ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੇ ਸਾਬਕਾ ਮੰਤਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਣੇ ਤਾਜ਼ਾ ਹੁਕਮਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਵਿੱਚ ਡਿਪਟੀ ਸੀਐਮ ਰਹੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਇਨੋਵਾ ਕਾਰ ਵਾਪਸ ਕਰਨ ਲਈ ਕਿਹਾ ਗਿਆ ਹੈ। ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਨੋਟਿਸ 'ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਭੜਕ ਪਏ। ਕਿਹਾ, ਮੈਨੂੰ ਨੋਟਿਸ ਕਿਉਂ ਭੇਜਿਆ ਗਿਆ ਸੀ? ਮੈਂ ਇਸ ਕਾਰ ਦਾ ਮਾਲਕ ਨਹੀਂ ਹਾਂ, ਡਰਾਈਵਰ ਨੂੰ ਨੋਟਿਸ ਭੇਜਦੇ। ਇਸ ਦੇ ਜਵਾਬ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣੀ ਨੂੰ ਡੇਢ ਮਹੀਨਾ ਹੋ ਗਿਆ ਹੈ। ਜੇਕਰ ਮੰਤਰੀ ਨੂੰ ਕਾਰ ਮਿਲਦੀ ਹੈ ਤਾਂ ਰੰਧਾਵਾ ਨੇ ਅਜੇ ਤੱਕ ਕਾਰ ਵਾਪਸ ਕਿਉਂ ਨਹੀਂ ਕੀਤੀ?
ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਚੋਣਾਂ 'ਚ ਹਾਰ ਗਏ ਸਨ। ਇਸ ਲਈ ਉਨ੍ਹਾਂ ਨੂੰ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਹੈ। ਹੁਣ ਇਹ ਫਲੈਟ ਲੰਬੀ ਹਲਕੇ ਤੋਂ ਹਰਾਉਣ ਵਾਲੇ ‘ਆਪ’ ਵਿਧਾਇਕ ਗੁਰਮੀਤ ਖੁੱਡੀਆਂ ਨੂੰ ਦਿੱਤਾ ਜਾ ਰਿਹਾ ਹੈ।ਨਾਲ ਹੀ ਨਸ਼ਿਆਂ ਦੇ ਮਾਮਲੇ ਵਿੱਚ ਫਸੇ ਬਿਕਰਮ ਮਜੀਠੀਆ ਜੋ ਅੰਮ੍ਰਿਤਸਰ ਪੂਰਬੀ ਤੋਂ ਚੋਣ ਹਾਰ ਗਏ ਸਨ। ਇਸ ਲਈ ਉਨ੍ਹਾਂ ਨੂੰ ਦਾ ਫਲੈਟ ਨੰਬਰ 39 ਖਾਲੀ ਕਰਨ ਲਈ ਵੀ ਕਿਹਾ ਗਿਆ ਹੈ। ਇਹ ਫਲੈਟ ਹੁਣ ਚਮਕੌਰ ਸਾਹਿਬ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ਡਾਕਟਰ ਚਰਨਜੀਤ ਸਿੰਘ ਨੂੰ ਅਲਾਟ ਕੀਤਾ ਗਿਆ ਹੈ। ਸੁਖਜਿੰਦਰ ਰੰਧਾਵਾ ਡਿਪਟੀ ਸੀਐਮ ਸਨ ਤਾਂ ਉਨ੍ਹਾਂ ਨੂੰ ਇਨੋਵਾ ਕ੍ਰਿਸਟਾ ਕਾਰ ਅਲਾਟ ਕੀਤੀ ਗਈ ਸੀ। ਭਾਵੇਂ ਇਸ ਵਾਰ ਵੀ ਉਹ ਵਿਧਾਇਕ ਬਣੇ ਪਰ ਉਨ੍ਹਾਂ ਦੀ ਸਰਕਾਰ ਨਹੀਂ ਬਣ ਸਕੀ। ਇਸ ਕਾਰਨ ਟਰਾਂਸਪੋਰਟ ਵਿਭਾਗ ਵੱਲੋਂ ਗੱਡੀ ਵਾਪਸ ਮੰਗਵਾਈ ਗਈ ਹੈ।
ਇਹ ਵੀ ਪੜ੍ਹੋ :- ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੋਵੇਗੀ ਸ਼ੁਰੂ: ਲਾਲਜੀਤ ਸਿੰਘ ਭੁੱਲਰ
ਟਰਾਂਸਪੋਰਟ ਵਿਭਾਗ ਨੇ ਸੁਖਜਿੰਦਰ ਰੰਧਾਵਾ ਨੂੰ ਗੱਡੀ ਵਾਪਸ ਕਰਨ ਲਈ ਨੋਟਿਸ ਜਾਰੀ ਕਰ ਕਿਹਾ ਕਿ ਇਹ ਕਾਰ ਮੰਤਰੀ ਦੀ ਕਾਰ ਬਰਾਂਚ ਦੀ ਹੈ। ਜੇਕਰ ਉਹ ਹੁਣ ਵਿਧਾਇਕ ਹਨ ਤਾਂ ਉਨ੍ਹਾਂ ਨੂੰ ਇਸ ਹਿਸਾਬ ਨਾਲ ਹੋਰ ਗੱਡੀ ਅਲਾਟ ਕੀਤੀ ਜਾਵੇਗੀ। ਜਿਸ ਤੇ ਬੋਲਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਗੱਡੀ ਸਰਕਾਰੀ ਹੈ, ਮੇਰੀ ਨਿੱਜੀ ਨਹੀਂ। ਜੇਕਰ ਸਰਕਾਰ ਇਸ ਨੂੰ ਵਾਪਿਸ ਚਾਹੁੰਦੀ ਸੀ ਤਾਂ ਇਸ ਨੂੰ ਡਰਾਈਵਰ ਤੋਂ ਮੰਗਵਾਉਣਾ ਚਾਹੀਦਾ ਸੀ। ਮੈਂ ਅਜੇ ਵੀ ਐਮ.ਐਲ.ਏ ਹਾਂ ਤੇ ਸਾਨੂੰ ਸਰਕਾਰੀ ਗੱਡੀ ਵੀ ਮਿਲਦੀ ਹੈ। ਮੈਨੂੰ ਕਾਲ ਕਰ ਦੇਂਦੇ। ਮਾਨ ਸਰਕਾਰ ਗੰਦੀ ਰਾਜਨੀਤੀ ਕਰ ਰਹੀ ਹੈ।
ਜਿਸ ਤੋਂ ਬਾਅਦ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਸਰਕਾਰ ਬਦਲਦੀ ਹੈ ਤਾਂ ਵਾਹਨ ਆਪ ਹੀ ਸਪੁਰਦ ਕਰ ਦੇਣੇ ਚਾਹੀਦੇ ਹਨ। ਹੁਣ ਨੋਟਿਸ ਕਢਿਆ ਤਾਂ ਕਾਰ ਵਾਪਿਸ ਆ ਗਈ। ਰੰਧਾਵਾ ਨੂੰ ਵੀ ਪਤਾ ਹੈ ਕਿ ਇਹ ਗੱਡੀ ਮੰਤਰੀਆਂ ਨੂੰ ਮਿਲਦੀ ਹੈ। ਅਸੀਂ ਕਾਰ ਦੇ ਵਾਪਸ ਆਉਣ ਦੀ ਉਡੀਕ ਕੀਤੀ। ਮੈਨੂੰ ਲੱਗਦਾ ਹੈ ਕਿ ਪਹਿਲਾਂ ਵੀ ਇਹੀ ਸਿਸਟਮ ਚੱਲਦਾ ਰਿਹਾ ਹੋਵੇਗਾ ਕਿ ਜਦੋਂ ਸਰਕਾਰ ਨਹੀਂ ਸੀ ਤਾਂ ਗੱਡੀਆਂ ਦੀ ਵਰਤੋਂ ਹੁੰਦੀ ਰਹੀ। ਮਾਨ ਸਰਕਾਰ ਵਿੱਚ ਅਜਿਹਾ ਨਹੀਂ ਚੱਲੇਗਾ।
Get the latest update about VACATE THE FLAT, check out more about Laljit Singh Bhullar, PUNJAB NEWS, TRANSPORT DEPARTMENT & PARKASH SINGH BADAL
Like us on Facebook or follow us on Twitter for more updates.