ਕੈਨੇਡਾ 'ਚ ਪੱਕੇ ਹੋਣ ਦਾ ਸੁਪਨਾ ਹੋਇਆ ਸਾਕਾਰ, 1 ਲੱਖ ਭਾਰਤੀਆਂ ਨੂੰ ਮਿਲੀ PR

ਕੈਨੇਡਾ ਵਿਚ ਸਾਲ 2021 ਦੌਰਾਨ ਇਕ ਲੱਖ ਭਾਰਤੀ ਪੱਕੇ ਵਸਨੀਕ (ਪੀਆਰ) ਬਣੇ ਹਨ ਜਦਕਿ ਇਸ ਦੌਰਾਨ ਚਾਰ ਲੱਖ ਤੋਂ ਵੱਧ ਲੋਕ ਕੈਨੇਡਾ ਵਿਚ ਦਾਖਲ ਵੀ ਹੋਏ ਹਨ...

ਜਲੰਧਰ - ਕੈਨੇਡਾ ਵਿਚ ਪੱਕੇ ਹੋਣ ਦੀ ਉਡੀਕ ਕਰ ਰਹੇ 1 ਲੱਖ ਭਾਰਤੀਆਂ ਦਾ ਸੁਪਨਾ ਸਾਕਾਰ ਹੋਇਆ ਹੈ। ਸਾਲ 2021 ਦੌਰਾਨ ਇਕ ਲੱਖ ਭਾਰਤੀ ਪੱਕੇ ਵਸਨੀਕ (ਪੀਆਰ) ਬਣੇ ਹਨ ਜਦਕਿ ਇਸ ਦੌਰਾਨ ਚਾਰ ਲੱਖ ਤੋਂ ਵੱਧ ਲੋਕ ਕੈਨੇਡਾ ਵਿਚ ਦਾਖਲ ਵੀ ਹੋਏ ਹਨ। ਇਸ ਤੋਂ ਇਲਾਵਾ ਪਿਛਲੇ ਹਫਤੇ 2023-2025 ਲਈ ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਐਲਾਨ ਕਰਦਿਆਂ ਕੈਨੇਡਾ ਨੇ ਕਿਹਾ ਕਿ ਉਹ ਰਿਕਾਰਡ 5,00,000 ਨਵੇਂ ਪੱਕੇ ਵਸਨੀਕਾਂ ਨੂੰ ਜੀ ਆਇਆਂ ਆਖਣ ਦੀ ਯੋਜਨਾ ਬਣਾ ਰਿਹਾ ਹੈ।

2021 ਵਿੱਚ ਲਗਭਗ 1,00,000 ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣ ਗਏ ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿੱਚ ਰਿਕਾਰਡ 4,05,000 ਨਵੇਂ ਪਰਵਾਸੀਆਂ ਨੂੰ ਦੇਸ਼ ਅੰਦਰ ਦਾਖਲਾ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਦੀ ਪਰਵਾਸੀ ਅਬਾਦੀ 2041 ਤੱਕ 34 ਫੀਸਦ ਤੱਕ ਵੱਧ ਜਾਵੇਗੀ।

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ‘ਲੇਬਰ ਫੋਰਸ ਸਰਵੇਖਣ ਡੇਟਾ 2022’ ਵਿਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਕੈਨੇਡਾ ’ਚ ਆਏ ਪਰਵਾਸੀਆਂ ਦੀ ਰੁਜ਼ਗਾਰ ਦਰ 70.7 ਫੀਸਦ ਰਹੀ ਜੋ ਅਕਤੂਬਰ 2019 ਮੁਕਾਬਲੇ ਵੱਧ ਹੈ। ਇਮੀਗ੍ਰੇਸ਼ਨ ਬਾਰੇ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੈਨੇਡਾ ਦੀ 23 ਫੀਸਦੀ ਆਬਾਦੀ ਪਰਵਾਸੀ ਹੈ।

ਇਸ ਸਮੇਂ ਦੌਰਾਨ ਘੱਟੋ-ਘੱਟ 119,000 ਫੁੱਲ-ਟਾਈਮ ਅਹੁਦਿਆਂ ਨੂੰ ਭਰਿਆ ਗਿਆ, ਅਕਤੂਬਰ 2021 ਦੇ ਮੁਕਾਬਲੇ ਫੁੱਲ-ਟਾਈਮ ਰੁਜ਼ਗਾਰ ਦੀ ਦਰ ਨੂੰ 3 ਪ੍ਰਤੀਸ਼ਤ ਤੱਕ ਵਧਾ ਦਿੱਤਾ ਗਿਆ ਤੇ ਦੋਨਾਂ ਲਿੰਗਾਂ ਲਈ ਨੌਕਰੀਆਂ ਵਿਚ ਵਾਧਾ ਮੁੱਖ ਤੌਰ 'ਤੇ 25-54 ਸਾਲ ਦੇ ਸਮੂਹ ਵਿਚ ਹੋਇਆ।

 ਸਰਵੇਖਣ ਵਿਚ ਦਿਖਾਇਆ ਗਿਆ ਹੈ ਕਿ ਜ਼ਿਆਦਾਤਰ ਨਵੇਂ ਰੁਜ਼ਗਾਰ ਓਨਟਾਰੀਓ, ਕਿਊਬਿਕ, ਪ੍ਰਿੰਸ ਐਡਵਰਡ ਆਈਲੈਂਡ, ਨਿਊਫਾਊਂਡਲੈਂਡ ਤੇ ਲੈਬਰਾਡੋਰ, ਸਸਕੈਚਵਨ ਤੇ ਮੈਨੀਟੋਬਾ ਵਿਚ ਹੋਏ ਹਨ।

Get the latest update about canada, check out more about Punjabi News, True scoop News, permanent residents & indians

Like us on Facebook or follow us on Twitter for more updates.