Omicron BA.4 ਨੇ ਭਾਰਤ 'ਚ ਦਿੱਤੀ ਦਸਤਕ, ਹੈਦਰਾਬਾਦ 'ਚ ਸਬਵੇਰਿਅੰਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਭਾਰਤ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਚ ਹੋਰ Omicron ਦੇ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ ਕਿਉਂਕਿ ਭਾਰਤ ਦੇ ਹੈਦਰਾਬਾਦ 'ਚ ਇਸ ਦੇ ਨਵੇਂ ਵੇਰੀਅੰਟ ਦਾ ਪਹਿਲਾ ਮਾਮਲਾ ਸਾਹਮਣਾ ਆਇਆ ਹੈ। ਹੈਦਰਾਬਾਦ ਵਿੱਚ Omicron ਦੇ ਸਬ-ਵੇਰੀਐਂਟ BA.4 ਦੇ ਪਹਿਲੇ ਕੇਸ ਦਾ ਪਤਾ ਲੱਗਿਆ ਹੈ...

ਭਾਰਤ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਚ ਹੋਰ Omicron ਦੇ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ ਕਿਉਂਕਿ ਭਾਰਤ ਦੇ ਹੈਦਰਾਬਾਦ 'ਚ ਇਸ ਦੇ ਨਵੇਂ ਵੇਰੀਅੰਟ ਦਾ ਪਹਿਲਾ ਮਾਮਲਾ ਸਾਹਮਣਾ ਆਇਆ ਹੈ। ਹੈਦਰਾਬਾਦ ਵਿੱਚ Omicron ਦੇ ਸਬ-ਵੇਰੀਐਂਟ BA.4 ਦੇ ਪਹਿਲੇ ਕੇਸ ਦਾ ਪਤਾ ਲੱਗਿਆ ਹੈ। ਹਾਲਾਂਕਿ, ਇਸ ਦੀ ਦੋਹਰੀ ਜਾਂਚ ਲਈ ਭਾਰਤੀ SARS-CoV-2 ਕੰਸੋਰਟੀਅਮ ਆਨ ਜੀਨੋਮਿਕਸ (INSACOG) ਨੂੰ ਭੇਜਿਆ ਗਿਆ ਹੈ। INSACOG ਤੋਂ ਇਸ ਦੀ ਅਧਿਕਾਰਤ ਘੋਸ਼ਣਾ ਅਜੇ ਬਾਕੀ ਹੈ। 


ਜਾਣਕਾਰੀ ਮੁਤਾਬਿਕ ਇੱਕ ਅਫਰੀਕੀ ਨਾਗਰਿਕ ਕੁਝ ਕਾਰੋਬਾਰੀ ਮੀਟਿੰਗ ਲਈ ਭਾਰਤ ਆਇਆ ਸੀ ਅਤੇ ਉਹ ਹੈਦਰਾਬਾਦ ਹਵਾਈ ਅੱਡੇ 'ਤੇ ਕੋਵਿਡ ਸਕਾਰਾਤਮਕ ਪਾਇਆ ਗਿਆ। ਉਸਦੇ ਨਮੂਨੇ ਕ੍ਰਮਬੱਧ ਕੀਤੇ ਗਏ ਤਾਂ ਉਸ ਬੀ.ਏ.4 ਪਾਇਆ ਗਿਆ। ਇਹ ਜਾਣਕਾਰੀ ਬੀਤੀ ਰਾਤ ਆਈ ਹਾਲਾਂਕਿ, ਮਰੀਜ਼ 16.5.2022 ਨੂੰ ਆਪਣੇ ਦੇਸ਼ ਲਈ ਰਵਾਨਾ ਹੋ ਗਿਆ ਹੈ। ਹੁਣ ਇਸ ਮਾਮਲੇ ਤੇ ਉਸ ਵਿਅਕਤੀ ਦੇ ਸੰਪਰਕ ਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਤੇ ਸਿਹਤ ਮੰਤਰਾਲੇ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।  

ਦਸ ਦਈਏ ਕਿ ਪਿਛਲੇ ਹਫ਼ਤੇ, ਯੂਰੋਪੀਅਨ ਸੈਂਟਰ ਫਾਰ ਡਿਜ਼ੀਜ਼ ਪ੍ਰੀਵੈਨਸ਼ਨ ਐਂਡ ਕੰਟਰੋਲ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਪੁਰਤਗਾਲ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਅਤੇ ਟੈਸਟ ਸਕਾਰਾਤਮਕਤਾ ਦਰ ਵਿੱਚ ਵਾਧੇ ਦੇ ਨਾਲ BA.5 ਦੇ ਵੇਰੀਐਂਟ ਅਨੁਪਾਤ ਵਿੱਚ ਵਾਧਾ ਹੋ ਸਕਦਾ ਹੈ। ECDC ਨੇ ਬਾਕੀ ਦੇਸ਼ਾਂ ਨੂੰ BA.4 ਅਤੇ BA.5 ਦੇ ਉਭਰਨ ਦੇ ਸੰਕੇਤਾਂ ਲਈ ਚੌਕਸ ਰਹਿਣ ਲਈ ਵੀ ਕਿਹਾ ਹੈ। ECDC ਮੁਤਾਬਿਕ ਪਿਛਲੀਆਂ Omicron ਵੇਰੀਅੰਤ ਦੇ ਮੁਕਾਬਲੇ BA.4/BA.5 ਨੂੰ ਗੰਭੀਰਤਾ ਨਾਲ ਲਿਆ ਜਾਵੇ ਕਿਉਂਕਿ ਇਹ ਵਰਤਮਾਨ ਸਮੇਂ ਚ ਜਿਆਦਾ ਅਸਰਦਾਰ ਹੈ।  

Get the latest update about national news, check out more about covid update, Omicron BA4, Omicron BA4 in india & corona news

Like us on Facebook or follow us on Twitter for more updates.