ਕਈ ਬਿਮਾਰੀਆਂ ਦੇ ਖਤਰੇ ਤੋਂ ਬਚਾਉਂਦਾ ਹੈ ਪਿਆਜ਼, ਜਾਣੋ ਇਹ 4 ਫਾਇਦੇ

ਪਿਆਜ਼ ਇਕ ਤਰ੍ਹਾਂ ਦਾ ਸੁਪਰ ਫੂਡ ਹੈ। ਮਾਹਰ ਵੀ ਗਰਮੀਆਂ ਵਿੱਚ ਕੱਚਾ ਪਿਆਜ ਖਾਣ ਦੀ ਸਲਾਹ ਦਿੰਦੇ ਹਨ...

ਪਿਆਜ਼ ਗੁਣਾ ਨਾਲ ਭਰਪੂਰ ਹੈ। ਪਿਆਜ਼ 'ਚ ਸੋਡੀਅਮ, ਪੋਟਾਸ਼ੀਅਮ, ਫੋਲੇਟਸ, ਵਿਟਾਮਿਨ ਏ, ਸੀ ਅਤੇ ਈ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਫਾਸਫੋਰਸ ਚੰਗੀ ਮਾਤਰਾ 'ਚ ਹੁੰਦੇ ਹਨ। ਇਸ ਤੋਂ ਇਲਾਵਾ ਪਿਆਜ਼ 'ਚ ਐਂਟੀ-ਇੰਫਲੇਮੇਟਰੀ, ਐਂਟੀ-ਐਲਰਜੀ, ਐਂਟੀ-ਆਕਸੀਡੈਂਟ ਅਤੇ ਐਂਟੀ-ਕਾਰਸੀਨੋਜੇਨਿਕ ਗੁਣ ਪਾਏ ਜਾਂਦੇ ਹਨ। ਪਿਆਜ਼ ਇਕ ਤਰ੍ਹਾਂ ਦਾ ਸੁਪਰ ਫੂਡ ਹੈ। ਮਾਹਰ ਵੀ ਗਰਮੀਆਂ ਵਿੱਚ ਕੱਚਾ ਪਿਆਜ ਖਾਣ ਦੀ ਸਲਾਹ ਦਿੰਦੇ ਹਨ। ਕੱਚਾ ਪਿਆਜ਼ ਹੀਟਸਟ੍ਰੋਕ ਅਤੇ ਸਰੀਰ ਦੀ ਗਰਮੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਕੱਚੇ ਪਿਆਜ਼ ਦਾ ਸੇਵਨ ਕਈ ਬਿਮਾਰੀਆਂ ਦੇ ਇਲਾਜ ਵਿਚ ਵੀ ਕੀਤਾ ਜਾ ਸਕਦਾ ਹੈ। ਆਓ ਤੁਹਾਨੂੰ ਪਿਆਜ਼ ਦੇ 4 ਫਾਇਦੇ ਦਸਦੇ ਹਾਂ:

1.ਦਿਲ ਲਈ ਫਾਇਦੇਮੰਦ
ਇਕ ਰਿਪੋਰਟ ਮੁਤਾਬਿਕ ਪਿਆਜ਼ 'ਚ ਫਲੇਵੋਨੋਇਡਸ ਦੇ ਗੁਣ ਹੁੰਦੇ ਹਨ, ਜੋ ਸਰੀਰ 'ਚ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਪਿਆਜ਼ ਦਾ ਸੇਵਨ ਕਰਨ ਨਾਲ ਖੂਨ ਦੀ ਗਤੀ ਠੀਕ ਰਹਿੰਦੀ ਹੈ। ਇਹ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖ਼ਤਰੇ ਨੂੰ ਘਟਾ ਸਕਦਾ ਹੈ। ਪਿਆਜ਼ ਕੋਲੈਸਟ੍ਰਾਲ ਨੂੰ ਵੀ ਕੰਟਰੋਲ ਕਰਦਾ ਹੈ।

2. ਹੱਡੀਆਂ ਨੂੰ ਮਜ਼ਬੂਤ ​​ਕਰਦਾ ਹੈ
ਹਰ ਰੋਜ ਪਿਆਜ਼ ਖਾਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਹਾਲਾਂਕਿ ਡੇਅਰੀ ਪ੍ਰੋਡਕਟ ਦੀ ਵਰਤੋਂ ਹੱਡੀਆਂ ਲਈ ਕੀਤੀ ਜਾਂਦੀ ਹੈ ਪਰ ਪਿਆਜ਼ ਦਾ ਸੇਵਨ ਵੀ ਹੱਡੀਆਂ ਨੂੰ ਮਜ਼ਬੂਤ ​​ਕਰਨ ਵਿੱਚ ਵੀ ਮਦਦ ਕਰਦਾ ਹੈ। ਪਿਆਜ਼ 'ਚ ਵੀ ਕਾਫੀ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਹੱਡੀਆਂ ਨੂੰ ਮਜਬੂਤ ਕਰਨ ਤੋਂ ਇਲਾਵਾ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। 


3. ਕੈਂਸਰ 
ਕੱਚਾ ਪਿਆਜ਼ ਕੈਂਸਰ ਨਾਲ ਲੜਨ 'ਚ ਕਾਰਗਰ ਹੈ। ਪਿਆਜ਼ ਵਿੱਚ ਸਲਫਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕੈਂਸਰ ਸੈੱਲਾਂ ਨੂੰ ਵਧਣ ਨਹੀਂ ਦਿੰਦੀ। ਇਹ ਕੈਂਸਰ ਨਾਲ ਲੜਨ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ। ਇਸ ਰਿਸਰਚ ਮੁਤਾਬਿਕ ਜੋ ਲੋਕ ਪਿਆਜ਼ ਦਾ ਪ੍ਰਯੋਗ ਜ਼ਿਆਦਾ ਕਰਦੇ ਹਨ ਉਹਨਾਂ ਨੂੰ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ। 

4. ਵਾਲਾਂ ਲਈ ਪਿਆਜ਼ ਦੇ ਫਾਇਦੇ
ਪਿਆਜ਼ ਵਿੱਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਵਾਲਾਂ ਦੇ ਵਾਧੇ ਵਿੱਚ ਫਾਇਦੇਮੰਦ ਹੁੰਦੇ ਹਨ। ਪਿਆਜ਼ ਦਾ ਰਸ ਵਾਲਾਂ ਨੂੰ ਸੰਘਣਾ, ਚਮਕਦਾਰ ਬਣਾਉਣ ਲਈ ਮਦਦਗਾਰ ਹੈ। ਲੰਬਾਈ ਨੂੰ ਤੇਜ਼ੀ ਨਾਲ ਵਧਾਉਣ ਲਈ ਸਿਰ ਦੀ ਚਮੜੀ 'ਤੇ ਲਗਾਉਣ ਨਾਲ ਖੂਨ ਦਾ ਸੰਚਾਰ ਵਧਦਾ ਹੈ ਅਤੇ ਸਿਰ ਦੀ ਚਮੜੀ ਮਜ਼ਬੂਤ ​​ਹੁੰਦੀ ਹੈ। ਵਾਲਾਂ ਦਾ ਸਫ਼ੈਦ ਹੋਣਾ ਜਾਂ ਡੈਂਡਰਫ ਇੱਕ ਆਮ ਸਮੱਸਿਆ ਹੈ ਪਰ ਪਿਆਜ਼ ਦਾ ਸੇਵਨ ਵਾਲਾਂ ਨੂੰ ਕਾਲੇ ਅਤੇ ਡੈਂਡਰਫ ਤੋਂ ਮੁਕਤ ਬਣਾਉਂਦਾ ਹੈ।

ਦੱਸ ਦੇਈਏ ਕਿ ਪਿਆਜ਼ ਦੇ ਜਿਥੇ ਸਾਨੂੰ ਕਈ ਫਾਇਦੇ ਹਨ, ਓਥੇ ਇਸਦੇ ਕੁੱਝ ਨੁਕਸਾਨ ਵੀ ਹਨ- 

ਪਿਆਜ਼ ਲੋਅ ਸ਼ੂਗਰ ਵਿੱਚ ਨੁਕਸਾਨਦੇਹ ਹੈ। ਜਿਹਨਾਂ ਲੋਕਾਂ ਨੂੰ ਲੋਅ ਸ਼ੁਗਰ ਦੀ ਸੱਮਸਿਆ ਹੈ ਉਨ੍ਹਾਂ ਨੂੰ ਪਿਆਜ਼ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਕਿਉਂਕਿ ਪਿਆਜ਼ ਸ਼ੂਗਰ ਦੇ ਪੱਧਰ ਨੂੰ ਬਹੁਤ ਘੱਟ ਕਰ ਸਕਦਾ ਹੈ। ਗਰਭਵਤੀ ਔਰਤਾਂ ਨੂੰ ਵੀ ਪਿਆਜ਼ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ, ਕਿਉਂਕਿ ਪਿਆਜ਼ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦਾ ਹੈ, ਜੋ ਡਲਿਵਿਰੀ ਦੇ ਦੌਰਾਨ ਦਰਦਨਾਕ ਹੋ ਜਾਂਦਾ ਹੈ। ਪਿਆਜ਼ ਦਾ ਰਸ ਚਮੜੀ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ। 


Get the latest update about health news, check out more about side effects of onion, lifestyle, & helthy news onion benefits

Like us on Facebook or follow us on Twitter for more updates.