ਹੁਣ ਤੱਕ ਤੁਸੀਂ ਬਹੁਤ ਸਾਰੀਆਂ ਅਜੀਬੋ-ਗਰੀਬ ਗੱਲਾਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ ਜਿਨ੍ਹਾਂ ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਇਨ੍ਹਾਂ ਅਜੀਬੋ ਗਰੀਬ ਘਟਨਾਵਾਂ ਵਿਚੋਂ ਹੀ ਇੱਕ ਇਹ ਹੈ ਕਿ ਹੁਣ ਤੱਕ ਤੁਸੀਂ ਆਪਣੇ ਦਰੱਖਤਾਂ 'ਤੇ ਫਲ ਅਤੇ ਸਬਜ਼ੀਆਂ ਉਗਦੇ ਦੇਖੇ ਹੋਣਗੇ ਪਰ ਇੱਕ ਅਜਿਹਾ ਦਰੱਖਤ ਵੀ ਹੈ, ਜਿਸ 'ਤੇ ਫਲ ਨਹੀਂ ਸਗੋਂ ਕੁੜੀਆਂ ਉਗਦੀਆਂ ਹਨ। ਜੀ ਹਾਂ, ਥਾਈਲੈਂਡ ਦਾ ਇਹ ਦਰੱਖਤ ਜਿਸਦਾ ਨਾਮ ਨਾਰੀਲਤਾ ਹੈ, ਇਸ ਤੇ ਔਰਤਾਂ ਦੇ ਆਕਾਰ ਦੇ ਫਲ ਉਗਦੇ ਹਨ।
ਇਨ੍ਹੀਂ ਦਿਨੀਂ ਇਸ ਦਰੱਖਤ ਦੇ ਫਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਹਾਲਾਂਕਿ ਇਸ ਦਰੱਖਤ ਬਾਰੇ ਕਈ ਕਹਾਣੀਆਂ ਮਸ਼ਹੂਰ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਬੋਧੀ ਮਾਨਤਾ ਦੇ ਅਨੁਸਾਰ, ਇਹ ਦਰੱਖਤ ਬੋਧੀ ਭਗਵਾਨ ਨੇ ਖੁਦ ਉੱਥੇ ਦੇ ਬਰਫ ਦੇ ਜੰਗਲਾਂ ਵਿੱਚ ਲਗਾਇਆ ਸੀ। ਕਈ ਲੋਕ ਕਹਿੰਦੇ ਹਨ ਕਿ ਇਸ ਰੁੱਖ 'ਤੇ ਇਸ ਤਰ੍ਹਾਂ ਦਾ ਫਲ ਆਉਂਦਾ ਹੈ ਕਿਉਂਕਿ ਇਹ ਰੁੱਖ ਬਹੁਤ ਪਵਿੱਤਰ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਭਗਵਾਨ ਇੰਦਰ ਇਸ ਜੰਗਲ ਵਿੱਚ ਰਹਿੰਦੇ ਸਨ। ਇੱਕ ਵਾਰ ਭਗਵਾਨ ਦੀ ਪਤਨੀ ਜੰਗਲ ਵਿੱਚ ਫਲ ਤੋੜਨ ਗਈ। ਇਸ ਲਈ ਕੁਝ ਭੂਤਾਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ। ਉਨ੍ਹਾਂ ਦੀ ਰੱਖਿਆ ਲਈ ਇੰਦਰ ਨੇ ਜੰਗਲ ਵਿਚ ਨਾਰੀਫਨ ਦੇ 12 ਰੁੱਖ ਉਗਾਏ ਅਤੇ ਦੈਂਤਾਂ ਨੂੰ ਧੋਖਾ ਦੇਣ ਲਈ ਉਨ੍ਹਾਂ ਨੇ ਔਰਤਾਂ ਵਾਂਗ ਫਲ ਉਗਾਏ। ਵੈਸੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਫਲ ਹੈ ਜਾਂ ਕੁਝ ਹੋਰ।
ਇਸ ਦਰਖਤ ਤੇ ਕੁੜੀਆਂ ਦੇ ਆਕਾਰ ਦੇ ਫੁੱਲ ਉਗਣ ਪਿੱਛੇ ਅਸਲ ਕਹਾਣੀ ਕੀ ਹੈ ਇਸ ਬਾਰੇ ਤਾਂ ਸੱਚ ਕੋਈ ਨਹੀਂ ਜਾਣਦਾ। ਪਰ ਹਾਲ੍ਹੀ 'ਚ ਇਸ ਦਰਖਤ ਦੀਆਂ ਤਸਵੀਰਾਂ ਜਰੂਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਹੋਇਆ ਹਨ।
Get the latest update about , check out more about unique fruits & girl shape fruits
Like us on Facebook or follow us on Twitter for more updates.