ਆਰਾਮ ਕਰ ਰਿਹਾ ਸੀ ਮਗਰਮੱਛ, ਸ਼ਖਸ ਨੇ ਸਹਿਲਾਉਣ ਲਈ ਗਲੇ 'ਤੇ ਫੇਰਿਆ ਹੱਥ ਤਾਂ ਹੋਇਆ ਕੁਝ ਅਜਿਹਾ...

ਮਗਰਮੱਛ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਦੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਆਰਲੈਂਡੋ ਦੇ ਗੇਟੋਰਲੈਂਡ 'ਚ ਇਕ ਮਗਰਮੱਛ, ਜਿਸ ਦਾ ਨਾਂ ਸੁਲਤਾਨ ਹੈ, ਉਸ ਦਾ ਇਕ ਪਿਆਰੀ ਜਿਹੀ ਵੀਡੀਓ...

ਮੁੰਬਈ— ਮਗਰਮੱਛ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਦੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਆਰਲੈਂਡੋ ਦੇ ਗੇਟੋਰਲੈਂਡ 'ਚ ਇਕ ਮਗਰਮੱਛ, ਜਿਸ ਦਾ ਨਾਂ ਸੁਲਤਾਨ ਹੈ, ਉਸ ਦਾ ਇਕ ਪਿਆਰੀ ਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਆ ਜਾਵੇਗੀ। ਮਾਈਕ ਨਾਂ ਦੇ ਸ਼ਖਸ ਨੇ ਬੇਹੱਦ ਪਿਆਰ ਨਾਲ ਸੁਲਤਾਨ ਨੂੰ ਸਹਿਲਾਇਆ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਗੇਟੋਰਲੈਂਡ ਦੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਖਸ ਮਗਰਮੱਛ ਦੇ ਕੋਲ੍ਹ ਆਇਆ। ਉਹ ਉਸ ਸਮੇਂ ਆਰਾਮ ਕਰ ਰਿਹਾ ਸੀ। ਉਹ ਆਇਆ ਅਤੇ ਸੁਲਤਾਨ ਦੇ ਗਲੇ ਨੂੰ ਖੁਜਾਉਣ ਲੱਗਾ। ਸੁਲਤਾਨ ਨੂੰ ਇੰਨਾ ਚੰਗਾ ਲੱਗਾ ਕਿ ਉਹ ਉੱਥੇ ਹੀ ਬੈਠਾ ਰਿਹਾ ਅਤੇ ਆਨੰਦ ਲੈਣ ਲੱਗਾ। ਉਂਝ ਤਾਂ ਮਗਰਮੱਛ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ ਪਰ ਇੱਥੇ ਉਸ ਨੇ ਸ਼ਾਨਦਾਰ ਰਿਐਕਸ਼ਨ ਦਿੱਤਾ।

Get the latest update about Sultan, check out more about Trending News, Viral News, Viral Video & News In Punjabi

Like us on Facebook or follow us on Twitter for more updates.