ਇਸ ਵਾਰ ਲੋਹੜੀ ਦੇ ਤਿਓਹਾਰ ਉੱਤੇ ਪਤੰਗਾਂ ਰਾਹੀਂ ਅਸਮਾਨ 'ਚ ਵਿਖੇਗਾ ਕਿਸਾਨੀ ਸੰਘਰਸ਼ ਦਾ ਰੰਗ

ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਪੰਜਾਬ ਦੇ ਨਾਲ-ਨਾਲ ਪੂਰਾ ਭਾਰਤ ਕਿਸਾਨੀ ਰੰਗ ਵਿਚ ਰੰ...

ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਪੰਜਾਬ ਦੇ ਨਾਲ-ਨਾਲ ਪੂਰਾ ਭਾਰਤ ਕਿਸਾਨੀ ਰੰਗ ਵਿਚ ਰੰਗ ਚੁੱਕਿਆ ਹੈ। ਪਿਛਲੇ ਕੁਝ ਮਹੀਨਿਆਂ ਵਿਚ ਕੋਈ ਵੀ ਤਿਓਹਾਰ ਆਇਆ ਹੈ, ਉਸ ਤਿਓਹਾਰ ਨੂੰ ਲੋਕਾਂ ਨੇ ਕਿਸਾਨੀ ਰੰਗ ਵਿਚ ਹੀ ਮਨਾਇਆ ਹੈ। ਹੁਣ ਲੋਹੜੀ ਦਾ ਤਿਓਹਾਰ ਆ ਰਿਹਾ ਹੈ ਅਤੇ ਜ਼ਿਲਾ ਗੁਰਦਾਸਪੁਰ ਅਤੇ ਬਟਾਲਾ ਵਿਚ ਲੋਹੜੀ ਦਾ ਤਿਓਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। 

ਲੋਹੜੀ ਦੇ ਦਿਨ ਖੂਬ ਪਤੰਗਬਾਜ਼ੀ ਕੀਤੀ ਜਾਂਦੀ ਹੈ। ਲੋਕ ਵੱਖ-ਵੱਖ ਤਰੀਕਿਆਂ ਦੀਆਂ ਪਤੰਗਾਂ ਬਣਵਾਕੇ ਅਸਮਾਨ ਵਿਚ ਉਡਾਉਂਦੇ ਹਨ। ਇਸ ਵਾਰ ਕਿਸਾਨ ਅੰਦੋਲਨ ਨੂੰ ਵੇਖਦੇ ਹੋਏ ਕਿਸਾਨੀ ਸਲੋਗਨ ਵਾਲੀਆਂ ਪਤੰਗਾਂ ਦਾ ਰੁਝਾਨ ਚੱਲ ਰਿਹਾ ਹੈ। ਨੌਜਵਾਨ ਕਿਸਾਨੀ ਸਲੋਗਨ ਵਾਲੀਆਂ ਪਤੰਗਾਂ ਦੀ ਡਿਮਾਂਡ ਕਰ ਰਹੇ ਹਨ। ਉਥੇ ਹੀ ਦੁਕਾਨਦਾਰ ਵੀ ਕਿਸਾਨੀ ਸਲੋਗਨ ਲੱਗੀਆਂ ਪਤੰਗਾਂ ਬਣਵਾ ਕੇ ਵੇਚ ਰਹੇ ਹਨ। ਦੁਕਾਨਦਾਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਲੋਹੜੀ ਮੌਕੇ ਪਤੰਗਬਾਜ਼ੀ ਦੇ ਸ਼ੌਕੀਨ ਲੋਕ ਅਤੇ ਨੌਜਵਾਨ ਕਿਸਾਨੀ ਸਲੋਗਨ ਲੱਗੀਆਂ ਪਤੰਗਾਂ ਦੀ ਜ਼ਿਆਦਾ ਡਿਮਾਂਡ ਕਰ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਛੇਤੀ ਖੇਤੀ ਕਾਨੂੰਨ ਰੱਦ ਕਰੇ ਕਿਉਂਕਿ ਜੇ ਕਿਸਾਨ ਨਹੀਂ ਤਾਂ ਕੁਝ ਵੀ ਨਹੀਂ। 

ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਦੱਸਿਆ ਕਿ ਸਾਡੇ ਕਾਰੀਗਰਾਂ ਦੇ ਵੱਲੋਂ ਕਿਸਾਨੀ ਸਲੋਗਨ ਵਾਲੀਆਂ ਪਤੰਗੇ ਜ਼ਿਆਦਾ ਬਣਾ ਰਹੇ ਹਨ ਕਿਉਂਕਿ ਅਜਿਹੀਆਂ ਪਤੰਗਾਂ ਹੱਥੋ-ਹੱਥ ਵਿਕ ਜਾਂਦੀ ਹਨ। ਉਥੇ ਪਤੰਗਬਾਜ਼ੀ ਦੇ ਸ਼ੌਕੀਨ ਨੌਜਵਾਨਾਂ ਦਾ ਕਹਿਣਾ ਸੀ ਕਿ ਕਿਸਾਨੀ ਅੰਦੋਲਨ ਵਿਚ ਅਸੀਂ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕਿਸਾਨੀ ਅੰਦੋਲਨ ਵਿਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਵਾਰ ਅਸੀਂ ਕਿਸਾਨੀ ਸਲੋਗਨ ਲੱਗੀਆਂ ਪਤੰਗਾਂ ਖਰੀਦ ਰਹੇ ਹਨ ਅਤੇ ਇਸ ਵਾਰ ਅਸਮਾਨ ਵਿਚ ਪਤੰਗਾਂ ਰਾਹੀਂ ਕਿਸਾਨੀ ਅੰਦੋਲਨ ਦੇ ਰੰਗ ਬਿਖਰਣਗੇ ਤਾਂਕਿ ਅੜੀਅਲ ਰਵੱਈਏ ਦਿਖਾ ਰਹੀ ਕੇਂਦਰ ਸਰਕਾਰ ਦੀ ਅੱਖਾਂ ਖੋਲੀਆਂ ਜਾ ਸਕਣ।

Get the latest update about festival of Lohri, check out more about kites & farmer struggle

Like us on Facebook or follow us on Twitter for more updates.