋਨਾ ਸੰਕਟ ਦਾ ਪੂਰੀ ਦੁਨੀਆ ਉੱਤੇ ਪਿਆ ਇਹ ਵੱਡਾ ਅਸਰ

ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ...

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਭਾਰਤ ਵਿਚ ਮੈਡੀਕਲ ਵਿਵਸਥਾ ਲੜਖੜਾ ਜਿਹੀ ਗਈ ਹੈ ਤੇ ਹਸਪਤਾਲਾਂ ਵਿਚ ਬੈੱਡ ਤੇ ਆਕਸੀਜਨ ਦੀ ਕਿੱਲਤ ਹੋ ਰਹੀ ਹੈ। ਸ਼ਮਸ਼ਾਨਘਾਟਾਂ ਉੱਤੇ ਅੰਤਿਮ ਸੰਸਕਾਰ ਦੇ ਲਈ ਲੰਬੀਆਂ ਲਾਈਨਾਂ ਲੱਗੀਆਂ ਹਨ। ਭਾਰਤ ਦੀ ਲੜਖਾੜਾਉਂਦੀ ਹਾਲਤ ਨੂੰ ਦੇਖਦੇ ਹੋਏ ਬ੍ਰਿਟੇਨ, ਜਰਮਨੀ, ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ ਭਾਰਤ ਦੀ ਮਦਦ ਵਿਚ ਸਾਹਮਣੇ ਆਏ ਹਨ। ਓਥੇ ਹੀ ਇਸ ਦਾ ਅਸਰ ਦੁਨੀਆ ਦੇ ਤੇਲ ਬਰਾਮਦਕਾਰਾਂ ਉੱਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ।

ਭਾਰਤ ਵਿਚ ਕੋਰੋਨਾ ਸੰਕਟ ਦਾ ਅਸਰ ਈਂਧਨ ਦੀਆਂ ਕੀਮਤਾਂ ਉੱਤੇ ਵੀ ਦੇਖਣ ਨੂੰ ਮਿਲਣ ਲੱਗਿਆ ਹੈ। ਤੇਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ 1 ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਕਿਉਂਕਿ ਈਂਧਨ ਬਰਾਮਦਕਾਰਾਂ ਨੂੰ ਡਰ ਹੈ ਕਿ ਕੋਰੋਨਾ ਸੰਕਟ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇ ਬਰਾਮਦਕਾਰ ਦੇਸ਼ ਭਾਰਤ ਵਿਚ ਈਂਧਨ ਦੀ ਮੰਗ ਘੱਟ ਕਰ ਦੇਵੇਗਾ. ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਤੇਲ ਬਰਾਮਦਕਾਰ ਦੇਸ਼ਾਂ ਦੇ ਸਮੂਹ OPEC+ ਵਲੋਂ ਸਪਲਾਈ ਵਧਣ ਨਾਲ ਵੀ ਰੇਟ ਵਿਚ ਗਿਰਾਵਟ ਆਉਣ ਵਾਲੀ ਹੈ।

ਰਾਇਟਰਸ ਮੁਤਾਬਕ ਦੇਸ਼ਾਂ ਵਿਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ 1.4 ਫੀਸਦੀ ਦੀ ਗਿਰਾਵਟ ਦੇ ਨਾਲ 65.22 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ। ਓਥੇ ਹੀ ਯੂ.ਐੱਸ. ਵੈਸਟ ਟੈਕਸਾਸ ਇੰਟਰਮੀਡਿਅਟ ਦੇ ਕੱਚੇ ਤੇਲ ਵਿਚ 1.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੀ ਕੀਮਤ 61.27 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ। ਦੋਵੇਂ ਬੈਂਚਮਾਰਕ ਵਿਚ ਪਿਛਲੇ ਹਫਤੇ ਤਕਰੀਬਨ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਕਾਮਰਜ਼ਬੈਂਕ ਵਿਸ਼ਲੇਸ਼ਕ ਯੂਜੇਨ ਵੇਨਬਰਗ ਨੇ ਦੱਸਿਆ ਕਿ ਮੌਜੂਦਾ ਬਾਜ਼ਾਰ ਦੀ ਨਜ਼ਰ ਭਾਰਤ ਤੇ ਜਾਪਾਨ ਦੀਆਂ ਬੁਰੀਆਂ ਖਬਰਾਂ ਉੱਤੇ ਵਧੇਰੇ ਹੈ, ਜਿਥੇ ਨਵੇਂ ਕੋਰੋਨਾ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਚੱਲਦੇ ਇਨ੍ਹਾਂ ਦੇਸ਼ਾਂ ਵਿਚ ਆਵਾਜਾਈ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਭਾਰਤ ਤੇ ਜਾਪਾਨ ਦੁਨੀਆ ਦੇ ਲੜੀਵਾਰ ਤੀਜੇ ਤੇ ਚੌਥੇ ਸਭ ਤੋਂ ਵੱਡੇ ਤੇਲ ਦਰਾਮਦਕਾਰ ਦੇਸ਼ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਕੋਰੋਨਾ ਸੰਕਟ ਦੇ ਚੱਲਦੇ ਤੇਲ ਦੀ ਮੰਗ ਵਿਚ ਕਮੀ ਆ ਰਹੀ ਹੈ। ਕੰਸਲਟੈਂਸੀ ਐੱਫ.ਜੀ.ਆਈ. ਦਾ ਮੰਨਣਾ ਹੈ ਕਿ ਭਾਰਤ ਵਿਚ ਅਪ੍ਰੈਲ ਵਿਚ ਪੈਟਰੋਲ ਦੀ ਮੰਗ ਵਿਚ ਪ੍ਰਤੀ ਦਿਨ ਮੰਗ 1 ਲੱਖ ਬੈਰਲ (ਬੀਪੀਡੀ) ਦੀ ਕਮੀ ਆਉਣ ਦੀ ਆਸ ਹੈ। ਉਥੇ ਹੀ ਮਈ ਵਿਚ ਇਹ ਮੰਗ ਘੱਟ ਕੇ 1,70,000 ਬੈਰਲ ਤੋਂ ਜ਼ਿਆਦਾ ਹੋ ਸਕਦੀ ਹੈ। ਮਾਰਚ ਵਿਚ ਭਾਰਤ ਦੀ ਕੁੱਲ ਪੈਟਰੋਲ ਵਿੱਕਰੀ ਤਕਰੀਬਨ 7,47,000 ਬੈਰਲ ਹੋ ਗਈ ਸੀ।

ਕੰਸਲਟੈਂਸੀ ਐੱਫ.ਜੀ.ਈ. ਦਾ ਮੰਨਣਾ ਹੈ ਕਿ ਭਾਰਤ ਵਿਚ ਡੀਜ਼ਲ ਦੀ ਮੰਗ ਵੀ ਘਟਣੀ ਹੈ। ਭਾਰਤ ਵਿਚ ਅਪ੍ਰੈਲ ਵਿਚ ਡੀਜ਼ਲ ਦੀ ਮੰਗ ਘੱਟ ਕੇ 2,20,000 ਬੈਰਲ ਤੱਕ ਪਹੁੰਚ ਸਕਦੀ ਹੈ। ਓਥੇ ਹੀ ਮਈ ਵਿਚ ਇਹ ਅੰਕੜਾ 4 ਲੱਖ ਬੈਰਲ ਤੱਕ ਜਾ ਸਕਦਾ ਹੈ।

ਕਮੋਬੇਸ਼ ਜਾਪਾਨ ਦੀ ਵੀ ਹਾਲਤ ਭਾਰਤ ਵਰਗੀ ਹੈ। ਜਾਪਾਨ ਵਿਚ ਟੋਕਿਓ, ਓਸਾਕਾ ਤੇ ਦੋ ਹੋਰ ਸੂਬਿਆਂ ਵਿਚ ਐਮਰਜੈਂਸੀ ਦੀ ਇਕ ਤੀਜੀ ਲੜੀ ਐਤਵਾਰ ਨੂੰ ਸ਼ੁਰੂ ਹੋਈ ਹੈ। ਕੋਰੋਨਾ ਨਾਲ ਨਿਪਟਣ ਦੀ ਕਵਾਇਦ ਨਾਲ ਜਾਪਾਨ ਦੀ ਇਕ ਤਿਹਾਈ ਆਬਾਦੀ ਪ੍ਰਭਾਵਿਤ ਹੋਈ ਹੈ।

ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਤੇ ਰੂਸ ਦੀ ਅਗਵਾਈ ਵਾਲੇ ਸਹਿਯੋਗੀ, ਜਿਸ ਨੂੰ ਓਪੇਕ+ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਇਸ ਹਫਤੇ ਬੈਠਕ ਵਿਚ ਉਤਪਾਦਨ ਨੀਤੀ ਉੱਤੇ ਚਰਚਾ ਕਰਨਗੇ। ਪਰ ਜ਼ਿਆਦਾਤਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਬੈਠਕ ਵਿਚ ਮਈ ਤੋਂ ਉਤਪਾਦਨ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਨੂੰ ਘੱਟ ਕਰਨ ਦੇ ਫੈਸਲੇ ਦੇ ਨਾਲ ਅੱਗੇ ਵਧਾਇਆ ਜਾਵੇਗਾ।

ਅਪ੍ਰੈਲ ਦੀ ਸ਼ੁਰੂਆਤ ਵਿਚ ਮਈ ਬੈਠਕ ਵਿਚ ਇਸ ਸਮੂਹ ਨੇ ਫੈਸਲਾ ਕੀਤਾ ਸੀ ਕਿ ਉਤਪਾਦਨ ਨੂੰ ਵਧਾਇਆ ਜਾਵੇਗਾ। ਇਸ ਨੂੰ ਮਈ ਵਿਚ ਰੋਜ਼ਾਨਾ 3,50,000 ਪ੍ਰਤੀ ਬੈਰਲ ਕੀਤੇ ਜਾਣ ਦੀ ਫੈਸਲਾ ਕੀਤਾ ਗਿਆ ਸੀ। ਜੂਨ ਵਿਚ ਵੀ ਉਤਪਾਦਨ 3,50,000 ਬੈਰਲ ਰੋਜ਼ਾਨਾ ਤੇ ਜੁਲਾਈ ਵਿਚ 4,00,000 ਬੈਰਲ ਰੋਜ਼ਾਨਾ ਕਰਨ ਦਾ ਪਲਾਨ ਸੀ। 

Get the latest update about Truescoop News, check out more about covid19, Truescoop, fuel demand & india

Like us on Facebook or follow us on Twitter for more updates.