ਪਾਕਿਸਤਾਨ ਨੂੰ ਭਾਰਤੀ ਫੌਜ ਨੇ ਕਰਾਰਾ ਸਬਕ ਸਿਖਾਇਆ ਹੈ। ਨੌਸ਼ਹਿਰਾ ਸੈਕਟਰ ਦੇ ਸਾਹਮਣੇ ਐੱਲ.ਏ.ਸੀ. ਉੱਤੇ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਜੰਗਬੰਦੀ ਦਾ ਉਲੰਘਣ ਕੀਤਾ ਸੀ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਜਵਾਬ ਦਿੰਦੇ ਹੋਏ ਭਾਰਤੀ ਫੌਜ ਨੇ 2 ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਐਤਵਾਰ ਰਾਤ ਵੀ ਅੰਤਰਰਾਸਟਰੀ ਸਰਹੱਦ ਉੱਤੇ ਜੰਗਬੰਦੀ ਦਾ ਉਲੰਘਣ ਕੀਤਾ। ਇਸ ਦੌਰਾਨ ਹੀਰਾਨਗਰ ਸੈਕਟਰ ਦੇ ਪਾਨਸਰ ਇਲਾਕੇ ਵਿਚ 6 ਘੰਟੇ ਤੱਕ ਚੱਲੀ ਗੋਲੀਬਾਰੀ ਕਰ ਕੇ ਸੁਰੱਖਿਆ ਬੰਨ੍ਹ ਬਣਾਉਣ ਦੇ ਕੰਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਮੁਤਾਬਕ ਰਾਤ ਤਕਰੀਬਨ 10 ਵਜੇ ਜਿਵੇਂ ਹੀ ਸੁਰੱਖਿਆ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਪਾਕਿਸਤਾਨ ਦੀ 25 ਚਿਨਾਬ ਦੇ ਫੌਜੀਆਂ ਨੇ ਠਾਕਰ ਪੁਰਾ ਪੋਸਟ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜੋ ਤੜਕੇ ਚਾਰ ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਛੋਟੇ-ਵੱਡੇ ਦੋਵਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ।
Get the latest update about Pakistan, check out more about Indian Army & killing 2 Pakistani soldiers
Like us on Facebook or follow us on Twitter for more updates.