ਉੜੀਸਾ: 100 ਰੁਪਏ ਨਾ ਦੇਣ 'ਤੇ ਪੁੱਤਰ ਨੇ ਕੁੱਟ ਕੁੱਟ ਕੀਤੀ ਮਾਂ ਦੀ ਹੱਤਿਆ

ਮਯੂਰਭੰਜ ਜ਼ਿਲ੍ਹੇ ਵਿੱਚ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪੁੱਤਰ ਵਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਰਾਤ ਨੂੰ ਮਯੂਰਭੰਜ ਜ਼ਿਲ੍ਹੇ ਦੇ ਜਸ਼ੀਪੁਰ 'ਚ ਵਾਪਰੀ ਇਸ ਘਟਨਾ 'ਚ ਇਕ ਨਸ਼ੇੜੀ ਪੁੱਤਰ ਨੇ ਕਥਿਤ ਤੌਰ 'ਤੇ ਨਸ਼ੇ ਲਈ 100 ਰੁਪਏ ਨਾ ਦੇਣ ਦੇ ਕਾਰਨ ਆਪਣੀ ਮਾਂ ਨੂੰ ਕੁੱਟ ਕੁੱਟ ਕੇ ਉਸ...

ਉੜੀਸਾ :- ਮਯੂਰਭੰਜ ਜ਼ਿਲ੍ਹੇ ਵਿੱਚ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪੁੱਤਰ ਵਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਰਾਤ ਨੂੰ ਮਯੂਰਭੰਜ ਜ਼ਿਲ੍ਹੇ ਦੇ ਜਸ਼ੀਪੁਰ 'ਚ  ਵਾਪਰੀ ਇਸ ਘਟਨਾ 'ਚ ਇਕ ਨਸ਼ੇੜੀ ਪੁੱਤਰ ਨੇ ਕਥਿਤ ਤੌਰ 'ਤੇ ਨਸ਼ੇ ਲਈ 100 ਰੁਪਏ ਨਾ ਦੇਣ ਦੇ ਕਾਰਨ ਆਪਣੀ ਮਾਂ ਨੂੰ ਕੁੱਟ ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਹੈ।


ਪੁਲਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ 21 ਸਾਲਾ ਸਰੋਜ ਨਾਇਕ ਨੇ ਸ਼ਰਾਬ ਖਰੀਦਣ ਲਈ ਆਪਣੀ ਮਾਂ ਸਾਲੰਡੀ ਨਾਇਕ ਤੋਂ 100 ਰੁਪਏ ਮੰਗੇ ਸਨ। ਉਸਦੀ ਮਾਂ ਉਸਨੂੰ 100 ਰੁਪਏ ਦੇਣ 'ਚ ਅਸਮਰੱਥ ਸੀ। ਸਰੋਜ ਨੇ ਗੁੱਸੇ 'ਚ ਆ ਕੇ ਆਪਣੀ ਮਾਂ ਨੂੰ ਲਗਾਤਾਰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਾਲਦੀ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਰੋਜ ਮੌਕੇ ਤੋਂ ਫਰਾਰ ਹੋ ਗਿਆ। ਜਸ਼ੀਪੁਰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਬਾਰੇ ਬੋਲਦਿਆਂ ਮ੍ਰਿਤਕ ਸਾਲੰਡੀ ਨਾਇਕ ਦੇ ਵੱਡੇ ਪੁੱਤਰ ਨੇ ਕਿਹਾ ਕਿ  "ਜਦੋਂ ਇਹ ਘਟਨਾ ਵਾਪਰੀ ਤਾਂ ਮੈਂ ਘਰ ਨਹੀਂ ਸੀ। ਮੈਨੂੰ ਕੱਲ੍ਹ ਰਾਤ 9.30 ਵਜੇ ਦੇ ਕਰੀਬ ਫ਼ੋਨ ਆਇਆ ਕਿ ਮੇਰੀ ਮਾਂ 'ਤੇ ਮੇਰੇ ਛੋਟੇ ਭਰਾ ਨੇ ਬੁਰੀ ਤਰ੍ਹਾਂ ਨਾਲ ਹਮਲਾ ਕੀਤਾ ਹੈ। ਮੈਂ ਰਾਤ ਕਰੀਬ 11 ਵਜੇ ਘਰ ਪਹੁੰਚਿਆ ਅਤੇ ਆਪਣੀ ਮਾਂ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Get the latest update about Mayurbhanj, check out more about NATIONAL NEWS, SON KILLED MOTHER FOR 100 RUPEES & Odisha

Like us on Facebook or follow us on Twitter for more updates.