ਰਣਬੀਰ-ਆਲੀਆ ਦੇ ਵਿਆਹ 'ਚ ਸ਼ਾਮਲ ਹੋਣਗੇ ਸਿਰਫ 28 ਮਹਿਮਾਨ!

ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀ ਹਰ ਪਾਸੇ ਚਰਚਾ ਹੈ। ਮੇਨੂ ਤੋਂ ਲੈ ਕੇ ਵਿਆਹ ਦੇ ਮਹਿਮਾਨਾਂ ਦੀ ਸੂਚੀ ਤੱਕ ਜਾਣਨ ਲਈ ਲੋਕ ਬੇਤਾਬ ਹਨ। ਕਪਲ ਵਲੋਂ ਹਜੇ ਤਕ...

ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀ ਹਰ ਪਾਸੇ ਚਰਚਾ ਹੈ। ਮੇਨੂ ਤੋਂ ਲੈ ਕੇ ਵਿਆਹ ਦੇ ਮਹਿਮਾਨਾਂ ਦੀ ਸੂਚੀ ਤੱਕ ਜਾਣਨ ਲਈ ਲੋਕ ਬੇਤਾਬ ਹਨ। ਕਪਲ ਵਲੋਂ ਹਜੇ ਤਕ ਤਰੀਕਾਂ ਦੀ ਪੁਸ਼ਟੀ ਨਹੀਂ ਕੀਤੀ ਗਈ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਕਥਿਤ ਤੌਰ 'ਤੇ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੰਧ ਸਕਦੇ ਹਨ ਅਤੇ ਇਸ ਦੀ ਤਿਆਰੀਆਂ ਪੂਰੇ ਜੋਰਾ ਤੇ ਚੱਲ ਰਹੀਆਂ ਹਨ ।

ਕਪਲ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ, ਪਰ ਆਲੀਆ ਦੇ ਭਰਾ ਰਾਹੁਲ ਭੱਟ ਨੇ ਇੰਡੀਆ ਟੂਡੇ ਨਾਲ ਵਿਆਹ ਨਾਲ ਸਬੰਧਤ ਕੁਝ ਵੇਰਵੇ ਸਾਂਝੇ ਕੀਤੇ। ਰਾਹੁਲ ਭੱਟ ਨੇ ਦਸਿਆ ਕਿ ਵਿਆਹ ਵਿੱਚ ਸਿਰਫ਼ 28 ਮਹਿਮਾਨ ਸ਼ਾਮਲ ਹੋਣਗੇ ਅਤੇ ਇਹ ਜ਼ਿਆਦਾਤਰ ਪਰਿਵਾਰਕ ਮੈਂਬਰ ਹੋਣਗੇ। ਆਰਕੇ ਹਾਊਸ,ਜੋਕਿ ਚੇਂਬੂਰ, ਮੁੰਬਈ ਵਿੱਚ ਸਥਿਤ ਹੈ, 'ਚ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬਨਿਆ ਜਾਏਗਾ। 

ਸੋਮਵਾਰ ਨੂੰ, ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਜਗ੍ਹਾ, ਆਰਕੇ ਫਿਲਮ ਸਟੂਡੀਓ 'ਤੇ ਵਿਆਹ 'ਚ ਪਾਏ ਜਾਣ ਵਾਲੇ ਪਹਿਰਾਵੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਵੀਡੀਓ ਵਿੱਚ, ਇੱਕ ਟੈਕਸੀ ਨੂੰ ਡਿਜ਼ਾਈਨਰ ਸਬਿਆਸਾਚੀ ਦੇ ਪਹਿਰਾਵੇ ਨਾਲ ਆਰਕੇ ਫਿਲਮ ਸਟੂਡੀਓ ਪਹੁੰਚਾਂਦੇ ਦੇਖਿਆ ਜਾ ਸਕਦਾ ਹੈ।

View this post on Instagram
A post shared by Viral Bhayani (@viralbhayani)


ਆਲੀਆ ਭੱਟ ਅਤੇ ਰਣਬੀਰ ਕਪੂਰ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਦੇ ਸੈੱਟ 'ਤੇ ਮਿਲੇ ਸਨ ਅਤੇ ਪਿਆਰ ਵਿੱਚ ਪੈ ਗਏ ਸਨ। ਇਹ ਫਿਲਮ ਉਨ੍ਹਾਂ ਦਾ ਪਹਿਲੇ ਪ੍ਰੋਜੈਕਟ ਹੈ ਜਿਸ ਚ ਉਹ ਇਕੱਠੇ ਕਰਨ ਕਰਦੇ ਨਜ਼ਰ ਆਉਣਗੇ। ਫਿਲਮ ਵਿੱਚ ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਅਕੀਨੇਨੀ ਵੀ ਹਨ। ਇਹ ਫਿਲਮ 9 ਸਤੰਬਰ ਨੂੰ ਸਿਨੇਮਾਘਰਾਂ 'ਚ ਪੰਜ ਭਾਸ਼ਾਵਾਂ - ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ 'ਚ ਰਿਲੀਜ਼ ਹੋਵੇਗੀ।

Get the latest update about ALIA BHATT RANBIR KAPOOR, check out more about ALIA STEPBROTHER RAHUL BHATT, TRUESCOOP PUNJABI, RANBIR ALIA WEDDING AT CHEMBUR & ONLY 28 GUESTS RANBIR ALIA WEDDING

Like us on Facebook or follow us on Twitter for more updates.