ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਸਿੰਗਲ ਪੈਰਾਲੰਪਿਕ 'ਚ ਕੀਤਾ ਫਿਰ ਕਮਾਲ, 2 ਮੈਡਲ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ

ਭਾਰਤ ਦੀ ਅਵਨੀ ਲੇਖਰਾ ਨੇ ਸ਼ੁੱਕਰਵਾਰ ਨੂੰ ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ (ਐਸਐਚ 1) ਈਵੈਂਟ ਵਿਚ ਕਾਂਸੀ ਦਾ ਤਗਮਾ ........

ਭਾਰਤ ਦੀ ਅਵਨੀ ਲੇਖਰਾ ਨੇ ਸ਼ੁੱਕਰਵਾਰ ਨੂੰ ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ (ਐਸਐਚ 1) ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਟੋਕੀਓ ਪੈਰਾਲੰਪਿਕ ਵਿਚ ਆਪਣਾ ਦੂਜਾ ਤਮਗਾ ਜਿੱਤਿਆ। ਅਵਨੀ, ਜੋ ਕਿ ਮਹਿਲਾ 10 ਮੀਟਰ ਏਅਰ ਰਾਈਫਲ ਸਟੈਂਡਿੰਗ (ਐਸਐਚ 1) ਈਵੈਂਟ ਵਿਚ ਮੰਚ ਦੇ ਸਿਖਰ 'ਤੇ ਰਹਿ ਕੇ ਪੈਰਾਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ, ਨੇ ਸ਼ੁੱਕਰਵਾਰ ਨੂੰ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿਚ ਤੀਜੇ ਸਥਾਨ ਦੇ ਨਾਲ ਹੋਰ ਇਤਿਹਾਸ ਰਚ ਦਿੱਤਾ। 

ਅਵਨੀ ਲੇਖਰਾ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 50 ਮੀਟਰ ਏਅਰ ਰਾਇਫਲ ਈਵੈਂਟ 'ਚ ਬ੍ਰੌਂਜ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਹੁਣ ਟੋਕਿਓ ਪੈਰਾਲੰਪਿਕ 'ਚ ਭਾਰਤ ਦੇ ਸੋਨ ਤਗਮਿਆਂ ਦੀ ਸੰਖਿਆ 12 ਹੋ ਗਈ ਹੈ।

Get the latest update about Wins Bronze, check out more about Olympics 2020, First Indian To Win 2 Medals, Shooter Avani Lekhara & truescoop news

Like us on Facebook or follow us on Twitter for more updates.